ਬੈਲਜੀਅਮ ਦੇ ਕਾਨੂੰਨ ਮੰਤਰੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਾਨੂੰਨ ਮੰਤਰੀ ਕਵੇਨ ਗੇਂਜ ਕੋਰੋਨਾ ਤੋਂ ਬਚਣ ਲਈ ਮਾਸਕ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਕਾਨੂੰਨ ਮੰਤਰੀ ਖ਼ੁਦ ਮਾਸਕ ‘ਚ ਉਲਝੇ ਹੋਏ ਦਿਖੇ। ਇਸ ਕਾਰਨ ਉਸ ਨੂੰ ਕੁਝ ਦੇਰ ਲਈ ਪ੍ਰੇਸ਼ਾਨੀ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਪਿਆ।

ਬੈਲਜੀਅਮ ਦੇ ਮੰਤਰੀ ਮਾਸਕ 'ਚ ਫਸੇ!

ਵੀਡੀਓ ‘ਚ ਮੰਤਰੀ ਕਵੇਨ ਗੇਂਜ ਨੂੰ ਇੱਕ ਮਾਸਕ ਪਾਉਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਜਾ ਸਕਦਾ ਹੈ। ਕਈ ਵਾਰ ਗੇਂਜ ਸਿਰ ‘ਤੇ ਮਾਸਕ ਪਹਿਣਦੇ ਹਨ ਤੇ ਕਈ ਵਾਰ ਮਾਸਕ ਨਾਲ ਅੱਖਾਂ ਲੁਕਾਉਂਦੇ ਹਨ ਪਰ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਕਾਨੂੰਨ ਮੰਤਰੀ ਮਾਸਕ ਪਹਿਨਣ ‘ਚ ਸਫਲ ਨਹੀਂ ਹੋ ਸਕੇ।

ਮਾਸਕ ਪਾਉਣ ਦਾ ਕਾਨੂੰਨ ਮੰਤਰੀ ਦਾ ਅੰਦਾਜ਼ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਲੋਕ ਇਸ ਦਾ ਬਹੁਤ ਅਨੰਦ ਲੈ ਰਹੇ ਹਨ। ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਵਿਅੰਗ ਕਰਦਿਆਂ ਕਿਹਾ ਕਿ ਕਾਨੂੰਨ ਮੰਤਰੀ ਮਖੌਟੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਕਰ ਰਹੇ ਹਨ।



ਜਨਤਾ ਨੂੰ ਜਾਗਰੂਕ ਕਰਨ ਲਈ ਵਿਸ਼ਵ ਭਰ ਦੇ ਨੇਤਾ ਮਾਸਕ ਪਾ ਕੇ ਆਪਣੇ ਆਪ ਨੂੰ ਪ੍ਰੇਰਿਤ ਕਰ ਰਹੇ ਹਨ। ਕਾਨੂੰਨ ਮੰਤਰੀ ਵੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਮਾਸਕ ਪਹਿਨਣਾ ਚਾਹੁੰਦੇ ਸੀ, ਪਰ ਉਨ੍ਹਾਂ ਦੀ ਕੋਸ਼ਿਸ਼ ਮਜ਼ਾਕ ਬਣ ਗਈ।