ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੇ 'ਆਪ' ਦਾ ਝਾੜੂ ਫੜ ਲਿਆ ਹੈ। ਦਿੱਲੀ 'ਚ ਪੰਜਾਬ ਦੇ ਸੰਗਰੂਰ ਤੋਂ ਵਿਧਾਇਕ ਭਗਵੰਤ ਮਾਨ ਤੇ ਹਰਪਾਲ ਚੀਮਾ ਨੇ ਉਨ੍ਹਾਂ ਨੂੰ 'ਆਪ' 'ਚ ਸ਼ਾਮਲ ਕਰਵਾਇਆ। ਇਸ ਤੋਂ ਬਾਅਦ ਸਿੰਗਲਾ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ।
ਇਸ ਦੇ ਨਾਲ ਹੀ ਇੱਥੇ ਭਗਵੰਤ ਮਾਨ ਨੇ ਸੂਬਾ ਸਰਕਾਰ 'ਤੇ ਵੀ ਖੂਬ ਤਨਜ਼ ਕੀਤੇ। ਉਨ੍ਹਾਂ ਕਾਂਗਰਸ ਦੇ ਸੀਐਮ ਕੈਪਟਨ ਅਮਰਿੰਦਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਕਿਹੜੇ ਮੂੰਹ ਨਾਲ ਦਿੱਲੀ ਚੋਣਾਂ ਦਾ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਿਜਲੀ ਮਹਿੰਗੀ ਹੈ ਤੇ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਇੱਥੇ ਬਿਜਲੀ ਸਸਤੀ ਕਰਾਂਗੇ, ਪਰ ਪਹਿਲਾਂ ਪੰਜਾਬ ਦੀ ਮਹਿੰਗੀ ਬਿਜਲੀ ਤਾਂ ਸਸਤੀ ਕਰੋ। ਉੱਥੇ ਦੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਪੂਰੇ ਕਰੋ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਰਾਹਤ ਦਿਓ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਾਮੀਆ 'ਚ ਵਿਰੋਧੀ ਧਿਰ ਦੇ ਚੇਲੇ ਗੋਲੀਆਂ ਚਲਾ ਰਹੇ ਹਨ, ਕਾਨੂੰਨ ਵਿਵਸਥਾ ਦਾ ਕੋਈ ਹੱਲ ਨਹੀਂ। ਲੋਕ ਸਿੱਧੇ ਗੋਲੀਆਂ ਚਲਾ ਰਹੇ ਹਨ ਤੇ ਦਿੱਲੀ ਪੁਲਿਸ ਖੜ੍ਹੀ ਹੱਸ ਰਹੀ ਹੈ। ਉਨ੍ਹਾਂ ਅੱਗੇ ਕਿਹਾ ਬਿਜਲੀ, ਸਿੱਖਿਆ ਦੇ ਖੇਤਰ 'ਚ ਕੀਤੇ ਕੰਮ ਦੇ ਆਧਾਰ 'ਤੇ ਅਸੀਂ ਵੋਟ ਮੰਗ ਰਹੇ ਹਾਂ, ਬੀਜੇਪੀ ਤੇ ਕਾਂਗਰਸ ਆਪਣੇ ਕੰਮ ਦੱਸੇ।
ਬੀਜੇਪੀ 'ਤੇ ਵਰ੍ਹਦੇ ਮਾਨ ਨੇ ਕਿਹਾ ਕਿ ਬੀਜੇਪੀ ਪੰਜ ਗੁਣਾ ਛੂਟ ਦੀ ਗੱਲ ਕਰ ਰਹੀ ਹੈ। ਇਸ ਦੀ ਸ਼ੁਰੂਆਤ ਉਹ ਉੱਥੋਂ ਕਿਉਂ ਨਹੀਂ ਕਰਦੇ ਜਿੱਥੇ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਸੱਤਾ 'ਚ ਹੈ।
ਪੰਜਾਬ 'ਚ ਬਿਜਲੀ ਮਹਿੰਗੀ, ਕੈਪਟਨ ਵੱਲੋਂ ਦਿੱਲੀ ਵਾਲਿਆਂ ਨੂੰ ਸਸਤੀ ਦਾ ਲਾਰਾ, ਭਗਵੰਤ ਮਾਨ ਨੇ ਘੇਰਿਆ
ਏਬੀਪੀ ਸਾਂਝਾ
Updated at:
03 Feb 2020 01:47 PM (IST)
ਕਾਂਗਰਸ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੇ 'ਆਪ' ਦਾ ਝਾੜੂ ਫੜ ਲਿਆ ਹੈ। ਦਿੱਲੀ 'ਚ ਪੰਜਾਬ ਦੇ ਸੰਗਰੂਰ ਤੋਂ ਵਿਧਾਇਕ ਭਗਵੰਤ ਮਾਨ ਤੇ ਹਰਪਾਲ ਚੀਮਾ ਨੇ ਉਨ੍ਹਾਂ ਨੂੰ 'ਆਪ' 'ਚ ਸ਼ਾਮਲ ਕਰਵਾਇਆ।
- - - - - - - - - Advertisement - - - - - - - - -