ਨਵੀਂ ਦਿੱਲੀ: ਖੱਬੇ-ਪੱਖੀ ਤੇ ਹੋਰ ਸੰਗਠਨਾਂ ਨੇ ਸਰਕਾਰ ਦੀਆਂ ਕਿਰਤ ਵਿਰੋਧੀ ਨੀਤੀਆਂ ਤੇ ‘ਲੋਕ ਮਾਰੂ’ ਨੀਤੀਆਂ ਖ਼ਿਲਾਫ਼ ਬੁੱਧਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਯੂਪੀ ‘ਚ ਭਾਰਤ ਬੰਦ ਦੇ ਐਲਾਨ ‘ਤੇ ਡੀਜੀਪੀ ਹੈੱਡਕੁਆਰਟਰ ਨੇ ਅਲਰਟ ਜਾਰੀ ਕੀਤਾ ਹੈ। ਵੱਖ-ਵੱਖ ਕੇਂਦਰੀ ਮਜ਼ਦੂਰ ਸੰਗਠਨਾਂ ਨੇ ਕਿਹਾ ਹੈ ਕਿ ਉਹ 8 ਜਨਵਰੀ ਨੂੰ ਕੇਂਦਰ ਸਰਕਾਰ ਦੀਆਂ ਮਜ਼ਦੂਰ ਨੀਤੀਆਂ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ‘ਭਾਰਤ ਬੰਦ’ ਕਰਨਗੇ।


ਇਨ੍ਹਾਂ ਸੰਸਥਾਵਾਂ ‘ਚ ਏਟਕ, ਐਚਐਮਐਸ, ਸੀਟੂ, ਏਸੀਆਈਟੀਯੂਸੀ, ਸੇਵਾ, ਐਲਪੀਐਫ ਤੇ ਯੂਟੀਯੂਸੀ ਸ਼ਾਮਲ ਹਨ। ਵੱਖ-ਵੱਖ ਕੇਂਦਰੀ ਮਜ਼ਦੂਰ ਸੰਗਠਨਾਂ ਨੇ ਸਾਂਝੇ ਬਿਆਨ ‘ਚ ਕਿਹਾ ਹੈ, “ਅਸੀਂ ਉਮੀਦ ਕਰਦੇ ਹਾਂ ਕਿ 8 ਜਨਵਰੀ, 2020 ਨੂੰ ਭਾਰਤ ਬੰਦ ‘ਚ 25 ਕਰੋੜ ਲੋਕਾਂ ਦੀ ਭਾਗੀਦਾਰੀ ਹੋਵੇਗੀ। ਇਸ ‘ਚ ਸਰਕਾਰ ਮਜ਼ਦੂਰ ਵਿਰੋਧੀ, ਲੋਕ ਵਿਰੋਧੀ, ਦੇਸ਼ ਵਿਰੋਧੀ ਨੀਤੀਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।"