ਮੁੰਬਈ: ਰੀਆ ਚੱਕਰਵਰਤੀ ਤੋਂ ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਨਾਲ ਜੁੜੇ ਡਰੱਗਜ਼ ਕੇਸ ਵਿੱਚ ਅੱਜ ਲਗਾਤਾਰ ਦੂਜੇ ਦਿਨ ਐਨਸੀਬੀ ਨੇ ਪੁੱਛਗਿੱਛ ਕੀਤੀ। ਰੀਆ ਕਰੀਬ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਐਨਸੀਬੀ ਦਫਤਰ ਤੋਂ ਬਾਹਰ ਚਲੀ ਗਈ। ਐਤਵਾਰ ਨੂੰ ਵੀਉਸ ਤੋਂ ਪੁੱਛਗਿੱਛ ਕੀਤੀ ਗਈ ਸੀ। ਸੂਤਰਾਂ ਅਨੁਸਾਰ ਅਭਿਨੇਤਰੀ ਨੂੰ ਫਿਰ ਕੱਲ ਪੁੱਛਗਿਛ ਲਈ ਬੁਲਾਇਆ ਜਾਵੇਗਾ।


ਪੁੱਛਗਿੱਛ ਤੋਂ ਪਹਿਲਾਂ ਐਨਸੀਬੀ ਨੇ ਕਿਹਾ ਸੀ ਕਿ ਜਦੋਂ ਰੀਆ ਪੁੱਛਗਿੱਛ ਲਈ ਪੇਸ਼ ਹੋਏਗੀ, ਤਾਂ ਉਹ ਉਸ ਦੇ ਛੋਟੇ ਭਰਾ ਸ਼ੌਵਿਕ ਚੱਕਰਵਰਤੀ (24), ਰਾਜਪੂਤ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ (33) ਅਤੇ ਰਾਜਪੂਤ ਦਾ ਨਿੱਜੀ ਸਟਾਫ ਮੈਂਬਰ ਦੀਪੇਸ਼ ਸਾਵੰਤ ਨਾਲ ਆਹਮਣੇ-ਸਾਹਮਣੇ ਕਰਾਉਣਾ ਚਾਹੁੰਦੀ ਹੈ, ਤਾਂ ਜੋ ਇਸ ਕਥਿਤ ਡਰੱਗ ਗਿਰੋਹ 'ਚ ਹਰ ਕਿਸੇ ਦੀ ਭੂਮਿਕਾ ਸਪਸ਼ਟ ਕੀਤੀ ਜਾ ਸਕੇ।

ਰੀਆ ਨੇ ਸੁਸ਼ਾਂਤ ਦੀ ਭੈਣ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ, ਇਹ ਹੈ ਮਾਮਲਾ

ਏਜੰਸੀ ਨੇ ਮੋਬਾਈਲ ਫੋਨ ਚੈਟ ਦੇ ਰਿਕਾਰਡ ਅਤੇ ਹੋਰ ਇਲੈਕਟ੍ਰਾਨਿਕ ਡਾਟਾ ਪ੍ਰਾਪਤ ਕੀਤਾ ਸੀ ਜਿਸ 'ਚ ਇਹ ਲੋਕ ਪਾਬੰਦੀਸ਼ੁਦਾ ਦਵਾਈਆਂ ਦੀ ਖਰੀਦ 'ਚ ਸ਼ਾਮਲ ਸੀ। ਐਨਸੀਬੀ ਨੇ ਪਿਛਲੇ ਕੁਝ ਦਿਨਾਂ ਤੋਂ ਇਸ ਮਾਮਲੇ ਦੀ ਜਾਂਚ ਦੌਰਾਨ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਹੈ।

ਐਨਸੀਬੀ ਇਸ ਮਾਮਲੇ ਵਿੱਚ ਹੁਣ ਤੱਕ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਨ੍ਹਾਂ ਵਿੱਚੋਂ ਸੱਤ ਇਸ ਜਾਂਚ ਨਾਲ ਸਿੱਧੇ ਤੌਰ ‘ਤੇ ਸਬੰਧਤ ਹਨ, ਜਦਕਿ ਦੋ ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਜਾਂਚ ਸ਼ੁਰੂ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਆਪਣੇ ਬਾਂਦਰਾ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ