ਨਵੀਂ ਦਿੱਲੀ : ਸਰਕਾਰੀ ਮੁਲਾਜ਼ਮਾਂ ਲਈ ਇਕ ਵੱਡੀ ਖੁਸ਼ਖ਼ਬਰੀ ਸਾਹਮਣੇ ਆਈ ਹੈ, ਜਿਸ ਦਾ ਉਨ੍ਹਾਂ ਨੂੰ ਕਾਫੀ ਲਾਭ ਮਿਲੇਗਾ। ਸਰਕਾਰ ਦੇ ਕਰਮਚਾਰੀਆਂ (Government Employees) ਲਈ ਇੱਕ ਚੰਗੀ ਖ਼ਬਰ (Good News) ਹੈ। ਦੱਸਣਯੋਗ ਹੈ ਕਿ ਸਰਕਾਰ (Government) ਜਲਦ ਹੀ ਆਪਣੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ (DA) ਅਤੇ ਪੈਨਸ਼ਨਰਾਂ ਲਈ ਡੀਆਰ (DR) ਵਿੱਚ ਵੱਡੀ ਰਾਹਤ ਦੇ ਸਕਦੀ ਹੈ। ਸਰਕਾਰੀ ਕਰਮਚਾਰੀਆਂ (Government Employees) ਨੂੰ ਜੁਲਾਈ ਮਹੀਨੇ ਵਿੱਚ ਇਸਦਾ ਲਾਭ ਮਿਲ ਸਕਦਾ ਹੈ। ਹਾਲਾਂਕਿ ਇਸ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ। ਪਰ ਖ਼ਬਰ ਇਹ ਹੈ ਕਿ ਇਸ ਸਬੰਧੀ ਜਲਦੀ ਹੀ ਉਨ੍ਹਾਂ ਦੀ ਸੈਲਰੀ 'ਚ ਵਾਧਾ ਹੋ ਜਾਵੇਗਾ।


ਇਸ ਸਬੰਧੀ ਖ਼ਬਰਾਂ ਦੀ ਮੰਨੀਏ ਤਾਂ ਕੇਂਦਰੀ ਕਰਮਚਾਰੀਆਂ(Government Employees) ਦੇ ਮਹਿੰਗਾਈ ਭੱਤੇ (dearness allowance) ਅਤੇ ਪੈਨਸ਼ਨਰਾਂ ਦੀ ਮਹਿੰਗਾਈ ਰਾਹਤ (DA) 'ਚ 6 ਫੀਸਦੀ ਦਾ ਵਾਧਾ ਹੋ ਸਕਦਾ ਹੈ। ਯਾਨੀ ਕਰਮਚਾਰੀਆਂ ਦੀ ਤਨਖਾਹ 41 ਹਜ਼ਾਰ ਰੁਪਏ ਤੱਕ ਵਧ ਸਕਦੀ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਮੁਲਾਜ਼ਮਾਂ (Employees) ਨੂੰ 34 ਫੀਸਦੀ ਡੀ.ਏ. ਜਿਸ ਤੋਂ ਬਾਅਦ ਇਹ ਸਿੱਧਾ 40 ਫੀਸਦੀ ਹੋ ਸਕਦਾ ਹੈ। 6 ਫੀਸਦੀ ਵਾਧੇ 'ਚ ਕਰਮਚਾਰੀਆਂ (Employees) ਦੀ ਤਨਖਾਹ 12,960 ਰੁਪਏ ਤੋਂ 40,968 ਰੁਪਏ ਤਕ ਹੋ ਸਕਦੀ ਹੈ।


ਇੱਥੇ ਸਮਝੋ ਪੂਰਾ ਕੈਲਕੁਲੇਸ਼ਨ (Celculation)


ਹੇਠ ਦਿੱਤੀ ਸਾਰਨੀ ਨਾਲ ਤੁਸੀਂ ਸਮਝ ਸਕਦੇ ਹੋ ਕਿ ਡੀਏ ਦਾ ਕਿਵੇਂ ਸੈਲਰੀ ਤੇ ਪ੍ਰਭਾਵ ਪਵੇਗਾ...


ਕਰਮਚਾਰੀ ਦੀ ਬੇਸਿਕ ਤਨਖਾਹ (Basic Salary) 56,900 ਰੁਪਏ


ਨਵਾਂ ਮਹਿੰਗਾਈ ਭੱਤਾ (new dearness allowance) (40%) ਰੁਪਏ 22,760/ਮਹੀਨਾ


ਮਹਿੰਗਾਈ ਭੱਤਾ (dearness allowance) ਹੁਣ ਤਕ (34 ਫੀਸਦੀ) ਰੁਪਏ 19,346/ਮਹੀਨਾ


ਕਿੰਨਾ ਮਹਿੰਗਾਈ ਭੱਤਾ (dearness allowance) ਵਧਿਆ 22,760-19,346 = 3,414 ਰੁਪਏ/ਮਹੀਨਾ


ਸਾਲਾਨਾ ਤਨਖਾਹ (Annual Salary) ਵਿੱਚ ਵਾਧਾ 3,414 X12 = 40,968 ਰੁਪਏ