ਪਟਨਾ: ਬਿਹਾਰ ਦੇ ਸਿੱਖਿਆ ਮੰਤਰੀ ਮੇਵਾਲਾਲ ਚੌਧਰੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਸੀ। ਮੇਵਾਲਾਲ 'ਤੇ ਖੇਤੀਬਾੜੀ ਯੂਨੀਵਰਸਿਟੀ 'ਚ ਇਕ ਵੀਸੀ ਰਹਿੰਦੇ ਹੋਏ ਨਿਯੁਕਤੀ 'ਚ ਘੁਟਾਲੇ ਦਾ ਦੋਸ਼ ਹੈ। ਸਾਬਕਾ ਆਈਪੀਐਸ ਅਮਿਤਾਭ ਦਾਸ ਨੇ ਦੋਸ਼ ਲਾਇਆ ਹੈ ਕਿ ਮੇਵਾਲਾਲ ਦੀ ਪਤਨੀ ਸਾਬਕਾ ਵਿਧਾਇਕ ਨੀਤਾ ਚੌਧਰੀ ਦੀ ਸ਼ੱਕੀ ਮੌਤ ਦੇ ਤਾਰ ਨਿਯੁਕਤੀ ਘੁਟਾਲੇ ਨਾਲ ਸਬੰਧਤ ਹੋ ਸਕਦੇ ਹਨ। ਅਮਿਤਾਭ ਦਾਸ ਨੇ ਇਸ ਮਾਮਲੇ ਦੀ ਜਾਂਚ ਲਈ ਡੀਜੀਪੀ ਨੂੰ ਪੱਤਰ ਲਿਖਿਆ ਹੈ।
ਏਬੀਪੀ ਨਿਊਜ਼ ਨੇ 4 ਸਾਲ ਪਹਿਲਾਂ ਜਨਵਰੀ 2016 ਵਿੱਚ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਮੇਵਾਲਾਲ ਭਾਗਲਪੁਰ ਦੇ ਜਿਸ ਖੇਤੀਬਾੜੀ ਯੂਨੀਵਰਸਿਟੀ ਉਪ ਕੁਲਪਤੀ ਸੀ ਉਥੇ ਸਹਾਇਕ ਪ੍ਰੋਫੈਸਰ ਲਈ 2012 ਵਿੱਚ ਭਰਤੀ ਹੋਣੀ ਸੀ। 2012 ਵਿੱਚ 281 ਅਸਾਮੀਆਂ ਲਈ ਇਸ਼ਤਿਹਾਰ ਆਇਆ ਸੀ। ਪ੍ਰੀਖਿਆ ਤੋਂ ਬਾਅਦ 166 ਵਿਅਕਤੀ ਨਿਯੁਕਤ ਕੀਤੇ ਗਏ ਸੀ। ਇਸ ਤੋਂ ਬਾਅਦ ਘੁਟਾਲੇ ਦੇ ਦੋਸ਼ ਲਗਾਏ ਗਏ ਅਤੇ ਇਹ ਖੁਲਾਸਾ ਹੋਇਆ ਕਿ ਜਿਸ ਨੂੰ ਘੱਟ ਨੰਬਰ ਮਿਲਿਆ ਉਹ ਪਾਸ ਹੋ ਗਿਆ ਅਤੇ ਜਿਸ ਨੂੰ ਵਧੇਰੇ ਨੰਬਰ ਮਿਲਿਆ ਉਹ ਅਸਫਲ ਰਿਹਾ।
ਬੀਜੇਪੀ ਕਾਉਂਸਲਰ ਦੇ ਪਿਤਾ ਨੇ ਮਾਰੀ ਨਹਿਰ 'ਚ ਛਾਲ, 10 ਧਾਰਾਵਾਂ ਤਹਿਤ ਕੇਸ ਸੀ ਦਰਜ
ਦੱਸ ਦਈਏ ਕਿ ਮੇਵਾਲਾਲ ਚੌਧਰੀ ਨਿਤੀਸ਼ ਕੁਮਾਰ ਦੇ ਕਰੀਬੀ ਮੰਨੇ ਜਾਂਦੇ ਹਨ। ਜਦੋਂ ਉਨ੍ਹਾਂ ਨੂੰ 2010 ਵਿੱਚ ਖੇਤੀਬਾੜੀ ਯੂਨੀਵਰਸਿਟੀ, ਸਭੌਰ ਦਾ ਚਾਂਸਲਰ ਬਣਾਇਆ ਗਿਆ ਸੀ, ਤਾਂ ਉਨ੍ਹਾਂ ਦੀ ਪਤਨੀ ਨੀਤਾ ਚੌਧਰੀ ਜੇਡੀਯੂ ਤੋਂ ਵਿਧਾਇਕ ਬਣੀ ਸੀ। ਜਦੋਂ ਸੁਸ਼ੀਲ ਮੋਦੀ ਨੇ ਸਦਨ ਵਿੱਚ ਇਹ ਮੁੱਦਾ ਉਠਾਇਆ ਤਾਂ ਨਿਤੀਸ਼ ਕੁਮਾਰ ਨੂੰ ਮੇਵਾਲਾਲ ਚੌਧਰੀ ਨੂੰ ਪਾਰਟੀ ਵਿੱਚੋਂ ਕੱਢਣਾ ਪਿਆ। ਹਾਲਾਂਕਿ, ਜੇਡੀਯੂ ਨੇ ਉਸ ਨੂੰ ਫਿਰ 2015 ਵਿੱਚ ਟਿਕਟ ਦਿੱਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੁਝ ਮਿੰਟਾਂ ਲਈ ਮੰਤਰੀ! ਅੱਜ ਹੀ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ, ਤੁਰੰਤ ਦੇਣਾ ਪਿਆ ਅਸਤੀਫਾ
ਏਬੀਪੀ ਸਾਂਝਾ
Updated at:
19 Nov 2020 06:16 PM (IST)
ਬਿਹਾਰ ਦੇ ਸਿੱਖਿਆ ਮੰਤਰੀ ਮੇਵਾਲਾਲ ਚੌਧਰੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਸੀ। ਮੇਵਾਲਾਲ 'ਤੇ ਖੇਤੀਬਾੜੀ ਯੂਨੀਵਰਸਿਟੀ 'ਚ ਇਕ ਵੀਸੀ ਰਹਿੰਦੇ ਹੋਏ ਨਿਯੁਕਤੀ 'ਚ ਘੁਟਾਲੇ ਦਾ ਦੋਸ਼ ਹੈ।
- - - - - - - - - Advertisement - - - - - - - - -