ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਇੱਕ ਨਾਅਰਾ ਤਿਆਰ ਕੀਤਾ ਹੈ- ਚੰਗੇ ਪੰਜ ਸਾਲ, ਲੱਗੇ ਰਹੋ ਕੇਜਰੀਵਾਲ। ਇਸ ਨਾਅਰੇ ਦਾ ਮੁਕਾਬਲਾ ਕਰਨ ਲਈ ਭਾਜਪਾ ਨੇ ਵੀ ਨਾਅਰਾ ਤਿਆਰ ਕੀਤਾ ਹੈ- ਪੰਜ ਸਾਲ ਦਿੱਲੀ ਬੇਹਾਲ, ਹੁਣ ਨਹੀਂ ਚਾਹੀਦਾ ਕੇਜਰੀਵਾਲ।
ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ I-PAC ਨਾਲ ਹੱਥ ਮਿਲਾ ਚੁੱਕੇ ਹਨ। ਪ੍ਰਸ਼ਾਂਤ ਕਿਸ਼ੋਰ ਨੇ 2014 'ਚ ਨਰਿੰਦਰ ਮੋਦੀ ਦੇ ਚੋਣ ਮੁਹਿੰਮ ਦਾ ਕਾਰਜਭਾਰ ਸੰਭਾਲਿਆ, ਨਿਤੀਸ਼ ਕੁਮਾਰ ਦੀ ਸਾਲ 2015 'ਚ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਲਈ ਅਤੇ 2017 'ਚ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ ਸੀ।
ਸਾਲ 2015 'ਚ ਆਮ ਆਦਮੀ ਪਾਰਟੀ ਨੇ 70 ਚੋਂ 67 ਸੀਟਾਂ ਜਿੱਤੀਆਂ। ਸੀਐਮ ਅਰਵਿੰਦ ਕੇਜਰੀਵਾਲ ਦਾ ਕਾਰਜਕਾਲ ਫਰਵਰੀ 'ਚ ਖ਼ਤਮ ਹੋ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਚੋਣ ਕਮਿਸ਼ਨ ਜਨਵਰੀ ਦੇ ਦੂਜੇ ਹਫ਼ਤੇ ਤੱਕ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦੇਵੇਗਾ ਅਤੇ ਚੋਣ ਪ੍ਰਕਿਰਿਆ ਫਰਵਰੀ ਦੇ ਦੂਜੇ ਹਫ਼ਤੇ ਤੱਕ ਪੂਰੀ ਹੋ ਜਾਵੇਗੀ।
ਦਿੱਲੀ ਭਾਜਪਾ ਨੇ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਸ਼ੁਰੂਆਤ 22 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਕੀਤੀ ਰੈਲੀ ਕਰਕੇ ਕੀਤੀ।
ਹੁਣ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਦਿੱਲੀ ਭਾਜਪਾ ਨੇ ਚੋਣ ਪ੍ਰਬੰਧਨ ਕਮੇਟੀ ਦਾ ਐਲਾਨ ਵੀ ਕੀਤਾ ਹੈ। ਇਸ ਚੋਣ ਪ੍ਰਬੰਧਕ ਕਮੇਟੀ 'ਚ ਭਾਜਪਾ ਦੇ ਸੂਬਾ ਪੱਧਰੀ ਨੇਤਾਵਾਂ ਦੇ ਨਾਲ-ਨਾਲ ਵੱਖ-ਵੱਖ ਸੰਸਦ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।
ਦਿੱਲੀ ਚੋਣਾਂ ਬੀਜੇਪੀ ਵੀ ਤਿਆਰ, ਸਲੋਗਨ ਵੀ ਕੀਤੇ ਗਏ ਤਿਆਰ
ਏਬੀਪੀ ਸਾਂਝਾ
Updated at:
28 Dec 2019 11:08 AM (IST)
ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਇੱਕ ਨਾਅਰਾ ਤਿਆਰ ਕੀਤਾ ਹੈ- ਚੰਗੇ ਪੰਜ ਸਾਲ, ਲੱਗੇ ਰਹੋ ਕੇਜਰੀਵਾਲ। ਇਸ ਨਾਅਰੇ ਦਾ ਮੁਕਾਬਲਾ ਕਰਨ ਲਈ ਭਾਜਪਾ ਨੇ ਵੀ ਨਾਅਰਾ ਤਿਆਰ ਕੀਤਾ ਹੈ।
- - - - - - - - - Advertisement - - - - - - - - -