ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਦੀ ਫਾਰਚੂਨਰ ਗੱਡੀ ਚੋਰੀ ਹੋ ਗਈ ਹੈ। ਗੌਤਮ ਗੰਭੀਰ ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਖੇਤਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਸਵੇਰੇ ਸੁਰੱਖਿਆ ਨੇ ਦੇਖਿਆ ਕਿ ਗੰਭੀਰ ਦੀ ਫਾਰਚੂਨਰ ਕਾਰ ਗਾਇਬ ਸੀ। ਇਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ।
ਪੁਲਿਸ ਖੰਗਾਲ ਰਹੀ ਸੀਸੀਟੀਵੀ ਫੁਟੇਜ਼:
ਦਿੱਲੀ ਪੁਲਿਸ ਮੁਤਾਬਕ ਕਾਰ ਗੌਤਮ ਗੰਭੀਰ ਦੇ ਪਿਤਾ ਦੇ ਨਾਂ ‘ਤੇ ਰਜਿਸਟਰਡ ਸੀ। ਫਿਲਹਾਲ ਪੁਲਿਸ ਦੀਆਂ ਕਈ ਟੀਮਾਂ ਚੋਰ ਦੀ ਭਾਲ ਕਰ ਰਹੀਆਂ ਹਨ। ਐਮਪੀ ਗੌਤਮ ਗੰਭੀਰ ਦੇ ਘਰ ਦੇ ਬਾਹਰ 24 ਘੰਟੇ ਸੁਰੱਖਿਆ ਹੈ। ਇਸ ਦੇ ਬਾਵਜੂਦ ਉਸ ਦੀ ਕਾਰ ਚੋਰੀ ਹੋ ਗਏ। ਫਿਲਹਾਲ ਪੁਲਿਸ ਨੇੜਲੇ ਸੀਸੀਟੀਵੀ ਫੁਟੇਜ ਸਕੈਨ ਕਰ ਰਹੀ ਹੈ। ਮਾਮਲਾ ਸੰਸਦ ਮੈਂਬਰ ਨਾਲ ਜੁੜੇ ਹੋਣ ਕਾਰਨ ਪੁਲਿਸ ਦੀਆਂ ਚਾਰ ਵੱਖ-ਵੱਖ ਟੀਮਾਂ ਇਸ ਮਾਮਲੇ ‘ਤੇ ਕੰਮ ਕਰ ਰਹੀਆਂ ਹਨ।
ਲੌਕਡਾਊਨ ‘ਚ ਢਿੱਲ ਤੋਂ ਬਾਅਦ ਦਿੱਲੀ ਵਿਚ ਅਪਰਾਧ ਗ੍ਰਾਫ ਵਧਿਆ:
ਲੌਕਡਾਊਨ ਦੌਰਾਨ ਦਿੱਲੀ ਵਿਚ ਅਪਰਾਧ ਤਕਰੀਬਨ ਖ਼ਤਮ ਹੋ ਗਿਆ ਸੀ ਪਰ ਜਦੋਂ ਤੋਂ ਲੌਕਡਾਊਨ-4 ‘ਚ ਢਿੱਲ ਦਿੱਤੀ ਗਈ ਹੈ, ਉਦੋਂ ਤੋਂ ਦਿੱਲੀ ਵਿੱਚ ਕ੍ਰਾਈਮ ਵਧ ਰਿਹਾ ਹੈ। ਸੜਕਾਂ ‘ਤੇ ਪੁਲਿਸ ਦੀ ਮੌਜੂਦਗੀ ਅਜੇ ਵੀ ਹੈ, ਇਸ ਦੇ ਬਾਵਜੂਦ ਇਸਦੇ ਚੋਰ ਅਸਾਨੀ ਨਾਲ ਵਾਹਨ ਚੋਰੀ ਕਰਕੇ ਫਰਾਰ ਹੋ ਗਏ। ਇਸ ਦੇ ਨਾਲ ਹੀ ਹੁਣ ਪੁਲਿਸ ‘ਤੇ ਵੀ ਸਵਾਲ ਉੱਠ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904