ਮੁੰਬਈ: ਬਾਲੀਵੁੱਡ ਤੋਂ ਵੱਡੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਮੁੰਬਈ ਪੁਲਿਸ ਨੇ ਇੱਕ ਬਾਲੀਵੁੱਡ ਕਾਸਟਿੰਗ ਡਾਇਰੈਕਟਰ ਨੂੰ ਸੈਕਸ ਸਕੈਂਡਲ ਦੇ ਮਾਮਲੇ 'ਚ ਹਿਰਾਸਤ 'ਚ ਲਿਆ ਹੈ। ਉੱਧਰ ਦੂਸਰੇ ਮਾਮਲੇ 'ਚ ਬਾਲੀਵੁੱਡ ਦੀ ਚਾਈਲਡ ਆਰਟਿਸਟ ਨਾਲ ਸਾਲ 2017 'ਚ ਜਹਾਜ਼ 'ਚ ਛੇੜਛਾੜ ਦੇ ਦੋਸ਼ੀ ਨੂੰ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ।
ਕਾਸਟਿੰਗ ਡਾਈਰੈਕਟਰ ਨੂੰ ਮੁੰਬਈ ਪੁਲਿਸ ਦੀ ਸੋਸ਼ਲ ਸਰਵਿਸ ਬ੍ਰਾਂਚ ਨੇ ਮੰਗਲਵਾਰ ਨੂੰ ਕਾਬੂ ਕੀਤਾ। ਮੁਲਜ਼ਮ ਦਾ ਨਾਂ ਪ੍ਰੇਮ ਲਾਲ ਆਰੀਆ ਹੈ, ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ। ਜਿਸ ਵੇਲੇ ਪ੍ਰੇਮ ਲਾਲ ਨੂੰ ਕਾਬੂ ਕੀਤਾ ਗਿਆ, ਉਸ ਵੇਲੇ ਵੀ ਉਹ ਪੀੜਤਾਂ ਦਾ ਸੌਦਾ ਕਰ ਰਿਹਾ ਸੀ। ਮੌਕੇ 'ਤੇ ਉਸ ਕੋਲੋਂ 60 ਹਜ਼ਾਰ ਰੁਪਏ ਵੀ ਮਿਲੇ ਹਨ। ਜਾਂਚ ਦੌਰਾਨ ਉਸ ਨੇ ਸਭ ਕੁਝ ਉਗਲ ਦਿੱਤਾ। ਇਸ ਗਰੋਹ 'ਚ ਕੁਝ ਮਾਡਲਸ ਤੇ ਆਰਟਿਸਟ ਵੀ ਸ਼ਾਮਲ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਸਰੇ ਮਾਮਲੇ 'ਚ ਚਾਇਲਡ ਅਦਾਕਾਰ ਨਾਲ 2017 'ਚ ਹਵਾਈ ਸਫ਼ਰ ਦੌਰਾਨ ਛੇੜਛਾੜ ਦੇ ਮੁਲਜ਼ਮ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪੌਕਸੋ ਐਕਟ ਅਧੀਨ ਮੁਲਜ਼ਮ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ 25 ਹਜ਼ਾਰ 500 ਰੁਪਏ ਜ਼ੁਰਮਾਨਾ ਵੀ ਠੋਕਿਆ ਗਿਆ ਹੈ।
Election Results 2024
(Source: ECI/ABP News/ABP Majha)
ਮਾਡਲਾ ਨਾਲ ਮਿਲ ਕੇ ਬਾਲੀਵੁੱਡ ਡਾਇਰੈਕਟਰ ਦਾ ਸੈਕਸ ਰੈਕੇਟ
ਏਬੀਪੀ ਸਾਂਝਾ
Updated at:
16 Jan 2020 01:16 PM (IST)
ਬਾਲੀਵੁੱਡ ਤੋਂ ਵੱਡੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਮੁੰਬਈ ਪੁਲਿਸ ਨੇ ਇੱਕ ਬਾਲੀਵੁੱਡ ਕਾਸਟਿੰਗ ਡਾਇਰੈਕਟਰ ਨੂੰ ਸੈਕਸ ਸਕੈਂਡਲ ਦੇ ਮਾਮਲੇ 'ਚ ਹਿਰਾਸਤ 'ਚ ਲਿਆ ਹੈ।
- - - - - - - - - Advertisement - - - - - - - - -