ਇੱਕ ਸਟਾਰ ਖਿਡਾਰੀ ਦੀ ਪ੍ਰੇਮਿਕਾ ਨੇ ਉਸ ਨਾਲ ਬ੍ਰੇਕਅੱਪ ਕਰ ਲਿਆ। ਇਸ ਖਿਡਾਰੀ ਨੇ ਕਿਸੇ ਹੋਰ ਕੁੜੀ 'ਤੇ 50 ਲੱਖ ਰੁਪਏ ਖਰਚ ਕੀਤੇ ਸਨ। ਇਸ ਬਾਰੇ ਉਸ ਦੀ ਪ੍ਰੇਮਿਕਾ ਨੂੰ ਪਤਾ ਲੱਗਾ, ਜਿਸ ਤੋਂ ਬਾਅਦ ਉਸ ਨੇ ਰਿਲੇਸ਼ਨਸ਼ਿੱਪ ਤੋੜ ਦਿੱਤਾ ਅਤੇ ਖਿਡਾਰੀ ਤੋਂ ਵੱਖ ਹੋ ਗਈ।
'ਦਿ ਸਨ' ਦੀ ਰਿਪੋਰਟ 'ਚ ਇਸ ਬ੍ਰਿਟਿਸ਼ ਖਿਡਾਰੀ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਹ ਦੱਸਿਆ ਗਿਆ ਹੈ ਕਿ ਉਹ ਮਸ਼ਹੂਰ ਫੁੱਟਬਾਲ ਖਿਡਾਰੀ ਹੈ ਅਤੇ Three Lions ਕਲੱਬ ਦਾ ਹਿੱਸਾ ਹੈ। ਹਾਲ ਹੀ 'ਚ ਉਸ ਦੀ ਪ੍ਰੇਮਿਕਾ ਦਾ ਇਸ ਖਿਡਾਰੀ ਨਾਲ ਬ੍ਰੇਕਅੱਪ ਹੋ ਗਿਆ ਹੈ, ਕਿਉਂਕਿ ਉਹ ਲੁਕ-ਛਿਪ ਕੇ ਕਿਸੇ ਹੋਰ ਕੁੜੀ ਨੂੰ ਮਿਲਦਾ ਸੀ।
ਇੰਨਾ ਹੀ ਨਹੀਂ ਉਸ ਨੇ ਕੁੜੀ 'ਤੇ ਲਗਭਗ 53 ਲੱਖ ਰੁਪਏ ਖਰਚ ਵੀ ਕੀਤੇ ਸਨ। ਖਿਡਾਰੀ ਅਕਸਰ ਕੁੜੀ ਨੂੰ ਮਿਲਣ ਜਾਂਦਾ, ਉਸ ਨਾਲ ਰਾਤਾਂ ਬਿਤਾਉਂਦਾ, ਘਰ ਆ ਕੇ ਫ਼ੋਨ 'ਤੇ ਚੈਟ ਕਰਦਾ ਰਹਿੰਦਾ ਸੀ। ਇੱਕ ਦਿਨ ਜਦੋਂ ਉਹ ਨਹਾਉਣ ਗਿਆ ਤਾਂ ਉਹ ਆਪਣਾ ਮੋਬਾਈਲ ਬਾਥਰੂਮ 'ਚ ਲੈ ਕੇ ਜਾਣਾ ਭੁੱਲ ਗਿਆ। ਇਸ ਦੌਰਾਨ ਪ੍ਰੇਮਿਕਾ ਨੇ ਉਸ ਦਾ ਮੋਬਾਈਲ ਚੈੱਕ ਕੀਤਾ। ਮੋਬਾਈਲ ਦੇਖ ਕੇ ਉਹ ਹੈਰਾਨ ਰਹਿ ਗਈ। ਇਸ 'ਚ ਦੂਜੀ ਕੁੜੀ ਨਾਲ ਖਿਡਾਰੀ ਦੀਆਂ ਕਈ ਫ਼ੋਟੋਆਂ ਸਨ। ਉਸ ਦਾ ਚੈਟ ਬਾਕਸ ਰੋਮਾਂਟਿਕ ਮੈਸੇਜ ਨਾਲ ਭਰਿਆ ਪਿਆ ਸੀ। ਜਦੋਂ ਪ੍ਰੇਮਿਕਾ ਨੇ ਖਿਡਾਰੀ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਬਹਾਨੇ ਬਣਾਉਣ ਲੱਗਾ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਖਿਡਾਰੀ ਸ਼ੱਕ ਦੇ ਘੇਰੇ 'ਚ ਆਇਆ ਹੋਵੇ। ਪਰ ਉਸ ਦੀ ਪ੍ਰੇਮਿਕਾ ਇਸ ਵਾਰ ਉਸ ਨੂੰ ਬਖਸ਼ਣ ਦੇ ਮੂਡ 'ਚ ਨਹੀਂ ਸੀ। ਉਸ ਨੇ ਖਿਡਾਰੀ ਨਾਲ ਬ੍ਰੇਕਅਪ ਕਰ ਲਿਆ ਅਤੇ ਉਸ ਤੋਂ ਵੱਖ ਰਹਿਣ ਲੱਗ ਪਈ।
ਇੰਝ ਫੜੀ ਗਈ ਖਿਡਾਰੀ ਦੀ ਚੋਰੀ!
ਰਿਪੋਰਟ ਮੁਤਾਬਕ ਇਹ ਖਿਡਾਰੀ ਪਹਿਲਾਂ ਵੀ ਕਿਸੇ ਹੋਰ ਲੜਕੀ ਨਾਲ ਫੜਿਆ ਜਾ ਚੁੱਕਾ ਹੈ। ਪਰ ਹਰ ਵਾਰ ਉਹ ਪ੍ਰੇਮਿਕਾ ਨੂੰ ਯਕੀਨ ਦਿਵਾਉਂਦਾ ਸੀ ਕਿ ਉਹ ਦੁਬਾਰਾ ਅਜਿਹਾ ਕੰਮ ਕਦੇ ਨਹੀਂ ਕਰੇਗਾ, ਪਰ ਇਸ ਵਾਰ ਉਸ ਦੀ ਇੱਕ ਨਾ ਚੱਲੀ।
ਦਰਅਸਲ, ਉਸ ਦੀ ਪ੍ਰੇਮਿਕਾ ਦਾ ਸ਼ੱਕ ਉਦੋਂ ਹੋਰ ਵੱਧ ਗਿਆ ਜਦੋਂ ਉਹ ਅਕਸਰ ਦੇਰ ਨਾਲ ਘਰ ਆਉਣ ਲੱਗਾ। ਉਹ ਆਪਣੇ ਫ਼ੋਨ ਦੀ ਸੁਰੱਖਿਆ ਕਰਨ ਲੱਗਾ। ਫ਼ੋਨ ਕਿਸੇ ਨੂੰ ਛੂਹਣ ਵੀ ਨਹੀਂ ਦਿੰਦਾ ਸੀ। ਇੱਕ ਵਾਰ ਉਸ ਦੇ ਸਰੀਰ ਵਿੱਚੋਂ ਲੇਡੀਜ਼ ਪਰਫਿਊਮ ਦੀ ਮਹਿਕ ਆ ਰਹੀ ਸੀ ਤਾਂ ਵੀ ਉਸ ਨੇ ਬਹਾਨਾ ਬਣਾ ਦਿੱਸੀ ਸੀ। ਪਰ ਜਦੋਂ ਪ੍ਰੇਮਿਕਾ ਨੇ ਮੋਬਾਈਲ ਚੈੱਕ ਕੀਤਾ ਤਾਂ ਉਸ ਦੀ ਪੋਲ ਖੁੱਲ੍ਹ ਗਈ।
ਦੱਸਿਆ ਗਿਆ ਕਿ ਬ੍ਰਿਟਿਸ਼ ਖਿਡਾਰੀ ਨੇ ਲੜਕੀ ਨੂੰ 19 ਲੱਖ ਰੁਪਏ ਦੇ ਗਿਫ਼ਟ, 2.50 ਲੱਖ ਦਾ ਹਾਰ ਅਤੇ ਲਗਭਗ 30 ਲੱਖ ਰੁਪਏ ਨਕਦ ਦਿੱਤੇ ਸਨ। ਇਨ੍ਹਾਂ ਸਾਰੀਆਂ ਗੱਲਾਂ ਬਾਰੇ ਉਸ ਦੀ ਪ੍ਰੇਮਿਕਾ ਨੂੰ ਪਤਾ ਲੱਗ ਗਿਆ।