Punjab Breaking News LIVE: ਅੰਮ੍ਰਿਤਸਰ 'ਚ 3000 ਜਵਾਨ ਤਾਇਨਾਤ, ਸਰਹੱਦ ਉੱਤੇ ਮੁੜ ਡਰੋਨ ਦੀ ਹਲਚਲ, ਗਰਮੀ ਕੱਢਣ ਲੱਗੀ ਵੱਟ

Punjab Breaking News LIVE 05 June, 2023: ਅੰਮ੍ਰਿਤਸਰ 'ਚ 3000 ਜਵਾਨ ਤਾਇਨਾਤ, ਸਰਹੱਦ ਉੱਤੇ ਮੁੜ ਡਰੋਨ ਦੀ ਹਲਚਲ, ਗਰਮੀ ਕੱਢਣ ਲੱਗੀ ਵੱਟ

ABP Sanjha Last Updated: 05 Jun 2023 03:33 PM
Wrestlers Protest : 'ਹਾਂ ਮੈਂ ਅਮਿਤ ਸ਼ਾਹ ਨੂੰ ਮਿਲੀ ਸੀ ...',ਵਿਰੋਧ ਪ੍ਰਦਰਸ਼ਨ ਛੱਡਣ ਦੀ ਖ਼ਬਰ 'ਤੇ ਸਾਕਸ਼ੀ ਮਲਿਕ ਨੇ ਦਿੱਤਾ ਜਵਾਬ

ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ , ਇਹ ਇੱਕ ਆਮ ਗੱਲਬਾਤ ਸੀ। ਸਾਡੀ ਸਿਰਫ਼ ਇੱਕ ਹੀ ਮੰਗ ਹੈ ਅਤੇ ਉਹ ਹੈ ਉਸ (ਬ੍ਰਿਜ ਭੂਸ਼ਣ ਸਿੰਘ) ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮੈਂ ਵਿਰੋਧ ਤੋਂ ਪਿੱਛੇ ਨਹੀਂ ਹਟੀ, ਮੈਂ ਰੇਲਵੇ ਵਿੱਚ ਓਐਸਡੀ ਵਜੋਂ ਆਪਣਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ,ਅਸੀਂ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ। ਅਸੀਂ ਪਿੱਛੇ ਨਹੀਂ ਹਟਾਂਗੇ। ਉਸ (ਨਾਬਾਲਗ ਲੜਕੀ) ਨੇ ਕੋਈ ਐਫਆਈਆਰ ਵਾਪਸ ਨਹੀਂ ਲਈ ਹੈ, ਇਹ ਸਭ ਫਰਜ਼ੀ ਹੈ।

Wrestlers Protest : ਸਾਕਸ਼ੀ ਮਲਿਕ ਨੇ ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਖ਼ੁਦ ਨੂੰ ਕੀਤਾ ਵੱਖ , ਰੇਲਵੇ 'ਚ ਜੁਆਇੰਨ ਕੀਤੀ ਨੌਕਰੀ






Jalandhar News: ਮੁੰਡਿਆਂ ਨੂੰ ਮੰਤਰੀ ਦੀ ਵੀ ਨਹੀਂ ਪ੍ਰਵਾਹ! ਕਾਫ਼ਲਾ 'ਤੇ ਹਮਲਾ ਕਰਨ ਵਾਲੇ ਚਾਰ ਦਬੋਚੇ

ਜਲੰਧਰ 'ਚ ਬੀਤੀ ਰਾਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਪਾਇਲਟ ਗੱਡੀ 'ਤੇ ਹਮਲਾ ਕਰਨ ਦੇ ਦੋਸ਼ 'ਚ ਜਲੰਧਰ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਬੀਤੀ ਰਾਤ 1 ਵਜੇ ਵਾਪਰੀ, ਜਦੋਂ ਮੰਤਰੀ ਆਪਣੀ ਪਤਨੀ ਸਮੇਤ ਸਮਾਗਮ ਤੋਂ ਬਾਅਦ ਘਰ ਪਰਤ ਰਹੇ ਸਨ। 

Punjab News: ਬਾਦਲ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ NOC ਜਾਰੀ ਕੀਤੀ ਸੀ: ਸੀਐਮ ਮਾਨ 

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 2008 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਪੱਤਰ ਲਿਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੱਤਰ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ "No Objection Certificate" (NOC) ਜਾਰੀ ਕੀਤਾ ਗਿਆ ਸੀ। ਸੀਐਮ ਮਾਨ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਹਰਿਆਣਾ ਸਰਕਾਰ ਪੰਜਾਬ ਯੂਨੀਵਰਸਿਟੀ ਉੱਪਰ ਆਪਣਾ ਵੀ ਹੱਕ ਦੱਸ ਰਹੀ ਹੈ।

Mukhtar Ansari Convicted : ਅਵਧੇਸ਼ ਰਾਏ ਹੱਤਿਆਕਾਂਡ 'ਚ ਮੁਖਤਾਰ ਅੰਸਾਰੀ ਦੋਸ਼ੀ ਕਰਾਰ
ਵਾਰਾਣਸੀ (Varanasi) ਦੀ ਐਮਪੀ-ਐਮਐਲਏ ਕੋਰਟ (MP-MLA Court) ਨੇ ਮੁਖਤਾਰ ਅੰਸਾਰੀ (Mukhtar Ansari) ਨਾਲ ਜੁੜੇ 32 ਸਾਲ ਪੁਰਾਣੇ ਮਾਮਲੇ ਵਿੱਚ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ ਹੈ। ਸੋਮਵਾਰ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਵਾਰਾਣਸੀ ਦੀ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੋਮਵਾਰ ਨੂੰ ਅਦਾਲਤ ਨੇ ਅਵਧੇਸ਼ ਰਾਏ ਕਤਲ ਕੇਸ ਵਿੱਚ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਲੰਚ ਤੋਂ ਬਾਅਦ ਮੁਖਤਾਰ ਅੰਸਾਰੀ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ 'ਚ ਮੁਖਤਾਰ ਅੰਸਾਰੀ ਸਮੇਤ ਪੰਜ ਲੋਕ ਦੋਸ਼ੀ ਹਨ। ਦਰਅਸਲ, ਅਵਧੇਸ਼ ਰਾਜ ਕਾਂਗਰਸ ਨੇਤਾ ਅਜੇ ਰਾਏ ਦੇ ਭਰਾ ਹਨ। ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਅਜੇ ਰਾਏ ਨੇ ਕਿਹਾ, "ਉਨ੍ਹਾਂ ਦਾ 32 ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋਣ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਨਿਆਂ ਮਿਲੇਗਾ।" ਇਸ ਦੌਰਾਨ ਫੈਸਲੇ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪੂਰੇ ਕੋਰਟ ਕੰਪਲੈਕਸ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
Wrestlers Protest: ਬਿਆਨਾਂ ਤੋਂ ਪਲਟੀ ਨਾਬਾਲਗ ਮਹਿਲਾ ਪਹਿਲਵਾਨ

ਦੇਸ਼ ਦੇ ਮਸ਼ਹੂਰ ਪਹਿਲਵਾਨਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮਹਿਲਾ ਪਹਿਲਵਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਇੱਕ ਨਾਬਾਲਗ ਮਹਿਲਾ ਪਹਿਲਵਾਨ ਆਪਣੇ ਬਿਆਨ ਤੋਂ ਪਲਟ ਗਈ ਹੈ। ਉਨ੍ਹਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲਗਾਏ ਗਏ ਦੋਸ਼ਾਂ ਨੂੰ ਵਾਪਸ ਲੈ ਲਿਆ ਹੈ। ਦਿੱਲੀ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਵਿੱਚ ਨਾਬਾਲਗ ਮਹਿਲਾ ਪਹਿਲਵਾਨ ਦੇ ਬਿਆਨ ਦਰਜ ਕੀਤੇ ਹਨ। ਉਸ ਨੇ ਦੋ ਦਿਨ ਪਹਿਲਾਂ ਪਟਿਆਲਾ ਹਾਊਸ ਕੋਰਟ ਵਿੱਚ ਆਪਣਾ ਬਿਆਨ ਵਾਪਸ ਲੈ ਲਿਆ।

Odisha Goods Train Derailed: ਓਡੀਸ਼ਾ ਦੇ ਬਾਲਾਸੋਰ 'ਚ ਇੱਕ ਹੋਰ ਰੇਲ ਹਾਦਸਾ, ਮੁੜ ਪਟੜੀ ਤੋਂ ਲਹੀ ਰੇਲ ਗੱਡੀ

ਓਡੀਸ਼ਾ 'ਚ ਅੱਜ (5 ਜੂਨ) ਨੂੰ ਇਕ ਹੋਰ ਰੇਲ ਹਾਦਸਾ ਵਾਪਰਿਆ ਹੈ। ਸੂਬੇ ਦੇ ਬਾਰਗੜ੍ਹ 'ਚ ਮਾਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰਨ ਦੀ ਖ਼ਬਰ ਹੈ। ਇਹ ਰੇਲ ਹਾਦਸਾ ਬਾਲਾਸੌਰ ਵਿੱਚ ਵਾਪਰੇ ਦਰਦਨਾਕ ਰੇਲ ਹਾਦਸੇ ਦੇ ਤਿੰਨ ਦਿਨ ਬਾਅਦ ਵਾਪਰਿਆ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਉੜੀਸਾ ਦੇ ਬਰਗੜ੍ਹ ਜ਼ਿਲ੍ਹੇ ਦੇ ਸਮਰਧਾਰਾ ਨੇੜੇ ਏਸੀਸੀ ਰੇਲਵੇ ਟਰੈਕ 'ਤੇ ਇੱਕ ਮਾਲ ਗੱਡੀ ਹਾਦਸਾਗ੍ਰਸਤ ਹੋ ਗਈ ਹੈ। ਮੇਦਪੱਲੀ ਨੇੜੇ ਟਰੇਨ ਪਟੜੀ ਤੋਂ ਉਤਰ ਗਈ। ਇਹ ਮਾਲ ਗੱਡੀ ਜ਼ਿਲ੍ਹੇ ਦੇ ਡੂੰਗਰੀ ਚੂਨੇ ਦੀ ਖਾਨ ਤੋਂ ਬਾਰਗੜ੍ਹ ਵੱਲ ਜਾ ਰਹੀ ਹੈ।

Hemkund Sahib Yatra 2023: ਮਕੁੰਟ ਸਾਹਿਬ ਨੇੜੇ ਵਾਪਰਿਆ ਹਾਦਸਾ, ਬਰਫ਼ ਦੀ ਚੱਟਾਨ ਡਿੱਗੀ

ਐਤਵਾਰ ਨੂੰ ਹੇਮਕੁੰਟ ਸਾਹਿਬ ਮਾਰਗ 'ਤੇ ਬਰਫ਼ ਦੀ ਚੱਟਾਨ ਡਿੱਗ ਗਈ। ਇਹ ਘਟਨਾ ਹੇਮਕੁੰਟ ਸਾਹਿਬ ਤੋਂ ਇੱਕ ਕਿਲੋਮੀਟਰ ਪਹਿਲਾਂ ਅਟਲਕੋਟੀ ਵਿੱਚ ਵਾਪਰੀ। ਗਲੇਸ਼ੀਅਰ ਦਾ ਟੁਕੜਾ ਟੁੱਟਣ ਕਾਰਨ 6 ਸ਼ਰਧਾਲੂ ਫਸ ਗਏ। ਇਹ ਸਾਰੇ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਹਾਸਲ ਜਾਣਕਾਰੀ ਮੁਤਾਬਕ ਛੇ ਵਿੱਚੋਂ ਪੰਜ ਲੋਕਾਂ ਨੂੰ SDRF ਦੀ ਟੀਮ ਨੇ ਬਚਾ ਲਿਆ। SDRF ਤੇ ITBP ਦੇ ਜਵਾਨਾਂ ਨੇ ਰਾਤ ਭਰ ਲਾਪਤਾ ਔਰਤ ਦੀ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ। ਔਰਤ ਦੀ ਲਾਸ਼ ਸੋਮਵਾਰ ਸਵੇਰੇ ਬਰਫ 'ਚ ਦੱਬੀ ਹੋਈ ਮਿਲੀ।

Wrestlers Meeting:  ਪਹਿਲਵਾਨਾਂ ਦਾ ਖਤਮ ਹੋਵੇਗਾ 'ਦੰਗਲ'? ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚੱਲੀ 2 ਘੰਟੇ ਮੀਟਿੰਗ

ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨ ਲਗਾਤਾਰ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ। ਜਾਣਕਾਰੀ ਮੁਤਾਬਕ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਸ਼ਨੀਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਕਰੀਬ 2 ਘੰਟੇ ਚੱਲੀ, ਜਿਸ 'ਚ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੇ ਨਾਲ-ਨਾਲ ਉਸ ਖਿਲਾਫ਼ ਜਲਦ ਤੋਂ ਜਲਦ ਜਾਂਚ ਦੀ ਮੰਗ 'ਤੇ ਜ਼ੋਰ ਦਿੱਤਾ।

Wrestlers Meeting:  ਪਹਿਲਵਾਨਾਂ ਦਾ ਖਤਮ ਹੋਵੇਗਾ 'ਦੰਗਲ'? ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚੱਲੀ 2 ਘੰਟੇ ਮੀਟਿੰਗ

ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨ ਲਗਾਤਾਰ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ। ਜਾਣਕਾਰੀ ਮੁਤਾਬਕ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਸ਼ਨੀਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਕਰੀਬ 2 ਘੰਟੇ ਚੱਲੀ, ਜਿਸ 'ਚ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੇ ਨਾਲ-ਨਾਲ ਉਸ ਖਿਲਾਫ਼ ਜਲਦ ਤੋਂ ਜਲਦ ਜਾਂਚ ਦੀ ਮੰਗ 'ਤੇ ਜ਼ੋਰ ਦਿੱਤਾ।

Operation Blue Star: ਆਪ੍ਰੇਸ਼ਨ ਬਲੂ ਸਟਾਰ ਭਾਰਤ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਸੀ

ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਪੰਜਾਬ ਦਾ ਪਾਰਾ ਮੁੜ ਚੜ੍ਹਿਆ ਹੋਇਆ ਹੈ। ਇਸ ਦੌਰਾਨ ਕੇਂਦਰੀ ਖੁਫ਼ੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀਬੀ ਐਸ ਸਿੱਧੂ ਨੇ ਖੁਲਾਸਾ ਕੀਤਾ ਹੈ ਆਪ੍ਰੇਸ਼ਨ ਬਲੂ ਸਟਾਰ, ਭਾਰਤ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਸੀ। ਇਸ ਵਾਸਤੇ ਪਹਿਲਾਂ ਤੋਂ ਹੀ ਪਿੜ ਤਿਆਰ ਕੀਤਾ ਗਿਆ ਸੀ। ਆਪਣੀ ਪੁਸਤਕ ‘ਦਿ ਖਾਲਿਸਤਾਨ ਕਾਂਸਪਰੇਸੀ’ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਹੋਣ ਵਾਲੇ ਹਰੇਕ ਐਕਸ਼ਨ ਦੀ ਸਾਜਿਸ਼ ਦਿੱਲੀ ’ਚ ਬੈਠ ਕੇ ਘੜੀ ਜਾਂਦੀ ਸੀ, ਐਕਸ਼ਨ ਭਾਵੇਂ ਕਿਸੇ ਵੀ ਧਿਰ ਵੱਲੋਂ ਹੁੰਦਾ। ਸਿੱਧੂ ਇੱਕ ਸੈਮੀਨਾਰ ਵਿੱਚ ਬੋਲ ਰਹੇ ਸੀ।

Amritsar: ਸਰਹੱਦ ਉੱਤੇ ਮੁੜ ਡਰੋਨ ਦੀ ਹਲਚਲ

ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿ ਸਮੱਗਲਰਾਂ ਦੇ ਡਰੋਨ ਨੇ ਇੱਕ ਵਾਰ ਫਿਰ ਘੁਸਪੈਠ ਕੀਤੀ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਚੌਕਸ ਜਵਾਨਾਂ ਨੇ ਇਸ ਡਰੋਨ ਨੂੰ ਡੇਗਣ 'ਚ ਸਫਲਤਾ ਹਾਸਲ ਕੀਤੀ ਹੈ। ਜਵਾਨਾਂ ਨੇ ਤਲਾਸ਼ੀ ਤੋਂ ਬਾਅਦ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਇਸ ਡਰੋਨ ਨਾਲ ਹੈਰੋਇਨ ਦੀ ਇੱਕ ਖੇਪ ਵੀ ਬੰਨ੍ਹੀ ਗਈ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾਂਦੀ ਹੈ।

ਪਿਛੋਕੜ

Punjab Breaking News LIVE 05 June, 2023: ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਖ਼ਾਸ ਤੌਰ 'ਤੇ ਨਿਸ਼ਾਨ ਉਤੇ ਰਹੇ। ਇਸ ਮੌਕੇ ਖਹਿਰਾ ਨੇ ਅਰਵਿੰਦ ਕੇਜਰੀਵਾਲ ਦੀ ਨਰੇਂਦਰ ਮੋਦੀ ਨਾਲ ਤੁਲਨਾ ਕਰ ਦਿੱਤੀ ਤੇ ਕਿਹਾ ਕਿ ਦੋਵਾਂ ਵਿੱਚ ਕੀ ਫਰਕ ਹੈ ? ਖਹਿਰਾ ਨੇ ਸੁਣਾਈ 'ਛੋਟੇ ਮੋਦੀ' ਦੀ ਕਹਾਣੀ, ਕਿਹਾ- ਕੇਜਰੀਵਾਲ ਤੇ ਮੋਦੀ ਵਿਚਾਲੇ ਕੀ ਫ਼ਰਕ ?


 


ਅੰਮ੍ਰਿਤਸਰ 'ਚ 3000 ਜਵਾਨ ਤੈਨਾਤ, ਪੰਜਾਬ 'ਚ ਨੀਮ ਫੌਜੀ ਬਲਾਂ ਦੀਆਂ 11 ਕੰਪਨੀਆਂ ਵੀ ਤਿਆਰ


Operation blue star: 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ  ਬਰਸੀ ਤੋਂ ਪਹਿਲਾਂ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿੱਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲ ਵੀ ਮੋਰਚੇ 'ਤੇ ਤਾਇਨਾਤ ਹਨ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਵਿਵਸਥਾ) ਅਰਪਿਤ ਸ਼ੁਕਲਾ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇ ਅਤੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਅਤੇ ਰਣਨੀਤੀ ਤਿਆਰ ਕੀਤੀ। ਅੰਮ੍ਰਿਤਸਰ 'ਚ 3000 ਜਵਾਨ ਤੈਨਾਤ, ਪੰਜਾਬ 'ਚ ਨੀਮ ਫੌਜੀ ਬਲਾਂ ਦੀਆਂ 11 ਕੰਪਨੀਆਂ ਵੀ ਤਿਆਰ


 


4 ਦਿਨਾਂ 'ਚ ਵਧਿਆ 10 ਡਿਗਰੀ ਪਾਰਾ


Punjab Weather: ਮੀਂਹ ਦੇ ਰੁਕਣ ਤੋਂ ਬਾਅਦ ਪੰਜਾਬ 'ਚ ਪਾਰਾ ਮੁੜ ਚੜ੍ਹਨਾ ਸ਼ੁਰੂ ਹੋ ਗਿਆ ਹੈ। ਪਿਛਲੇ ਚਾਰ ਦਿਨਾਂ ਵਿੱਚ ਤਾਪਮਾਨ ਵਿੱਚ 10.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 4.4 ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਵੈਸਟਰਨ ਡਿਸਟਰਬੈਂਸ ਕਾਰਨ 6 ਜੂਨ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਨਾਲ ਤਾਪਮਾਨ ਜ਼ਿਆਦਾ ਘੱਟ ਨਹੀਂ ਹੋਵੇਗਾ। ਇਸ ਤੋਂ ਬਾਅਦ 10 ਜੂਨ ਨੂੰ ਇੱਕ ਹੋਰ ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ। ਇਸ ਦਾ ਅਸਰ ਪੂਰੇ ਪੰਜਾਬ ਵਿੱਚ ਪਵੇਗਾ। ਇਸ ਕਾਰਨ ਕੁਝ ਸ਼ਹਿਰਾਂ 'ਚ ਚੰਗੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। 4 ਦਿਨਾਂ 'ਚ ਵਧਿਆ 10 ਡਿਗਰੀ ਪਾਰਾ


 


ਸਰਹੱਦ ਉੱਤੇ ਮੁੜ ਡਰੋਨ ਦੀ ਹਲਚਲ, BSF ਨੇ ਗੋਲ਼ੀਆਂ ਚਲਾ ਕੀਤਾ ਢੇਰ, 21 ਕਰੋੜ ਦੀ ਹੈਰੋਇਨ ਜ਼ਬਤ


Amritsar: ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿ ਸਮੱਗਲਰਾਂ ਦੇ ਡਰੋਨ ਨੇ ਇੱਕ ਵਾਰ ਫਿਰ ਘੁਸਪੈਠ ਕੀਤੀ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਚੌਕਸ ਜਵਾਨਾਂ ਨੇ ਇਸ ਡਰੋਨ ਨੂੰ ਡੇਗਣ 'ਚ ਸਫਲਤਾ ਹਾਸਲ ਕੀਤੀ ਹੈ। ਜਵਾਨਾਂ ਨੇ ਤਲਾਸ਼ੀ ਤੋਂ ਬਾਅਦ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਇਸ ਡਰੋਨ ਨਾਲ ਹੈਰੋਇਨ ਦੀ ਇੱਕ ਖੇਪ ਵੀ ਬੰਨ੍ਹੀ ਗਈ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾਂਦੀ ਹੈ। ਸਰਹੱਦ ਉੱਤੇ ਮੁੜ ਡਰੋਨ ਦੀ ਹਲਚਲ, BSF ਨੇ ਗੋਲ਼ੀਆਂ ਚਲਾ ਕੀਤਾ ਢੇਰ, 21 ਕਰੋੜ ਦੀ ਹੈਰੋਇਨ ਜ਼ਬਤ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.