(Source: ECI/ABP News)
Punjab Breaking News LIVE: ਮੁਹਾਲੀ 'ਚ ਫਿਰ ਫਾਇਰਿੰਗ, ਨਵੇਂ ਵਿਧਾਇਕਾਂ ਦੀ ਲੱਗੇਗੀ ਟ੍ਰੇਨਿੰਗ ਕਲਾਸ, ਲੀਡਰਾਂ ਤੇ ਅਫਸਰਾਂ ਦੀ ਸੁਰੱਖਿਆ ਘਟਾਉਣ 'ਤੇ ਸਵਾਲ, ਪੜ੍ਹੋ ਬ੍ਰੇਕਿੰਗ ਤੇ ਲਾਈਵ ਅਪਡੇਟਸ
Punjab Breaking News, 12 May 2022 LIVE Updates: ਮੁਹਾਲੀ 'ਚ ਫਿਰ ਫਾਇਰਿੰਗ, ਨਵੇਂ ਵਿਧਾਇਕਾਂ ਦੀ ਲੱਗੇਗੀ ਟ੍ਰੇਨਿੰਗ ਕਲਾਸ, ਲੀਡਰਾਂ ਤੇ ਅਫਸਰਾਂ ਦੀ ਸੁਰੱਖਿਆ ਘਟਾਉਣ 'ਤੇ ਸਵਾਲ, ਪੜ੍ਹੋ ਬ੍ਰੇਕਿੰਗ ਤੇ ਲਾਈਵ ਅਪਡੇਟਸ...
LIVE

Background
Punjab Breaking News, 12 May 2022 LIVE Updates: ਮੁਹਾਲੀ 'ਚ ਫਿਰ ਫਾਇਰਿੰਗ ਹੋਈ ਹੈ। ਮੁਹਾਲੀ ਦੇ ਸੈਕਟਰ-82 ਦੀ ਫਾਲਕਨ ਵਿਊ ਸੁਸਾਇਟੀ ਵਿੱਚ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਹੈ। ਇਨ੍ਹਾਂ ਵੱਲੋਂ ਹਵਾ ਵਿੱਚ ਕਈ ਫਾਇਰ ਕੀਤੇ ਗਏ ਹਨ। ਇਹ ਘਟਨਾ ਸਵੇਰੇ 5.30 ਵਜੇ ਦੇ ਕਰੀਬ ਦੀ ਹੈ। ਇਸ ਮਗਰੋਂ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਫਾਇਰਿੰਗ ਬਾਰੇ ਜਾਂਚ ਕਰ ਰਹੀ ਹੈ। ਫਿਲਹਾਲ ਇਸ ਫਾਇਰਿੰਗ ਵਿੱਚ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਿਸ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਫਾਇਰਿੰਗ ਕਿਸ ਨੇ ਕੀਤੀ ਤੇ ਕਿਉਂ ਕੀਤੀ।
ਪੰਜਾਬ ਦੇ ਨਵੇਂ ਵਿਧਾਇਕਾਂ ਦੀ ਲੱਗੇਗੀ ਟ੍ਰੇਨਿੰਗ ਕਲਾਸ
ਪੰਜਾਬ ਦੇ ਨਵੇਂ ਚੁਣੇ ਗਏ ਸਾਰੇ ਵਿਧਾਇਕਾਂ ਦੀ ਟ੍ਰੇਨਿੰਗ ਕਲਾਸ ਲੱਗੇਗੀ। ਇਹ ਟ੍ਰੇਨਿੰਗ ਕਲਾਸ 31 ਮਈ ਤੋਂ 2 ਜੂਨ ਤੱਕ ਚੱਲੇਗੀ। ਇਸ ਕਲਾਸ ਪੰਜਾਬ ਵਿਧਾਨ ਸਭਾ ਵਿੱਚ ਲੱਗੇਗੀ। ਇਸ ਕਲਾਸ ਦੌਰਾਨ ਨਵੇਂ ਵਿਧਾਇਕਾਂ ਨੂੰ ਲੋਕ ਸਭਾ ਦੇ ਮਾਹਿਰ ਤੇ ਪੰਜਾਬ ਦੇ ਪੁਰਾਣੇ ਵਿਧਾਇਕ ਟ੍ਰੇਨਿੰਗ ਦੇਣਗੇ। ਪਹਿਲੀ ਵਾਰ ਬਣੇ ਵਿਧਾਇਕਾਂ ਲਈ ਇਹ ਸਿਖਲਾਈ ਬੇਹੱਦ ਅਹਿਮ ਹੋਏਗੀ। ਦੱਸ ਦਈਏ ਕਿ ਇਸ ਵਾਰ ਪੰਜਾਬ ਵਿੱਚ 85 ਤੋਂ ਜ਼ਿਆਦਾ ਐਮਐਲਏ ਪਹਿਲੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ। ਇਸ ਲਈ ਇਨ੍ਹਾਂ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਕੰਮਕਾਜ, ਵਿਧਾਇਕਾਂ ਦੀਆਂ ਤਾਕਤਾਂ ਤੇ ਜ਼ਿਮੇਵਾਰੀਆਂ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਪੰਜਾਬ ਦੇ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਵੀ ਇਸ ਸਿਖਲਾਈ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਟ੍ਰੇਨਿੰਗ ਬਜਟ ਸੈਸ਼ਨ ਤੋਂ ਪਹਿਲਾਂ ਹੋ ਰਹੀ ਹੈ। ਪੰਜਾਬ ਦੇ ਨਵੇਂ ਵਿਧਾਇਕਾਂ ਦੀ ਲੱਗੇਗੀ ਟ੍ਰੇਨਿੰਗ ਕਲਾਸ
ਖੁੱਲ੍ਹਦਿਆਂ ਹੀ ਸ਼ੇਅਰ ਬਾਜ਼ਾਰ ਢਹਿ-ਢੇਰੀ
ਸ਼ੇਅਰ ਬਾਜ਼ਾਰ ਅੱਜ ਜ਼ਬਰਦਸਤ ਗਿਰਾਵਟ ਨਾਲ ਖੁੱਲ੍ਹਿਆ ਹੈ ਤੇ ਬਾਜ਼ਾਰ 'ਚ ਹੰਗਾਮਾ ਮੱਚਿਆ ਹੋਇਆ ਹੈ। ਚਾਰੇ ਪਾਸੇ ਬਿਕਵਾਲੀ ਕਾਰਨ ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 650 ਅੰਕ ਟੁੱਟ ਗਿਆ। ਦੂਜੇ ਪਾਸੇ ਅੱਜ ਨਿਫਟੀ ਨੇ ਸ਼ੁਰੂਆਤੀ ਮਿੰਟ ਵਿੱਚ ਹੀ 16,000 ਦੇ ਮਹੱਤਵਪੂਰਨ ਪੱਧਰ ਨੂੰ ਤੋੜ ਦਿੱਤਾ ਹੈ। ਮਹਿੰਗਾਈ ਦੇ ਅੰਕੜੇ ਅੱਜ ਆਉਣ ਵਾਲੇ ਹਨ ਤੇ ਇਸ 'ਚ ਜ਼ਬਰਦਸਤ ਵਾਧੇ ਦੇ ਡਰ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਟੁੱਟ ਰਿਹਾ ਹੈ। ਖੁੱਲ੍ਹਦਿਆਂ ਹੀ ਸ਼ੇਅਰ ਬਾਜ਼ਾਰ ਢਹਿ-ਢੇਰੀ, ਸੈਂਸੇਕਸ 1000 ਅੰਕ ਟੁੱਟ ਕੇ 53000 ਦੇ ਕਰੀਬ
ਲੀਡਰਾਂ ਤੇ ਅਫਸਰਾਂ ਦੀ ਸੁਰੱਖਿਆ ਘਟਾਉਣ ਦੀ ਖਬਰ ਜਨਤਕ ਕਰਨ 'ਤੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਲੀਡਰਾਂ ਤੇ ਅਫਸਰਾਂ ਦੀ ਸੁਰੱਖਿਆ ਘਟਾਉਣ ਦੀ ਖਬਰ ਜਨਤਕ ਕਰਨ ਉੱਪਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੀਡਰਾਂ ਤੇ ਅਫਸਰਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਜਨਤਕ ਕਰਨ ਨਾਲ ਉਨ੍ਹਾਂ ਲਈ ਖਤਰਾ ਖੜ੍ਹਾ ਹੋ ਸਕਦਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਵਿੱਚ ਸਿਆਸੀ ਆਗੂਆਂ, ਸਾਬਕਾ ਪੁਲਿਸ ਅਧਿਕਾਰੀਆਂ, ਉਨ੍ਹਾਂ ਦੇ ਪਰਿਵਾਰਾਂ ਆਦਿ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਫਿਰ ਕ੍ਰੈਡਿਟ ਦਾ ਦਾਅਵਾ ਕਰਨ ਲਈ ਇਹ ਜਾਣਕਾਰੀ ਟੀਵੀ, ਅਖਬਾਰਾਂ ਤੇ ਸੋਸ਼ਲ ਮੀਡੀਆ 'ਤੇ ਫਲੈਸ਼ ਕੀਤੀ ਗਈ ਹੈ, ਬਿਨਾਂ ਇਹ ਸਮਝੇ ਕਿ ਇਹ ਜਾਣਕਾਰੀ ਉਨ੍ਹਾਂ ਦੇ ਸਭ ਦੁਸ਼ਮਣਾਂ ਤੱਕ ਪਹੁੰਚ ਸਕਦੀ ਹੈ ਤੇ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। ਸੀਐਮ ਦਫਤਰ ਪੰਜਾਬ ਕ੍ਰਿਪਾ ਕਰਕੇ ਇਸ ਨੂੰ ਰੋਕੋ।ਲੀਡਰਾਂ ਤੇ ਅਫਸਰਾਂ ਦੀ ਸੁਰੱਖਿਆ ਘਟਾਉਣ ਦੀ ਖਬਰ ਜਨਤਕ ਕਰਨ 'ਤੇ ਸਵਾਲ
ਸਰਕਾਰ ਨੇ ਹੁਣ ਤੱਕ 1008 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾ ਲਿਆ
ਪੰਜਾਬ ਦੇ ਪੇਂਡੀ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਨਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ 'ਚ ਸਰਕਾਰ ਨੇ ਹੁਣ ਤੱਕ 1008 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਦਾ ਅਸਰ ਹੋ ਰਿਹਾ ਹੈ। ਲੋਕ ਪੰਚਾਇਤੀ ਜ਼ਮੀਨ ਛੱਡ ਰਹੇ ਹਨ। ਕੁਲਦੀਪ ਧਾਲੀਵਾਲ ਨੇ ਦੱਸਿਆ ਕਿ 1008 ਏਕੜ ਖਾਲੀ ਕਰਵਾਈ ਗਈ ਪੰਚਾਇਤੀ ਜ਼ਮੀਨ ਦੀ ਕੀਮਤ ਕਰੀਬ 302 ਕਰੋੜ ਰੁਪਏ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਹਫ਼ਤੇ ਤੋਂ ਰੋਜ਼ਾਨਾ 200 ਏਕੜ ਜ਼ਮੀਨ ਖਾਲੀ ਕਰਵਾਈ ਜਾਏਗੀ।
CM Bhagwant Mann: ਖੇਤੀ ਤੇ ਪਾਣੀ ਬਚਾਉਣ ਲਈ ਇੱਕ ਲੋਕ-ਲਹਿਰ ਬਣਾਉਣ ਦਾ ਸੱਦਾ
ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਲੋਕਾਂ ਦੇ ਵਿਚਕਾਰ ਰਹਿਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਨੂੰ ਬਦਲਾਅ ਲਿਆਉਣ ਲਈ ਮੌਕਾ ਮਿਲਿਆ ਹੈ ਤੇ ਅਸੀਂ ਇਸ ਲਈ ਵਚਨਬੱਧ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਖੇਤੀ ਤੇ ਪਾਣੀ ਬਚਾਉਣ ਲਈ ਇਸ ਨੂੰ ਇੱਕ ਲੋਕ-ਲਹਿਰ ਬਣਾਉਣਾ ਹੈ।
Farmers meeting: ਕਿਸਾਨ ਲੀਡਰਾਂ ਨੇ ਅੱਜ ਝੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਸਾਹਮਣੇ ਵੱਡੀ ਸ਼ਰਤ ਰੱਖੀ
ਕਿਸਾਨ ਲੀਡਰਾਂ ਨੇ ਅੱਜ ਝੋਨੇ ਦੀ ਸਿੱਧੀ ਬਿਜਾਈ ਲਈ ਸਰਕਾਰ ਸਾਹਮਣੇ ਵੱਡੀ ਸ਼ਰਤ ਰੱਖੀ ਹੈ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ 10000 ਰੁਪਏ ਪ੍ਰਤੀ ਏਕੜ ਰਿਸਕ ਭੱਤਾ ਦਿੱਤਾ ਜਾਵੇ। ਇਸ ਦੇ ਨਾਲ ਹੀ ਮੂੰਗੀ ਤੇ ਬਾਸਮਤੀ ਉੱਪਰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦਿੱਤੀ ਜਾਵੇ। ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਫਸਲੀ ਵਿਭਿੰਨਤਾ, ਪਾਣੀ ਤੇ ਬਿਜਲੀ ਦੇ ਮੁੱਦੇ 'ਤੇ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਥੋੜ੍ਹ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਲਈ ਸਰਕਾਰ ਸਿੱਧੀ ਬਿਜਾਈ ਤੇ ਝੋਨੇ ਦੀ ਪੜਾਅਵਾਰ ਲੁਆਈ ਦੀ ਯੋਜਨਾ ਲੈ ਕੇ ਆਈ ਹੈ। ਇਸ ਬਾਰੇ ਸਾਡੀ ਮੰਗ ਹੈ ਕਿ ਝੋਨੇ ਦੀ ਸਿੱਧੀ ਲਵਾਈ 'ਤੇ ਸਰਕਾਰ ਰਿਸਕ ਭੱਤਾ 10000 ਰੁਪਏ ਪ੍ਰਤੀ ਏਕੜ ਦੇਵੇ।
Tomato Flu: ਦੇਸ਼ ਵਿੱਚ ਇੱਕ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ
ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ ਤੇ ਦੇਸ਼ ਵਿੱਚ ਇੱਕ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਹੁਣ ਸਾਹਮਣੇ ਆਈ ਨਵੀਂ ਬਿਮਾਰੀ ਦਾ ਨਾਂ ਟਮਾਟੋ ਫਲੂ ਹੈ। ਇਸ ਬਿਮਾਰੀ ਨਾਲ ਸੰਕਰਮਿਤ ਹੋਣ 'ਤੇ ਸਰੀਰ 'ਤੇ ਲਾਲ ਛਾਲੇ ਦਿਖਾਈ ਦਿੰਦੇ ਹਨ, ਇਸ ਲਈ ਇਸ ਨੂੰ ਟਮਾਟੋ ਫਲੂ ਦਾ ਨਾਮ ਦਿੱਤਾ ਗਿਆ ਹੈ। ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਟਮਾਟੋ ਫਲੂ ਦੀ ਲਾਗ ਫੈਲ ਰਹੀ ਹੈ। ਹੁਣ ਤੱਕ 80 ਬੱਚਿਆਂ ਵਿੱਚ ਇਸ ਦਾ ਇਨਫੈਕਸ਼ਨ ਪਾਇਆ ਗਿਆ ਹੈ। ਜਿਹੜੇ ਬੱਚੇ ਇਸ ਨਾਲ ਸੰਕਰਮਿਤ ਹੋਏ ਹਨ, ਉਹ ਸਾਰੇ 5 ਸਾਲ ਤੋਂ ਘੱਟ ਉਮਰ ਦੇ ਹਨ। ਕੇਰਲ 'ਚ ਟਮਾਟੋ ਫਲੂ ਦੇ ਵਧਦੇ ਮਾਮਲਿਆਂ ਤੋਂ ਬਾਅਦ ਤਾਮਿਲਨਾਡੂ ਤੇ ਕਰਨਾਟਕ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
CM Bhagwant Mann: ਨਸ਼ਿਆਂ ਦਾ ਤਿਆਗ ਕਰਨ ਵਾਲੇ ਨੌਜਵਾਨਾਂ ਦੀਆਂ ਵੀ ਸੇਵਾਵਾਂ ਲਈਆਂ ਜਾਣਗੀਆਂ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ਿਆਂ ਦਾ ਤਿਆਗ ਕਰਨ ਵਾਲੇ ਨੌਜਵਾਨਾਂ ਦੀਆਂ ਵੀ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਤੋਂ ਮੋਟੀਵੇਸ਼ਨਲ ਬੁਲਾਰੇ ਵਜੋਂ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਨੂੰ ਬਣਦਾ ਮਾਣ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿੱਚ ਨਸ਼ਿਆਂ ਦੇ ਮਾਮਲੇ ਨਹੀਂ ਰੁਕਣਗੇ, ਉਸ ਇਲਾਕੇ ਦੇ ਐਸਐਚਓ ਤੇ ਐਸਐਸਪੀ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
