Punjab Breaking News LIVE: ਪੁਰਾਣੀ ਪੈਨਸ਼ਨ ਸਕੀਮ 'ਚ ਅੜਿੱਕਾ, ਕਿਸਾਨਾਂ ਨੂੰ 38000 ਕਰੋੜ ਦਾ ਗੱਫਾ, ਗੈਂਗਸਟਰ ਗੋਲਡੀ ਬਰਾੜ ਦਾ ਨਵਾਂ ਕਾਂਡ, ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ

Punjab Breaking News LIVE 18 May, 2023: ਪੁਰਾਣੀ ਪੈਨਸ਼ਨ ਸਕੀਮ 'ਚ ਅੜਿੱਕਾ, ਕਿਸਾਨਾਂ ਨੂੰ 38000 ਕਰੋੜ ਦਾ ਗੱਫਾ, ਗੈਂਗਸਟਰ ਗੋਲਡੀ ਬਰਾੜ ਦਾ ਨਵਾਂ ਕਾਂਡ, ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ

ABP Sanjha Last Updated: 18 May 2023 03:49 PM
Gurdaspur News: ਪੁਲਿਸ ਕਾਂਸਟੇਬਲ ਵੱਲੋਂ ਥੱਪੜ ਮਾਰਨ ਮਗਰੋਂ ਮਹਿਲਾ ਨੇ ਦੱਸੀ ਅਸਲੀਅਤ, ਪੁਲਿਸ ਵਾਲੇ ਉਸ ਦੇ ਪਤੀ ਦੀ ਕਰ ਰਹੇ ਸੀ ਕੁੱਟਮਾਰ

ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੱਡੀ 'ਚ ਪੁਲਿਸ ਕਾਂਸਟੇਬਲ ਵੱਲੋਂ ਔਰਤ ਨੂੰ ਥੱਪੜ ਮਾਰਨ ਤੋਂ ਬਾਅਦ ਪੀੜਤ ਔਰਤ ਨੇ ਮੀਡੀਆ ਸਾਹਮਣੇ ਆਉਂਦਿਆਂ ਕਿਹਾ ਕਿ ਉਸ ਦੇ ਪਤੀ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਜਦਕਿ ਉਸ ਦਾ ਪਤੀ ਪਹਿਲਾਂ ਹੀ ਦਿਲ ਦਾ ਮਰੀਜ਼ ਹੈ। ਜਦੋਂ ਔਰਤ ਨੇ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਪਤੀ ਦੀ ਕੁੱਟਮਾਰ ਕਰਨ ਤੋਂ ਰੋਕਿਆ ਤਾਂ ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਥੱਪੜ ਮਾਰ ਦਿੱਤਾ।

Hemkund Sahib Yatra : ਅੱਜ ਸ਼੍ਰੀਨਗਰ ਤੋਂ ਗੋਬਿੰਦਘਾਟ ਵੱਲ ਨੂੰ ਚਾਲੇ ਪਾਉਣਗੇ ਸ਼ਰਧਾਲੂ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਾਰੀ ਹੈ। ਇਸ ਯਾਤਰਾ ਦੀ ਸ਼ੁਰੂਆਤ ਬੀਤੇ ਦਿਨ ਰਿਸ਼ੀਕੇਸ਼ ਤੋਂ ਸ਼ੁਰੂ ਹੋਈ ਸੀ। ਅੱਜ ਸ਼੍ਰੀਨਗਰ ਤੋਂ ਗੋਬਿੰਦਘਾਟ ਵੱਲ ਨੂੰ ਸ਼ਰਧਾਲੂ ਚਾਲੇ ਪਾਉਣਗੇ। ਹਾਸਿਲ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸੰਗਤ ਲਈ 20 ਮਈ ਨੂੰ ਖੋਲ੍ਹੇ ਜਾਣਗੇ, ਜਿਸ ਤਹਿਤ ਸ਼ਰਧਾਲੂਆਂ ਦਾ ਪਹਿਲਾ ਬੀਤੇ ਦਿਨ ਰਿਸ਼ੀਕੇਸ਼ ਸਥਿਤ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ। ਦੂਜੇ ਪਾਸੇ ਪੈਦਲ ਰਸਤਾ ਅਤੇ ਧਾਮ 'ਚ ਬਰਫ ਦੀ ਸਥਿਤੀ ਨੂੰ ਦੇਖਦਿਆਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਫਿਲਹਾਲ ਯਾਤਰਾ 'ਚ ਸ਼ਾਮਲ ਨਾ ਹੋਣ ਲਈ ਕਿਹਾ ਗਿਆ ਹੈ।

Chandigarh News:  ਚੰਡੀਗੜ੍ਹ 'ਚ ਅਗਲੇ ਦਿਨੀਂ ਰਹੇਗੀ ਪੂਰੀ ਸਖਤੀ, ਡਰੋਨ ਦੀ ਵਰਤੋਂ ’ਤੇ ਪਾਬੰਦੀ

ਚੰਡੀਗੜ੍ਹ ਵਿੱਚ 19 ਤੇ 20 ਮਈ ਨੂੰ ਸਖਤੀ ਰਹੇਗੀ। ਉਪ ਰਾਸ਼ਟਰਪਤੀ ਜਗਦੀਪ ਧਨਖੜ ਪੰਜਾਬ ਯੂਨੀਵਰਸਿਟੀ ਵਿੱਚ 20 ਮਈ ਨੂੰ ਹੋਣ ਵਾਲੀ 70ਵੀਂ ਸਲਾਨਾ ਕਨਵੋਕੇਸ਼ਨ ਵਿੱਚ ਪਹੁੰਚ ਰਹੇ ਹਨ। ਉੱਪ ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਸ਼ਹਿਰ ਵਿੱਚ 19 ਤੋਂ 21 ਮਈ ਤੱਕ ਡਰੋਨ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਜਾਰੀ ਕੀਤੇ ਹਨ। 

Punjab News: ਅਪਡੇਟ ਰਹਿ ਕੇ ਹੀ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕੀਤਾ ਜਾ ਸਕਦਾ : ਸੀਐਮ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਪੁਲਿਸ ਬਿਊਰੋ ਆਫ਼ ਇਨਵੈਸਟੀਗੇਸ਼ਨ (PPBI) ਦੇ ਸਿਵਲ ਸਪੋਰਟ ਸਟਾਫ਼ ਦੇ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਚੰਡੀਗੜ੍ਹ ਦੇ ਮਿਉਂਸਪਲ ਭਵਨ ਵਿਖੇ ਸੀਐਮ ਮਾਨ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਤੋਂ ਪਹਿਲਾਂ ਵੀ ਸੀਐਮ ਮਾਨ ਇੱਥੇ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇ ਚੁੱਕੇ ਹਨ।

Navjot Singh Sidhu : ਨਵਜੋਤ ਸਿੱਧੂ ਦੀ ਸੁਰੱਖਿਆ 'ਤੇ ਸੋਮਵਾਰ ਨੂੰ ਆਏਗਾ ਹਾਈਕੋਰਟ ਦਾ ਫੈਸਲਾ

ਪੰਜਾਬ ਕਾਂਗਰਸ ਨੇਤਾ ਨਵਜੋਤ ਸਿੱਧੂ ਦੀ ਸੁਰੱਖਿਆ 'ਚ ਕਟੌਤੀ ਨੂੰ ਲੈ ਕੇ ਹਾਈਕੋਰਟ 'ਚ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਸਿੱਧੂ ਦੀ ਸੁਰੱਖਿਆ ਦਾ ਜਾਇਜ਼ਾ ਲੈਂਦਿਆਂ ਸੀਲਬੰਦ ਰਿਪੋਰਟ ਸੌਂਪੀ ਹੈ। ਹਾਈਕੋਰਟ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਦੀ ਰਿਪੋਰਟ ਦੇਖਣ ਤੋਂ ਬਾਅਦ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ ਜਿਸ ਵਿੱਚ ਹਾਈਕੋਰਟ ਆਪਣਾ ਫੈਸਲਾ ਸੁਣਾਏਗਾ।

Farmers Protest : ਲਾਠੀਚਾਰਜ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਅੱਜ ਰੇਲਵੇ ਟਰੈਕ ਜਾਮ ਕਰਨ ਦਾ ਫੈਸਲਾ

ਭਾਰਤ ਮਾਲਾ ਪ੍ਰਾਜੈਕਟ ਤਹਿਤ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਮੁਆਵਜ਼ੇ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਰੋਧ ਕਰ ਰਹੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਤੋਂ ਬਾਅਦ ਫ਼ਿਰ ਪੰਜਾਬ ਦਾ ਮਾਹੌਲ ਗਰਮਾ ਗਿਆ ਹੈ। ਕਿਸਾਨਾਂ ਨੇ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਦੁਪਹਿਰ 1 ਵਜੇ ਪੰਜਾਬ ਭਰ ਵਿੱਚ ਰੇਲਵੇ ਟਰੈਕ ਜਾਮ ਕਰਨ ਦਾ ਫੈਸਲਾ ਕੀਤਾ ਹੈ।

State Bank Of India Customers Accounts: SBI ਦੇ ਗਾਹਕ ਜਾਣ ਲੈਣ ਇਹ ਅਹਿਮ ਜਾਣਕਾਰੀ

ਜੇ ਤੁਹਾਡਾ ਵੀ SBI ਬੈਂਕ 'ਚ ਖਾਤਾ ਹੈ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। ਬਹੁਤ ਸਾਰੇ SBI ਗਾਹਕਾਂ ਨੂੰ ਅਜਿਹੇ ਮੈਸੇਜ ਪ੍ਰਾਪਤ ਹੋਏ ਹਨ ਕਿ ਸ਼ੱਕੀ ਗਤੀਵਿਧੀਆਂ ਕਾਰਨ ਤੁਹਾਡਾ ਖਾਤਾ ਅਸਥਾਈ ਤੌਰ 'ਤੇ ਲਾਕ ਹੋ ਜਾਵੇਗਾ। ਇਹ ਸੁਨੇਹਾ ਘਪਲੇਬਾਜ਼ਾਂ ਵੱਲੋਂ ਭੇਜਿਆ ਜਾ ਰਿਹਾ ਹੈ। ਜੇ ਤੁਹਾਨੂੰ ਵੀ ਅਜਿਹਾ ਕੋਈ ਸੰਦੇਸ਼ ਮਿਲਿਆ ਹੈ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਜਵਾਬ ਨਾ ਦਿਓ ਤੇ ਇਸ ਬਾਰੇ ਸ਼ਿਕਾਇਤ ਕਰੋ। ਸਰਕਾਰੀ ਅਧਿਕਾਰਤ ਤੱਥ ਜਾਂਚਕਰਤਾ PIB ਫੈਕਟਰ ਚੈੱਕ ਨੇ ਐਸਬੀਆਈ ਗਾਹਕਾਂ ਨੂੰ ਅਜਿਹੇ ਸੰਦੇਸ਼ਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ।

Punjab Weather: ਪੰਜਾਬ 'ਚ ਝੱਖੜ ਨੇ ਮਚਾਈ ਤਬਾਹੀ

ਕਈ ਦਿਨਾਂ ਦੀ ਗਰਮੀ ਮਗਰੋਂ ਬੁੱਧਵਾਰ ਰਾਤ ਪੰਜਾਬ ਵਿੱਚ ਝੱਖੜ ਝੁੱਲਿਆ। ਕਈ ਥਾਈਂ ਹਲਕੀ ਬਾਰਸ਼ ਵੀ ਹੋਈ। ਬੇਸ਼ੱਕ ਇਸ ਨਾਲ ਪਾਰਾ ਹੇਠਾਂ ਆਇਆ ਪਰ ਸੂਬੇ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਇਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਸਲ ਜਾਣਕਾਰੀ ਮੁਤਾਬਕ ਝੱਖੜ ਕਾਬਰਨ ਦਰੱਖਤ ਤੇ ਖੰਭੇ ਪੁੱਟੇ ਗਏ। ਇਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। 

Farmers Protest: ਕਿਸਾਨਾਂ 'ਤੇ ਸਖਤੀ ਕਰਦਿਆਂ ਔਰਤ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ 

ਪੰਜਾਬ ਪੁਲਿਸ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾਉਂਦਿਆਂ ਇੱਕ ਕਾਂਸਟੇਬਲ ਨੇ ਔਰਤ ਨੂੰ ਧੱਪੜ ਮਾਰੇ ਹਨ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਗਰਮਾ ਗਿਆ ਹੈ। ਵਿਰੋਧੀ ਧਿਰਾਂ ਵੱਲੋਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਜਾ ਰਹੀ ਹੈ। 

Karnataka New Chief Minister: ਆਖਰ ਸੋਨੀਆ ਗਾਂਧੀ ਨੇ ਸੁਲਝਾਇਆ ਮਾਮਲਾ, ਡੀਕੇ ਹੋਏ ਰਾਜੀ, ਸਿੱਧਰਮਈਆ ਸੀਐਮ

ਚਾਰ ਦਿਨਾਂ ਦੇ ਮੰਥਨ ਮਗਰੋਂ ਕਰਨਾਟਕ ਨੂੰ ਮੁੱਖ ਮੰਤਰੀ ਮਿਲ ਗਿਆ ਹੈ। ਆਖਰ ਸੋਨੀਆ ਗਾਂਧੀ ਦੇ ਦਖਲ ਤੋਂ ਬਾਅਦ, ਡੀਕੇ ਸ਼ਿਵਕੁਮਾਰ ਸਹਿਮਤ ਹੋ ਗਏ। ਹੁਣ ਸਿੱਧਰਮਈਆ ਕਰਨਾਟਕ ਦੇ ਮੁੱਖ ਮੰਤਰੀ ਤੇ ਡੀਕੇ ਉਪ ਮੁੱਖ ਮੰਤਰੀ ਹੋਣਗੇ। ਦੇਰ ਰਾਤ ਸੋਨੀਆ ਗਾਂਧੀ ਨੇ ਡੀਕੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਤੋਂ ਬਾਅਦ ਹੀ ਡੀਕੇ ਮੁੱਖ ਮੰਤਰੀ ਦੇ ਅਹੁਦੇ ਲਈ ਤਿਆਰ ਹੋਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਇਸ ਦਾ ਅਧਿਕਾਰਤ ਐਲਾਨ ਕਰਨਗੇ।

Kiren Rijiju: ਕਾਨੂੰਨ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਕਿਰਨ ਰਿਜੁਜੂ

ਮੋਦੀ ਕੈਬਨਿਟ ਵਿੱਚ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਹੁਣ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਅਰਜੁਨ ਰਾਮ ਮੇਘਵਾਲ ਨੂੰ ਸੌਂਪ ਦਿੱਤੀ ਗਈ ਹੈ।

Punjab News: ਅਜੇ ਨਹੀਂ ਲਾਗੂ ਹੋਵੇਗੀ ਪੁਰਾਣੀ ਪੈਨਸ਼ਨ ਸਕੀਮ

ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਾਰੇ ਅਗਲੇ ਦੋ ਮਹੀਨਿਆਂ ਤੱਕ ਕੋਈ ਫੈਸਲਾ ਨਹੀਂ ਲੈਣ ਜਾ ਰਹੀ। ਸੂਬੇ ਵਿੱਚ ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਲਿਆਉਣ ਲਈ ਸਰਕਾਰ ਵੱਲੋਂ ਚਾਰ ਰਾਜਾਂ ਵਿੱਚ ਇੱਕ ਅਧਿਐਨ ਟੀਮ ਭੇਜੀ ਜਾ ਰਹੀ ਹੈ। ਇਹ ਟੀਮ ਛੱਤੀਸਗੜ੍ਹ, ਰਾਜਸਥਾਨ, ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਾਗੂ ਪੁਰਾਣੀ ਪੈਨਸ਼ਨ ਸਕੀਮ ਦੀਆਂ ਵਿਧੀਆਂ ਅਤੇ ਐਸ.ਓ.ਪੀਜ਼ ਨੂੰ ਸਮਝੇਗੀ ਅਤੇ ਪੰਜਾਬ ਵਿੱਚ ਇਨ੍ਹਾਂ ਨੂੰ ਲਾਗੂ ਕਰਨ ਸਬੰਧੀ ਪ੍ਰਕਿਰਿਆ ਤਿਆਰ ਕਰੇਗੀ।

Hemkund Sahib Yatra 2023: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ। ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਬੁੱਧਵਾਰ ਨੂੰ ਉਤਰਾਖੰਡ ਦੇ ਰਿਸ਼ੀਕੇਸ਼ ਗੁਰਦੁਆਰੇ ਤੋਂ ਰਵਾਨਾ ਹੋਇਆ। ਸ੍ਰੀ ਹੇਮੁਕੰਟ ਸਾਹਿਬ ਦੇ ਕਿਵਾੜ 20 ਮਈ ਨੂੰ ਖੁੱਲ੍ਹਣਗੇ। ਇਹ ਸ਼ਰਧਾਲੂ ਸ਼ਨਿੱਚਰਵਾਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਸ਼ਨਿੱਚਰਵਾਰ ਨੂੰ ਖੋਲ੍ਹੇ ਜਾਣਗੇ। 

ਪਿਛੋਕੜ

Punjab Breaking News LIVE 18 May, 2023: ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਾਰੇ ਅਗਲੇ ਦੋ ਮਹੀਨਿਆਂ ਤੱਕ ਕੋਈ ਫੈਸਲਾ ਨਹੀਂ ਲੈਣ ਜਾ ਰਹੀ। ਸੂਬੇ ਵਿੱਚ ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਲਿਆਉਣ ਲਈ ਸਰਕਾਰ ਵੱਲੋਂ ਚਾਰ ਰਾਜਾਂ ਵਿੱਚ ਇੱਕ ਅਧਿਐਨ ਟੀਮ ਭੇਜੀ ਜਾ ਰਹੀ ਹੈ। ਇਹ ਟੀਮ ਛੱਤੀਸਗੜ੍ਹ, ਰਾਜਸਥਾਨ, ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਾਗੂ ਪੁਰਾਣੀ ਪੈਨਸ਼ਨ ਸਕੀਮ ਦੀਆਂ ਵਿਧੀਆਂ ਅਤੇ ਐਸ.ਓ.ਪੀਜ਼ ਨੂੰ ਸਮਝੇਗੀ ਅਤੇ ਪੰਜਾਬ ਵਿੱਚ ਇਨ੍ਹਾਂ ਨੂੰ ਲਾਗੂ ਕਰਨ ਸਬੰਧੀ ਪ੍ਰਕਿਰਿਆ ਤਿਆਰ ਕਰੇਗੀ। ਅਜੇ ਨਹੀਂ ਲਾਗੂ ਹੋਵੇਗੀ ਪੁਰਾਣੀ ਪੈਨਸ਼ਨ ਸਕੀਮ


 


ਸਰਕਾਰ ਵੱਲੋਂ ਸਾਉਣੀ ਦੇ ਸੀਜ਼ਨ ਲਈ ਕਿਸਾਨਾਂ ਨੂੰ 38000 ਕਰੋੜ ਰੁਪਏ ਦਾ ਗੱਫਾ


Agriculture News: ਕੇਂਦਰ ਸਰਕਾਰ ਨੇ ਸਾਉਣੀ ਦੇ ਸੀਜ਼ਨ ਵਿੱਚ ਖਾਦਾਂ ਉਪਰ 38000 ਕਰੋੜ ਰੁਪਏ ਦੀ ਸਬਸਿਡੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਫੈਸਲੇ ਉੱਪਰ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਮੋਹਰ ਲਾਈ ਹੈ। ਕੈਬਨਿਟ ਨੇ ਫਾਸਫੇਟਿਕ ਤੇ ਪੋਟਾਸਿਕ (ਪੀ ਐਂਡ ਕੇ) ਖਾਦਾਂ ’ਤੇ 38000 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ ਕੀਤੀ ਹੈ। ਇਸ ਨਾਲ ਸਾਉਣੀ ਦੇ ਮੌਜੂਦਾ ਸੀਜ਼ਨ ਵਿੱਚ ਕਿਸਾਨਾਂ ਨੂੰ ਕਿਫਾਇਤੀ ਦਰਾਂ ’ਤੇ ਮਿੱਟੀ ਦੇ ਤੱਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਵਾਸਤੇ ਦਿੱਤੀ ਜਾਣ ਵਾਲੀ ਕੁੱਲ ਖਾਦ ਸਬਸਿਡੀ 1.08 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਸਰਕਾਰ ਵੱਲੋਂ ਸਾਉਣੀ ਦੇ ਸੀਜ਼ਨ ਲਈ ਕਿਸਾਨਾਂ ਨੂੰ 38000 ਕਰੋੜ ਰੁਪਏ ਦਾ ਗੱਫਾ


 


ਗੈਂਗਸਟਰ ਗੋਲਡੀ ਬਰਾੜ ਨੇ ਫੋਨ ਕਰਕੇ ਲੁਧਿਆਣਾ ਦੇ ਇੱਕ ਵਪਾਰੀ ਦੇ ਪੁੱਤਰ ਨੂੰ ਧਮਕਾਇਆ


Punjab News: ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਜੌਹਰੀ ਦੇ ਪੁੱਤਰ ਨੂੰ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਦੇ ਨਾਮ 'ਤੇ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਫਿਰੌਤੀ ਦੀ ਕਾਲ ਆਈ। ਫੋਨ ਕਰਨ ਵਾਲੇ ਨੇ ਜੌਹਰੀ ਦੇ ਲੜਕੇ ਤੋਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਮੁਲਜ਼ਮਾਂ ਨੇ ਫੋਨ ਕਰਕੇ ਨੌਜਵਾਨ ਨੂੰ ਪੈਸੇ ਦੇਣ ਲਈ ਜਲੰਧਰ ਬਾਈਪਾਸ ਨੇੜੇ ਆਉਣ ਲਈ ਕਿਹਾ। ਜਿੱਥੇ ਉਸ ਦੇ ਲੋਕ ਮੌਜੂਦ ਹਨ, ਪੈਸੇ ਕੌਣ ਲਵੇਗਾ। ਉਸ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਉਹ ਚਾਹੇ ਤਾਂ ਖਾਤੇ ਨੰਬਰ 'ਤੇ ਪੈਸੇ ਭੇਜ ਸਕਦਾ ਹੈ। ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਉਸ ਦੇ ਸਾਥੀ ਦੁਕਾਨ ਦੇ ਆਲੇ-ਦੁਆਲੇ ਘੁੰਮ ਰਹੇ ਹਨ। ਗੈਂਗਸਟਰ ਗੋਲਡੀ ਬਰਾੜ ਨੇ ਫੋਨ ਕਰਕੇ ਲੁਧਿਆਣਾ ਦੇ ਇੱਕ ਵਪਾਰੀ ਦੇ ਪੁੱਤਰ ਨੂੰ ਧਮਕਾਇਆ


 


ਫਰੀਦਕੋਟ 'ਚ ਆਮਦਨ ਕਰ ਵਿਭਾਗ ਦੀ ਵੱਡੀ ਕਾਰਵਾਈ, ਸਾਬਕਾ ਵਿਧਾਇਕ ਦੇ ਘਰ ਛਾਪੇਮਾਰੀ


Punjab News: ਇਨਕਮ ਟੈਕਸ ਵਿਭਾਗ ਦੀ ਟੀਮ ਨੇ  ਫਰੀਦਕੋਟ ਸਥਿਤ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਅਤੇ ਦਫਤਰ 'ਤੇ ਛਾਪਾ ਮਾਰਿਆ ਹੈ। ਦੀਪ ਮਲਹੋਤਰਾ ਦੇ ਬੇਟੇ ਨੂੰ ਕੁਝ ਸਮਾਂ ਪਹਿਲਾਂ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਫਰੀਦਕੋਟ 'ਚ ਆਮਦਨ ਕਰ ਵਿਭਾਗ ਦੀ ਵੱਡੀ ਕਾਰਵਾਈ, ਸਾਬਕਾ ਵਿਧਾਇਕ ਦੇ ਘਰ ਛਾਪੇਮਾਰੀ


 


 ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ, ਅਜੇ ਬਿਮਾਰ, ਬਜ਼ੁਰਗ ਤੇ ਛੋਟੇ ਬੱਚੇ ਨਹੀਂ ਕਰ ਸਕਣਗੇ ਯਾਤਰਾ


Hemkund Sahib Yatra 2023: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ। ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਬੁੱਧਵਾਰ ਨੂੰ ਉਤਰਾਖੰਡ ਦੇ ਰਿਸ਼ੀਕੇਸ਼ ਗੁਰਦੁਆਰੇ ਤੋਂ ਰਵਾਨਾ ਹੋਇਆ। ਸ੍ਰੀ ਹੇਮੁਕੰਟ ਸਾਹਿਬ ਦੇ ਕਿਵਾੜ 20 ਮਈ ਨੂੰ ਖੁੱਲ੍ਹਣਗੇ। ਇਹ ਸ਼ਰਧਾਲੂ ਸ਼ਨਿੱਚਰਵਾਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਸ਼ਨਿੱਚਰਵਾਰ ਨੂੰ ਖੋਲ੍ਹੇ ਜਾਣਗੇ।  ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ, ਅਜੇ ਬਿਮਾਰ, ਬਜ਼ੁਰਗ ਤੇ ਛੋਟੇ ਬੱਚੇ ਨਹੀਂ ਕਰ ਸਕਣਗੇ ਯਾਤਰਾ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.