Punjab Breaking News LIVE: ਕਣਕ ਦੇ ਝਾੜ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ, 10 ਜੂਨ ਤੱਕ ਸਾਰੇ ਕਬਜ਼ੇ ਛੁਡਾਉਣ ਦੇ ਹੁਕਮ, ਸ਼੍ਰੋਮਣੀ ਕਮੇਟੀ ਨੇ ਸੱਦੀ ਅਹਿਮ ਮੀਟਿੰਗ

Punjab Breaking News LIVE 19 May, 2023: ਕਣਕ ਦੇ ਝਾੜ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ, 10 ਜੂਨ ਤੱਕ ਸਾਰੇ ਕਬਜ਼ੇ ਛੁਡਾਉਣ ਦੇ ਹੁਕਮ, ਸ਼੍ਰੋਮਣੀ ਕਮੇਟੀ ਨੇ ਸੱਦੀ ਅਹਿਮ ਮੀਟਿੰਗ

ABP Sanjha Last Updated: 19 May 2023 03:43 PM

ਪਿਛੋਕੜ

Punjab Breaking News LIVE 19 May, 2023: ਪੰਜਾਬ ਵਿੱਚ ਕਣਕ ਦਾ ਬੰਪਰ ਝਾੜ ਨਿਕਲਣ ਕਰਕੇ ਕੇਂਦਰ ਸਰਕਾਰ ਹੈਰਾਨ ਹੈ। ਇਸ ਲਈ ਕੇਂਦਰ ਨੇ ਹੁਣ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ...More

Punjab News: ਰਜਿਸਟਰਡ ਉਸਾਰੀ ਕਿਰਤੀਆਂ ਦੀਆਂ ਧੀਆਂ ਦੇ ਵਿਆਹ ਲਈ ਮਿਲਣਗੇ 51,000 ਰੁਪਏ: ਅਨਮੋਲ ਗਗਨ ਮਾਨ

ਕਿਰਤ ਮੰਤਰੀ ਅਨਮੋਲ ਗਗਨ ਮਾਨ ਨੇ ਸੁੱਕਰਵਾਰ ਨੂੰ ਸੂਬਾ ਸਰਕਾਰ ਦੀ ਸ਼ਗਨ ਸਕੀਮ ਬਾਰੇ ਵਿਆਖਿਆ ਕੀਤੀ।  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਜਿਸਟਰਡ ਉਸਾਰੀ ਕਿਰਤੀ ਆਪਣੀਆਂ ਧੀਆਂ ਦੇ ਵਿਆਹ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਬੋਰਡ (ਬੀਓਸੀਡਬਲਯੂ ਬੋਰਡ) ਦੀ ਸ਼ਗਨ ਸਕੀਮ ਤਹਿਤ 51,000 ਰੁਪਏ ਦੀ ਰਾਸ਼ੀ ਪ੍ਰਾਪਤ ਕਰਨ ਦੇ ਯੋਗ ਹੈ।  ਇਸ ਸਕੀਮ ਦਾ ਲਾਭ ਉਸਾਰੀ ਕਾਮੇ 2 ਲੜਕੀਆਂ ਤੱਕ ਦੇ ਵਿਆਹ ਲਈ ਲੈ ਸਕਦੇ ਹਨ।