Breaking News LIVE: ਕਿਸਾਨ ਅੰਦੋਲਨ 'ਚ ਬੀਜੇਪੀ ਵੱਲੋਂ ਤਿਰੰਗਾ ਯਾਤਰਾ ਦਾ ਐਲਾਨ, ਕਿਸਾਨਾਂ ਨੇ ਲਿਆ ਅਹਿਮ ਫੈਸਲਾ

Punjab Breaking News, 1 August 2021 LIVE Updates: ਕਿਸਾਨ ਅੰਦੋਲਨ ਕਰਕੇ ਕਸੂਤੀ ਘਿਰੀ ਬੀਜੇਪੀ ਨੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਅੱਜ ਤੋਂ ਤਿਰੰਗਾ ਯਾਤਰਾ ਦਾ ਐਲਾਨ ਕੀਤਾ ਹੈ। ਤਿਰੰਗਾ ਯਾਤਰਾ ਦਾ ਕਿਸਾਨ ਵਿਰੋਧ ਨਹੀਂ ਕਰਨਗੇ।

ਏਬੀਪੀ ਸਾਂਝਾ Last Updated: 01 Aug 2021 12:47 PM

ਪਿਛੋਕੜ

Punjab Breaking News, 1 August 2021 LIVE Updates: ਪੰਜਾਬ ਸਰਕਾਰ ਨੇ ਰਾਜ ਵਿੱਚ ਲਗਾਈਆਂ ਕੋਰੋਨਾ ਪਾਬੰਦੀਆਂ ਨੂੰ 10 ਅਗਸਤ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ, ਭਲਕੇ ਸੋਮਵਾਰ, 2...More

ਸ਼ਹੀਦਾਂ ਦੀ ਯਾਦ ਵਿੱਚ ਤਿਰੰਗਾ ਯਾਤਰਾ

ਜੇਪੀ ਦਲਾਲ ਨੇ ਕਿਹਾ ਰਾਜ ਦੇ ਹਰ ਹਿੱਸੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਤਿਰੰਗਾ ਯਾਤਰਾ ਕੱਢੀ ਜਾਵੇਗੀ। ਤਿਰੰਗਾ ਯਾਤਰਾ 1 ਤੋਂ 14 ਅਗਸਤ ਤੱਕ ਕੱਢੀ ਜਾਵੇਗੀ। ਬੀਜੇਪੀ ਨੇ ਹਰ ਮਹਾਨ ਪੁਰਸ਼ ਦੀ ਯਾਦ ਵਿੱਚ ਵੱਡੇ ਜਸ਼ਨ ਸ਼ੁਰੂ ਕੀਤੇ ਹਨ। ਦੇਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਬਹਿਲ ਤੋਂ ਸਵੇਰੇ 10 ਵਜੇ ਤਿਰੰਗਾ ਯਾਤਰਾ ਸ਼ੁਰੂ ਹੋ ਗਈ ਹੈ।