ਨਵੀਂ ਦਿੱਲੀ: ਬ੍ਰਿਟਿਸ਼ ਵਿਗਿਆਨੀ (British Scientist) ਜਿਸ ਨੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ (boris johnson) ਨੂੰ ਦੇਸ਼ ਵਿਚ ਲੌਕਡਾਊਨ ਲਗਾਉਣ ਦੀ ਸਲਾਹ ਦਿੱਤੀ ਹੁਣ ਉਸਨੇ ਖੁਦ ਹੀ ਲੌਕਡਾਊਨ (Lockdown) ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ਉਸਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਦਰਅਸਲ, ਪ੍ਰੋਫੈਸਰ ਨੀਲ ਫਰਗਸਨ ਨੇ ਆਪਣੀ ਵਿਆਹੀ ਪ੍ਰੇਮਿਕਾ ਨੂੰ ਮਿਲਣ ਲਈ ਦੇਸ਼ ਵਿੱਚ ਲਾਗੂ ਕੀਤੇ ਲੌਕਡਾਊਨ ਦੀ ਉਲੰਘਣਾ ਕੀਤੀ।


ਬ੍ਰਿਟਿਸ਼ ਅਖ਼ਬਾਰ ਦ ਟੈਲੀਗ੍ਰਾਫ ਮੁਤਾਬਕ, ਨੀਲ ਫਰਗਸਨ ਨੇ ਲੌਕਡਾਊਨ ਹੋਣ ਦਾ ਨਿਯਮ ਤੋੜਿਆ ਅਤੇ ਪ੍ਰੇਮਿਕਾ ਨੂੰ ਘਰ ਆਉਣ ਦੀ ਇਜਾਜ਼ਤ ਦਿੱਤੀ। ਜਾਣਕਾਰੀ ਅਨੁਸਾਰ ਉਸ ਦੀ ਪ੍ਰੇਮਿਕਾ ਆਪਣੇ ਪਤੀ ਅਤੇ ਬੱਚਿਆਂ ਨਾਲ ਇੱਕ ਹੋਰ ਘਰ ਵਿਚ ਰਹਿੰਦੀ ਹੈ।

ਮਹਾਮਾਰੀ ਵਿਗਿਆਨੀ ਨੀਲ ਫਰਗਸਨ ਨੇ ਇੰਪੀਰੀਅਲ ਕਾਲਜ ਲੰਡਨ ਵਿਖੇ ਟੀਮ ਦੀ ਅਗਵਾਈ ਕੀਤੀ ਜਿਸਨੇ ਕੰਪਿਊਟਰ-ਮਾਡਲ ਖੋਜ ਕੀਤੀ। ਇਸਦੇ ਅਧਾਰ ‘ਤੇ ਦੇਸ਼ ਵਿੱਚ ਲੌਕਡਾਊਨ ਲਗਾਇਆ ਗਿਆ। ਇਸ ਖੋਜ ‘ਚ ਇਹ ਦਾਅਵਾ ਕੀਤਾ ਗਿਆ ਸੀ ਕਿ ਬ੍ਰਿਟੇਨ ਵਿਚ 50 ਲੱਖ ਤੋਂ ਵੱਧ ਲੋਕ ਬਗੈਰ ਕਿਸੇ ਉਪਾਅ ਦੇ ਮਾਰੇ ਜਾਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਾਨਸਨ ਨੇ ਦੇਸ਼ ਵਿਚ ਲੌਕਡਾਊਨ ਦਾ ਐਲਾਨ ਕੀਤਾ।

ਮੰਗਲਵਾਰ ਨੂੰ ਬ੍ਰਿਟੇਨ ਵਿੱਚ ਕੋਰੋਨਾਵਾਇਰਸ ਕਾਰਨ ਹੋਈ ਮੌਤਾਂ ਦੀ ਗਿਣਤੀ ਵੱਧ ਕੇ 32375 ਹੋ ਗਈ। ਇਸਦੇ ਨਾਲ ਇਹ ਦੇਸ਼ ਯੂਰਪ ਵਿੱਚ ਇਸ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਤ ਹੋਣ ਵਾਲਾ ਦੇਸ਼ ਸਾਬਤ ਹੋ ਗਿਆ।