ਨਵੀਂ ਦਿੱਲੀ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਬ੍ਰਿਟੇਨ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਪਹੁੰਚਣ ਤੋਂ ਬਾਅਦ ਜੌਨਸਨ ਦੇ ਭਾਰਤ ਦੌਰੇ 'ਤੇ ਇਕ ਸ਼ੰਕਾ ਪੈਦਾ ਹੋਇਆ ਸੀ। ਇਸ ਵਾਰ ਜੌਨਸਨ ਨੂੰ ਗਣਤੰਤਰ ਦਿਵਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਪ੍ਰਧਾਨ ਮੰਤਰੀ ਦਫਤਰ ਡਾਉਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਕਿਹਾ, "ਪ੍ਰਧਾਨ ਮੰਤਰੀ ਜੌਹਨਸਨ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ, ਅਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਆਉਣ ਤੋਂ ਅਸਮਰੱਥ ਹਨ।" ਸਿਹਤ ਮੰਤਰਾਲੇ ਦਾ ਵੱਡਾ ਬਿਆਨ, 10 ਦਿਨਾਂ 'ਚ ਵੈਕਸੀਨ ਲਗਣੀ ਸ਼ੁਰੂ ਬੁਲਾਰੇ ਨੇ ਦੱਸਿਆ ਕਿ ਪੀਐਮ ਜੌਹਨਸਨ ਨੇ ਕਿਹਾ ਕਿ ਬ੍ਰਿਟੇਨ 'ਚ ਕੋਰੋਨਾ ਦੇ ਨਵੇਂ ਸਟ੍ਰੇਨ ਕਾਰਨ ਲੌਕਡਾਊਨ ਲਗਾਇਆ ਗਿਆ ਹੈ, ਅਜਿਹੇ 'ਚ ਉਨ੍ਹਾਂ ਨੂੰ ਦੇਸ਼ 'ਚ ਰਹਿਣਾ ਪਏਗਾ ਤਾਂ ਜੋ ਉਹ ਚੁਣੌਤੀਆਂ ਨਾਲ ਨਜਿੱਠ ਸਕਣ। ਦੱਸ ਦੇਈਏ ਕਿ ਬ੍ਰਿਟੇਨ ਕੋਰੋਨਾ ਦੇ ਨਵੇਂ ਸਟ੍ਰੇਨ ਕਾਰਨ ਸਖਤ ਲੌਕਡਾਊਨ ਵਿੱਚ ਹੈ ਅਤੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਇਹ ਲਾਗ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਬਹੁਤ ਹੀ ਦੁਖੀ ਅਤੇ ਚਿੰਤਾਜਨਕ ਹੈ ਅਤੇ ਇਸ ਸਮੇਂ ਦੇਸ਼ ਦੇ ਹਸਪਤਾਲਾਂ 'ਤੇ ਮਹਾਂਮਾਰੀ ਦਾ ਸਭ ਤੋਂ ਭਿਆਨਕ ਦਬਾਅ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ