ਫਿਰੋਜ਼ਪੁਰ: ਅੱਜ ਬੀਐਸਐਫ ਅਤੇ ਐਂਟੀ ਨਾਰਕੋਟਿਕ ਸੇਲ ਨੇ ਨਸ਼ਾ ਤਸਕਰ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਰਸਤੇ 'ਚੋਂ ਕਾਬੂ ਕੀਤਾ। ਉਸ ਤੋਂ ਤਲਾਸ਼ੀ ਦੌਰਾਨ 180 ਗ੍ਰਾਮ ਹੈਰੋਇਨ ਬਾਰਾਮਦ ਕੀਤੀ ਅਤੇ ਜਦੋਂ ਉਸ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਕਨਸਾਇਨਮੈਂਟ ਬਾਰੇ ਦੱਸਿਆ।
ਉਸ ਦੀ ਨਿਸ਼ਾਨ ਦੇਹੀ 'ਤੇ ਪਾਕਿਸਤਾਨ ਤੋਂ ਆਈ ਖੇਤਾਂ ਵਿੱਚ ਭਾਰਤ ਵਾਲੇ ਪਾਸੇ ਸੁੱਟੀ ਹੋਈ ਬੀਓਪੀ ਬਸਤੀ ਰਾਮ ਲਾਲ ਬੀਐਸਐਫ ਦੀ ਬਟਾਲੀਅਨ 116 ਦੇ ਨਾਲ ਐਂਟੀ ਨਾਰਕੋਟਿਕ ਸੇਲ ਨੇ ਸਾਂਝਾ ਅਪ੍ਰੇਸ਼ਨ ਕਰ 12 ਕਿਲੋ 850 ਗ੍ਰਾਮ ਹੈਰੋਇਨ ਬਾਰਾਮਦ ਕੀਤੀ ਗਈ। ਨਸ਼ਾ ਤਸਕਰ ਤੋਂ ਕੁਲ 13 ਕਿਲੋ 30 ਗ੍ਰਾਮ ਹੈਰੋਇਨ ਬਾਰਾਮਦ ਕੀਤੀ ਗਈ। ਬਾਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਾਸ਼ਟਰੀ ਮਾਰਕੀਟ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਉਸ 'ਤੇ ਪਹਿਲਾ ਕੋਈ ਮਾਮਲਾ ਦਰਜ ਨਹੀਂ ਹੈ। ਪਰ ਉਸ ਦੇ ਸਕੇ ਭਰਾ 'ਤੇ ਮਾਮਲਾ ਦਰਜ ਹੈ ਜੋ ਫਿਰੋਜ਼ਪੁਰ ਜੇਲ ਵਿੱਚ ਬੰਦ ਹੈ। ਨਸ਼ਾ ਤਸਕਰ ਦਾ ਪੰਜ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਤੋਂ ਅੱਗੇ ਪੁੱਛਗਿੱਛ ਕੀਤੀ ਜਾਏਗੀ।