ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਅੰਮ੍ਰਿਤਸਰ ਵਿੱਚ ਆਪਣੀ ਇੱਕ ਸਫਲ ਕਾਰਵਾਈ ਦੌਰਾਨ ਇੱਕ ਪਾਕਿਸਤਾਨੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਬੀਐਸਐਫ ਨੇ ਪਾਕਿਸਤਾਨੀ ਤਸਕਰ ਤੋਂ 6 ਪੈਕਟ ਹੈਰੋਇਨ ਵੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੰਮ੍ਰਿਤਸਰ ਵਿੱਚ ਬੀਐਸਐਫ ਦੇ ਡੀਆਈਜੀ ਭੁਪਿੰਦਰ ਸਿੰਘ ਨੇ ਦਿੱਤੀ ਹੈ।


 


ਬੀਐਸਐਫ ਦੇ ਡੀਆਈਜੀ ਭੁਪਿੰਦਰ ਸਿੰਘ ਨੇ ਕਿਹਾ, “2-3 ਅਕਤੂਬਰ ਦੀ ਰਾਤ ਨੂੰ ਸਵੇਰੇ 4:25 ਵਜੇ ਦੇ ਕਰੀਬ, ਜਵਾਨਾਂ ਨੇ ਬਹੁਤ ਵਧੀਆ ਆਪ੍ਰੇਸ਼ਨ ਲਾਂਚ ਕੀਤਾ। ਇਸ ਵਿੱਚ 6 ਪੈਕਟ ਹੈਰੋਇਨ ਫੜੀ ਗਈ ਅਤੇ ਇੱਕ ਪਾਕਿਸਤਾਨੀ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ।



ਭੁਪਿੰਦਰ ਸਿੰਘ ਨੇ ਅੱਗੇ ਕਿਹਾ, “ਇਹ ਪਾਕਿਸਤਾਨੀ ਤਸਕਰ ਰਾਜਾਤਾਲ ਵਿੱਚ ਫੜਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਕਾਸ਼ੀ ਅਲੀ ਹੈ। ਉਸ ਦੇ ਪਿਤਾ ਦਾ ਨਾਂ ਰਹਿਮਤ ਅਲੀ ਹੈ। ਉਹ ਮਨੀਆਨਾ, ਪਾਕਿਸਤਾਨ ਦਾ ਵਸਨੀਕ ਹੈ। ਇਹ ਸਮਾਨ ਇੱਕ ਪੈਕੇਟ ਦੇ ਅੰਦਰ ਸੀ।"


 


ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਲਗਾਤਾਰ ਆਪਣੀ ਨਾਪਾਕ ਸਾਜ਼ਿਸ਼ ਨੂੰ ਅੰਜਾਮ ਦੇਣ ਵਿੱਚ ਲੱਗਾ ਹੋਇਆ ਹੈ। ਉਹ ਸਰਹੱਦੀ ਖੇਤਰਾਂ ਨੂੰ ਅਸ਼ਾਂਤ ਕਰਨ ਵਿੱਚ ਲੱਗਾ ਹੋਇਆ ਹੈ। ਅੱਜ ਪਾਕਿਸਤਾਨ ਨੇ ਫਿਰ ਤੋਂ ਜੰਮੂ ਦੇ ਸਤਵਾਰੀ ਖੇਤਰ ਦੇ ਫਲਾਈ ਡਿਵੀਜ਼ਨ ਵਿੱਚ ਡਰੋਨ ਰਾਹੀਂ ਹਥਿਆਰ ਸੁੱਟ ਦਿੱਤੇ ਹਨ। ਬੀਤੀ ਰਾਤ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਫਲਾਈ ਮੰਡਲ ਖੇਤਰ ਵਿੱਚ ਇੱਕ ਐਮ 4 ਰਾਈਫਲ, ਕੁਝ ਮੈਗਜ਼ੀਨ ਅਤੇ ਹੋਰ ਵਿਸਫੋਟਕ ਡਰੋਨ ਤੋਂ ਸੁੱਟੇ ਗਏ ਸਨ।


Cruise Party Update: ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਡਰੱਗਸ ਪਾਰਟੀ 'ਚ ਸੀ ਸ਼ਾਮਿਲ, ਐਨਸੀਬੀ ਨੇ 8 ਲੋਕਾਂ ਦੇ ਨਾਵਾਂ ਦਾ ਕੀਤਾ ਖੁਲਾਸਾ


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904