ਫਿਰੋਜ਼ਪੁਰ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਬੀਐਸਐਫ ਦੀ 136 ਬਟਾਲੀਅਨਾਂ ਨੇ 1 ਕਿਲੋ 902 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਲਗਭਗ 9 ਕਰੋੜ ਰੁਪਏ ਦੱਸੀ ਜਾ ਰਹੀ ਹੈ।


 


ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੀਐਸਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੈਰੋਇਨ ਦੀ ਇਕ ਖੇਪ ਬੀਓਪੀ ਸ਼ਾਮਕੇ ਦੁਆਰਾ ਪਾਕਿਸਤਾਨੀ ਤਸਕਰਾਂ ਦੁਆਰਾ ਭੇਜੀ ਗਈ ਹੈ ਅਤੇ ਇਸ ਜਾਣਕਾਰੀ ਦੇ ਅਧਾਰ 'ਤੇ ਜਦੋਂ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਕਣਕ ਦੇ ਖੇਤ ਵਿੱਚ ਲੁਕਾਏ ਹੋਏ 2 ਚਿੱਟੀਆਂ ਬੋਰੀਆਂ ਬਰਾਮਦ ਕੀਤੀਆਂ ਤਾਂ ਉਸ 'ਚੋਂ 1 ਕਿਲੋ 902 ਗ੍ਰਾਮ ਹੈਰੋਇਨ ਮਿਲੀ।