ਨਵੀਂ ਦਿੱਲੀ: 11 ਸੂਬਿਆਂ ਦੀਆਂ 56 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਦੀਆਂ 28 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ 3 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀਆਂ ਸੱਤ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਲਈ 3 ਨਵੰਬਰ ਨੂੰ ਵੋਟਿੰਗ ਹੋਵੇਗੀ।

ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਤੋਂ ਇਲਾਵਾ 7 ਨਵੰਬਰ ਨੂੰ ਬਿਹਾਰ ਦੀ ਲੋਕ ਸਭਾ ਸੀਟ ਵਾਲਮੀਕਿਨਗਰ ਵਿਖੇ ਵੋਟਾਂ ਪਾਈਆਂ ਜਾਣਗੀਆਂ। ਦੱਸ ਦੇਈਏ ਕਿ ਇਨ੍ਹਾਂ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਐਲਾਨੇ ਜਾਣਗੇ।

ਛੱਤੀਸਗੜ੍ਹ 'ਚ ਇਕ, ਹਰਿਆਣੇ 'ਚ ਇਕ, ਝਾਰਖੰਡ 'ਚ ਦੋ, ਕਰਨਾਟਕ 'ਚ ਦੋ, ਮਨੀਪੁਰ 'ਚ ਦੋ, ਨਾਗਾਲੈਂਡ 'ਚ ਦੋ, ਓਡੀਸ਼ਾ 'ਚ ਦੋ, ਤੇਲੰਗਾਨਾ 'ਚ ਇਕ, ਗੁਜਰਾਤ 'ਚ ਅੱਠ, ਮੱਧ ਪ੍ਰਦੇਸ਼ 'ਚ 28 ਅਤੇ ਉੱਤਰ ਪ੍ਰਦੇਸ਼ 'ਚ ਸੱਤ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ।

ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ 16 ਅਕਤੂਬਰ ਹੈ। ਇਸ ਦੇ ਨਾਲ ਹੀ ਨਾਮਜ਼ਦਗੀਆਂ 19 ਅਕਤੂਬਰ ਤੱਕ ਵਾਪਸ ਲੈ ਲਈਆਂ ਜਾ ਸਕਦੀਆਂ ਹਨ।

ਇੱਥੇ ਵੇਖੋ ਵਿਧਾਨ ਸਭਾ ਸੀਟਾਂ ਦੀ ਪੂਰੀ ਸੂਚੀ: 





ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ