ਚੰਡੀਗੜ੍ਹ: ਚਰਨਜੀਤ ਚੰਨੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ਵਿੱਚ ਆ ਗਏ ਹਨ। ਉਨ੍ਹਾਂ ਨੇ ਅੱਜ ਹੀ ਕੈਬਨਿਟ ਬੈਠਕ ਬੁਲਾ ਲਈ ਹੈ। ਮੀਟਿੰਗ ਵਿੱਚ ਦੋਵੇਂ ਡਿਪਟੀ ਸੀਐਮ ਸ਼ਾਮਲ ਹੋਣਗੇ। ਥੋੜ੍ਹੀ ਦੇਰ ਵਿੱਚ ਪਹਿਲੀ ਕੈਬਨਿਟ ਮੀਟਿੰਗ ਹੋਵੇਗੀ।
ਚੰਨੀ ਨੇ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਕਈ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਸਾਰੇ ਐਲਾਨਾਂ ਨੂੰ ਕੈਬਨਿਟ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ।
ਚਰਨਜੀਤ ਚੰਨੀ ਦੇ ਨਵਾਂ ਮੁੱਖ ਮੰਤਰੀ ਬਣਦਿਆਂ ਹੀ CMO ‘ਚ ਨਵੀਂ ਟੀਮ ਦੀ ਤਾਇਨਾਤੀ ਹੋ ਗਈ ਹੈ। ਰਾਹੁਲ ਤਿਵਾੜੀ ਨੂੰ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ ਗਿਆ ਹੈ। ਹੁਸਨ ਲਾਲ CM ਦੇ ਪ੍ਰਿੰਸੀਪਲ ਸਕੱਤਰ ਲਾਏ ਗਏ ਹਨ। CMO ‘ਚ ਨਵੀਂ ਟੀਮ ਦੀਆਂ ਤਾਇਨਾਤੀਆਂ ਸ਼ੁਰੂ ਹੋ ਗਈਆਂ ਹਨ।
ਨਾਲ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, 'ਇਹ ਕਿਸਾਨਾਂ ਦੀ ਸਰਕਾਰ ਹੈ। ਜੇਕਰ ਕਿਸਾਨਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਮੈਂ ਆਪਣਾ ਗਲਾ ਵੱਢ ਕੇ ਦੇ ਦਿਆਂਗਾ। ਜੇਕਰ ਕਿਸਾਨ ਡੁੱਬ ਗਿਆ ਤਾਂ ਦੇਸ਼ ਡੁੱਬ ਜਾਵੇਗਾ। ਅਰਥ ਵਿਵਸਥਾ ਡੁੱਬ ਜਾਵੇਗੀ। ਖੇਤੀ ਖੁਸ਼ਹਾਲ ਹੋਵੇਗੀ ਤਾਂ ਹੀ ਪੰਜਾਬ ਖੁਸ਼ ਹੋਵੇਗਾ। ਪੰਜਾਬ ਦਾ ਕਿਸਾਨ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ। ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ।'