ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਨੂੰ ਵੀ ਕੋਰੋਨਾਵਾਇਰਸ

ਏਬੀਪੀ ਸਾਂਝਾ   |  13 Mar 2020 10:34 AM (IST)

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕੋਰੋਨਾਵਾਇਰਸ ਤੋਂ ਪੀੜਤ ਪਾਈ ਗਈ ਹੈ। ਉਹ ਕੁਝ ਦਿਨ ਪਹਿਲਾਂ ਬ੍ਰਿਟੇਨ ਤੋਂ ਵਾਪਸ ਆਈ ਸੀ। ਪ੍ਰਧਾਨ ਮੰਤਰੀ ਜਸਟਿਨ ਕੋਰੋਨਾ ਕਰਕੇ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਸੀ।

ਟੋਰਾਂਟੋ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਕੋਰੋਨਵਾਇਰਸ ਤੋਂ ਸੰਕਰਮਿਤ ਪਾਈ ਗਈ ਹੈ। ਕੈਨੇਡੀਅਨ ਸਿਹਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਜਸਟਿਨ, ਸੋਫ਼ੀ ਦੇ ਨਾਲ ਆਈਸੋਲੇਸ਼ਨ 'ਚ ਵੀ ਰਹਿਣਗੇ। ਉਹ ਘਰੋਂ ਸਰਕਾਰੀ ਕੰਮ ਸੰਭਾਲੇਣਗੇ। ਸੋਫ਼ੀ ਮੰਗਲਵਾਰ ਨੂੰ ਲੰਡਨ ਤੋਂ ਵਾਪਸ ਪਰਤੀ। ਉਦੋਂ ਤੋਂ ਉਹ ਬਿਮਾਰ ਚੱਲ ਰਹੀ ਸੀ। ਉਸ ਦੀ ਟੈਸਟ ਰਿਪੋਰਟ ਪੌਜ਼ਟਿਵ ਆਈ। ਸੋਫੀ ਦੀ ਹਾਲਤ ਹੁਣ ਬਿਹਤਰ:
ਸੋਫ਼ੀ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਉਨ੍ਹਾਂ ਨੂੰ ਜ਼ਰੂਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਡਾਕਟਰ ਉਸ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਨ।- ਕੈਨੇਡੀਅਨ ਸਰਕਾਰ
ਪ੍ਰਧਾਨ ਮੰਤਰੀ ਦਫਤਰ ਨੇ ਵੀ ਇੱਕ ਬਿਆਨ ਜਾਰੀ ਕਰਦੇ ਕਿਹਾ, “ਪ੍ਰਧਾਨ ਮੰਤਰੀ ਤੰਦਰੁਸਤ ਹਨ। ਉਨ੍ਹਾਂ ਵਿੱਚ ਕਿਸੇ ਬਿਮਾਰੀ ਦੇ ਕੋਈ ਲੱਛਣ ਨਹੀਂ ਮਿਲੇ ਹਨ। ਡਾਕਟਰਾਂ ਨੇ ਉਨ੍ਹਾਂ ਨੂੰ 14 ਦਿਨਾਂ ਤੱਕ ਆਈਸੋਲੇਸ਼ਨ 'ਚ ਰਹਿਣ ਦੀ ਸਲਾਹ ਦਿੱਤੀ ਹੈ।”

ਵੀਰਵਾਰ ਨੂੰ ਕਨੇਡਾ ਵਿੱਚ 35 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 138 ਹੋ ਗਈ ਹੈ।

© Copyright@2026.ABP Network Private Limited. All rights reserved.