ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਤਾਰੇ ਅੱਜਕੱਲ੍ਹ ਗਰਦਸ਼ ਵਿੱਚ ਹਨ। ਉਨ੍ਹਾਂ ਦਾ ਹਰ ਪੈਂਤੜਾ ਪੁੱਠਾ ਪੈਂਦਾ ਦਿੱਖ ਰਿਹਾ ਹੈ। ਵੀਰਵਾਰ ਵੀ ਉਨ੍ਹਾਂ ਨੂੰ ਅਜੀਬ ਹਾਲਤ ਦਾ ਸਾਹਮਣਾ ਕਰਕਨਾ ਪਿਆ। ਉਨ੍ਹਾਂ ਨੇ ਆਪਣੇ ਵਿਧਾਇਕਾਂ ਨੂੰ ਕਿਹਾ ਕਿ ਉਹ ਆਪਣੇ ਮਸਲੇ ਮਾਰਟੀ ਪਲੇਟਫਾਰਮ 'ਤੇ ਹੀ ਚੁੱਕਣ ਤੇ ਮੀਡੀਆ 'ਚ ਨਾ ਜਾਣ। ਇਸ 'ਤੇ ਵਿਧਾਇਕਾਂ ਨੇ ਕਿਹਾ ਕਿ ਤੁਸੀਂ ਮਿਲਦੇ ਹੀ ਨਹੀਂ। ਇਹ ਸੁਣਦਿਆਂ ਹੀ ਕੈਪਟਨ ਲਈ ਹਾਲਤ ਅਜੀਬ ਬਣ ਗਈ।

ਦਰਅਸਲ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ 'ਚ ਵਿਰੋਧੀ ਧਿਰਾਂ ਨੂੰ ਘੇਰਨ ਲਈ ਰਣਨੀਤੀ ਤੈਅ ਕਰਨ ਲਈ ਕਾਂਗਰਸੀ ਵਿਧਾਇਕ ਦਲ ਤੇ ਮੰਤਰੀਆਂ ਦੀ ਬੈਠਕ ਬੁਲਾਈ ਸੀ। ਇਸ ਦੌਰਾਨ ਹੀ ਕੈਪਟਨ ਨੇ ਵਿਧਾਇਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਮਸਲੇ ਮਾਰਟੀ ਪਲੇਟਫਾਰਮ 'ਤੇ ਚੁੱਕਣ, ਪਰ ਮੀਡੀਆ 'ਚ ਨਾ ਜਾਣ। ਇਸ 'ਤੇ ਵਿਧਾਇਕਾਂ ਨੇ ਕਿਹਾ ਕਿ ਤੁਸੀਂ ਮਿਲਦੇ ਹੀ ਨਹੀਂ।

ਇਸ ਮੌਕੇ ਵਿਧਾਇਕਾਂ ਨੇ ਆਪਣਾ ਕੰਮ ਨਾ ਕੀਤੇ ਜਾਣ ਨੂੰ ਲੈ ਕੇ ਮੰਤਰੀਆਂ ਨੂੰ ਸ਼ਿਕਾਇਤ ਕੀਤੀ। ਇਸ 'ਤੇ ਮੰਤਰੀਆਂ ਨੇ ਵੀ ਜਵਾਬੀ ਹਮਲੇ ਕੀਤੇ। ਇੱਥੇ ਇਸ ਮੁੱਦੇ ਤੋਂ ਮੁੱਖ ਮੰਤਰੀ ਖੁਦ ਵੀ ਬਚ ਨਹੀਂ ਸਕੇ। ਵਿਧਾਇਕਾਂ ਦਾ ਕਹਿਣਾ ਹੈ ਕਿ ਤੁਸੀਂ ਮਿਲਦੇ ਹੀ ਨਹੀਂ ਤਾਂ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਜੋ ਵੀ ਵਿਧਾਇਕ ਆਪਣੇ ਹਲਕੇ ਦੇ ਪ੍ਰੋਜੈਕਟ ਲੈ ਕੇ ਆਵੇਗਾ, ਉਹ ਉਸ ਨੂੰ ਸਮਾਂ ਦਿੰਦੇ ਹਨ, ਪਰ ਤੁਸੀਂ ਆਪਣੇ ਨਿੱਜੀ ਕੰਮ ਜ਼ਿਆਦਾ ਲੈ ਕੇ ਆਉਂਦੇ ਹੋ।

ਇੰਨਾ ਹੀ ਨਹੀਂ ਇਸ ਬੈਠਕ 'ਚ ਸੂਬੇ 'ਚ ਚੋਣਾਂ ਦਾ ਸਮਾਂ ਨੇੜੇ ਆਉਣ ਬਾਰੇ ਵੀ ਗੱਲ ਕੀਤੀ ਗਈ। ਇਸ 'ਤੇ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਤੀ ਵਿਧਾਨ ਸਭਾ ਖੇਤਰ ਕੰਮ ਕਰਨ ਲਈ 25-25 ਕਰੋੜ ਰੁਪਏ ਦਿੱਤੇ ਜਾਣ ਤੇ ਕੰਮ ਕਰਨ ਦੇ ਨਿਯਮ ਵੀ ਜਲਦੀ ਤੈਅ ਕੀਤੇ ਜਾਣ ਕਿਉਂਕਿ ਸੂਬੇ 'ਚ ਚੋਣਾਂ ਦਾ ਸਮਾਂ ਜ਼ਿਆਦਾ ਨਹੀਂ ਰਿਹਾ।