ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਗ੍ਰਿਫਤਾਰੀ ਦਾ, ਖੇਤੀ ਕਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਗਾਏ ਗੀਤ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਗਾਇਕ ਦਾ ਕਿਸਾਨਾਂ ਦੇ ਹੱਕ 'ਚ ਗਾਇਆ ਗੀਤ ਅਸਲ ਵਿੱਚ ਪ੍ਰਸੰਸਾਯੋਗ ਹੈ। ਹਾਲਾਂਕਿ, ਉਸ ਦਾ ਚੰਗਾ ਕੰਮ ਹੁਣ ਉਸ ਦੇ ਪੁਰਾਣੇ ਗਾਣੇ ਦੇ ਨਕਾਰਾਤਮਕ ਪ੍ਰਭਾਵ ਨੂੰ ਨਹੀਂ ਰੋਕ ਸਕਿਆ ਜੋ ਨੌਜਵਾਨਾਂ ਨੂੰ ਬੰਦੂਕਾਂ ਚੁੱਕਣ ਲਈ ਉਤਸ਼ਾਹਿਤ ਕਰਦਾ ਹੈ।
ਦੱਸ ਦਈਏ ਕਿ ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਪੰਜਾਬੀ ਗਾਇਕ ਤੇ ਲੇਖਕ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਰਾੜ ਤੇ ਆਪਣੇ ਗੀਤ ਵਿੱਚ ਹਿੰਸਾ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਦਾ ਦੋਸ਼ ਹੈ। ਉਨ੍ਹਾਂ ਇਹ ਗੀਤ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ।
ਕਿਸਾਨਾਂ ਦੇ ਵਿਰੋਧ ਮਗਰੋਂ ਯੂ-ਟਰਨ! ਬੀਜੇਪੀ ਲੀਡਰ ਦੇ ਘਰ ਬਾਹਰ ਗੋਹਾ ਸੁੱਟਣ 'ਤੇ ਕੇਸ ਵਾਪਸ, ਥਾਣੇਦਾਰ ਤਬਦੀਲ
ਪਟਿਆਲਾ ਪੁਲਿਸ ਨੇ ਸ਼੍ਰੀ ਬਰਾੜ ਤੇ ਹੋਰ ਸਹਾਇਕ ਕਲਾਕਾਰਾਂ ਖਿਲਾਫ ਆਈਪੀਸੀ ਦੀ ਧਾਰਾ 294 ਅਤੇ 504 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਬਾਰਬੀ ਮਾਨ ਦੇ ਗੀਤ ਵਿੱਚ ਫੀਚਰ ਹੋਏ ਸ਼੍ਰੀ ਬਰਾੜ ਨੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਹੈ। ਇਹ ਗੀਤ ਨਵੰਬਰ ਮਹੀਨੇ ਰਿਲੀਜ਼ ਹੋਇਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ