ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦਾ ਵੀਡੀਓ ਵਾਇਰਲ
ਏਬੀਪੀ ਸਾਂਝਾ | 14 Jan 2019 04:14 PM (IST)

ਨਵੀਂ ਦਿੱਲੀ: ਇਰਾਨ ਦੀ ਰਾਜਧਾਨੀ ਤੇਹਰਾਨ ਕੋਲ ਹਾਦਸੇ ਦੇ ਸ਼ਿਕਾਰ ਹੋਏ ਫੌਜੀ ਜਹਾਜ਼ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਜਹਾਜ਼ ‘ਚ ਕਰੀਬ 10 ਲੋਕ ਸਵਾਰ ਸੀ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ‘ਫਾਰਸ’ ਨੇ ਇਸ ਨੂੰ ਫੌਜੀ ਜਹਾਜ਼ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਇਸ ‘ਚ 16 ਲੋਕ ਸਵਾਰ ਸੀ। ਹਾਦਸੇ ‘ਚ ਸਿਰਫ ਇੱਕ ਇੰਜਨੀਅਰ ਹੀ ਬਚ ਸੱਕਿਆ ਹੈ। ਹੇਠ ਇੱਕ ਵੀਡੀਓ ਹੈ ਜੋ ਘਟਨਾ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਇਰਾਨ ਦੇ ਜਹਾਜ਼ ਸੰਗਠਨ ਦੇ ਸਕੱਤਰ ਰਜਾ ਜਾਫ਼ਰਜ਼ਾਦੇਹ ਨੇ ਸਰਕਾਰੀ ਕੰਪਨੀ ‘ਆਈਆਰਆਈਬੀ’ ਨੂੰ ਕਿਹਾ, ‘ਮਾਲਵਾਹਕ ਬੋਇੰਗ 707 ਸੀ ਜੋ ਉਤਰਦੇ ਸਮੇਂ ਰਣਵੇ ਤੋਂ ਅੱਗੇ ਨਿਕਲ ਗਿਆ।”‘ਆਈਆਰਆਈਬੀ’ ਨੇ ਸ਼ੁਰੂਆਤ ‘ਚ ਕਿਹਾ ਸੀ ਕਿ ਜਹਾਜ਼ ‘ਚ 10 ਲੋਕ ਸਵਾਰ ਸੀ। ਦੇਸ਼ ਦੀ ਸਮਾਚਾਰ ਏਜੰਸੀ ਦਾ ਕਹਿਣਾ ਹੈ ਕਿ ਉਹ ਫੌਜ ਦਾ ਮਾਲਵਾਹਕ ਸੀ ਜੋ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਤੋਂ ਮਾਸ ਲੈ ਕੇ ਆ ਰਿਹਾ ਸੀ। ਜਹਾਜ਼ ਦੀ ਲੈਂਡਿੰਗ ਲਈ ਪਾਈਲਟ ਨੇ ਗਲਤ ਰਨਵੇਅ ਦੀ ਚੋਣ ਕੀਤੀ ਜਿਸ ਕਾਰਨ ਜਹਾਜ਼ ਇੱਕ ਇਮਾਰਤ ਨਾਲ ਟੱਕਰਾ ਗਿਆ। ਵੀਡੀਓ ‘ਚ ਜਹਾਜ਼ ਸੜਦਾ ਹੋਇਆ ਨਜ਼ਰ ਆ ਰਿਹਾ ਹੈ।