ਨਵੀਂ ਦਿੱਲੀ: ਜਾਨਲੇਵਾ ਕੋਰੋਨਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਦੇਸ਼ ‘ਚ ਅੱਜ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 141 ਹੋ ਗਈ ਹੈ। ਵੱਡੀ ਗੱਲ ਇਹ ਹੈ ਕਿ ਮਹਾਰਾਸ਼ਟਰ ‘ਚ ਲਗਾਤਾਰ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਇਜ਼ਾਫਾ ਹੋ ਰਿਹਾ ਹੈ। ਮਹਾਰਾਸ਼ਟਰ ‘ਚ 40 ਲੋਕਾਂ ਨੂੰ ਇਸ ਵਾਇਰਸ ਨੇ ਆਪਣੀ ਚਪੇਟ ‘ਚ ਲੈ ਲਿਆ ਹੈ। ਦੇਸ਼ ਹੁਣ ਤੱਕ 17 ਵਿਦੇਸ਼ੀ ਨਾਗਰਿਕ ਇਸ ਵਾਇਰਸ ਨਾਲ ਸੰਕਰਮਿਤ ਸੀ, ਪਰ ਹੁਣ ਇਹ 22 ਹੋ ਗਏ ਹਨ।

ਸੂਬਿਆਂ 'ਚ ਮਰੀਜ਼ਾਂ ਦੀ ਗਿਣਤੀ:


ਆਂਧਰਾ ਪ੍ਰਦੇਸ਼ - 1



ਦਿੱਲੀ - 10 (ਦੋ ਡਿਸਚਾਰਜ, 1 ਦੀ ਮੌਤ)
ਹਰਿਆਣਾ - 14 (ਸਾਰੇ ਵਿਦੇਸ਼ੀ)


ਕਰਨਾਟਕ - 9 (ਇਕ ਦੀ ਮੌਤ)



ਕੇਰਲ - 27 (ਦੋ ਵਿਦੇਸ਼ੀ, ਤਿੰਨ ਛੁੱਟੀ)



ਮਹਾਰਾਸ਼ਟਰ - 40 (3 ਵਿਦੇਸ਼ੀ, 1 ਮੌਤ)



ਓਡੀਸ਼ਾ - 1



ਪੰਜਾਬ -1



ਰਾਜਸਥਾਨ - 7 (ਦੋ ਵਿਦੇਸ਼ੀ, 3 ਡਿਸਚਾਰਜ) ਤਾਮਿਲਨਾਡੂ - 1



ਤੇਲੰਗਾਨਾ - 5 (1 ਡਿਸਚਾਰਜ)



ਜੰਮੂ ਤੇ ਕਸ਼ਮੀਰ - 3
ਲੱਦਾਖ -1


ਉੱਤਰ ਪ੍ਰਦੇਸ਼ - 17 (4 ਡਿਸਚਾਰਜ)



ਉਤਰਾਖੰਡ -1    


ਮਹਾਰਾਸ਼ਟਰ ਦੇ ਨਾਸਿਕ ‘ਚ ਅਜਿਹੀਆਂ ਸਥਿਤੀਆਂ ਨੂੰ ਦੇਖਦਿਆਂ ਸੰਕਰਮਣ ਨੂੰ ਰੋਕਣ ਲਈ ਸ਼ਹਿਰ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਹੋਣ ‘ਤੇ ਰੋਕ ਹੈ। ਐਨਸੀਆਰ ‘ਚ ਕੋਰੋਨਾਵਾਇਰਸ ਨੂੰ ਲੈ ਕੇ ਸੰਸਦੀ ਸਥਾਈ ਕਮੇਟੀ ਦੀ ਬੈਠਕ ਅੱਜ ਹੋਵੇਗੀਪ ਬੈਠਕ ‘ਚ ਸਿਹਤ ਮੰਤਰਾਲੇ ਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ:

ਭਾਰਤ 'ਚ ਕੋਰੋਨਾਵਾਇਰਸ ਨਾਲ ਤੀਜੀ ਮੌਤ, ਸੰਕਰਮਿਤ ਮਰੀਜ਼ਾਂ ਦੀ ਗਿਣਤੀ 125

ਸੈਲਾਨੀਆਂ ਲਈ ਅੱਜ ਤੋਂ ਬੰਦ ਰਹੇਗਾ ਤਾਜ ਮਹਿਲ, ਟੂਰਿਜ਼ਮ ਮੰਤਰਾਲੇ ਨੇ ਦਿੱਤੇ ਆਦੇਸ਼