ਚੰਡੀਗੜ੍ਹ: ਐਨਆਈਏ ਦਾ ਦਫਤਰ ਸੈਕਟਰ-51 ਦੇ ਕਮਿਊਨਿਟੀ ਸੈਂਟਰ ਸ਼ੁਰੂ ਕੀਤਾ ਗਿਆ ਹੈ। ਐਨਆਈਏ ਦੇ ਡਾਇਰੈਕਟਰ ਜਨਰਮ ਯੋਗੇਸ਼ ਚੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਐਨਆਈਏ, ਡੀਜੀਪੀ ਪੰਜਾਬ ਅਤੇ ਹਰਿਆਣਾ ਸਣੇ ਹੋਰ ਕਈ ਆਲਾ ਅਧਿਕਾਰੀ ਮੌਜੂਦ ਰਹੇ। ਇਸ ਬ੍ਰਾਂਚ ਇੱਥੇ ਅੱਤਵਾਦੀ ਅਤੇ ਮਨੁੱਖੀ ਤਸਕਰੀ ਨਾਲ ਸਬੰਧਤ ਗਤੀਵਿਧੀਆਂ ‘ਤੇ ਨਜ਼ਰ ਰੱਖੇਗੀ।
ਇਸ ਦਫਤਰ ਨੂੰ ਇੱਥੇ ਖੋਲ੍ਹਣ ਦਾ ਖਾਸ ਕਾਰਨ ਹੈ ਕਿ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ‘ਚ ਬੀਤੇ ਕੁਝ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ ਜ਼ਿਆਦਾ ਸਾਹਮਣੇ ਹੋ ਰਹੀਆਂ ਹਨ। ਇਹ ਕੇਂਦਰ ਸੂਬੇ ‘ਚ ਸਾਈਬਰ ਕ੍ਰਾਈਮ ‘ਤੇ ਵੀ ਨਿਗ੍ਹਾ ਰੱਖੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਚਕੂਲਾ ਅਤੇ ਮੁਹਾਲੀ ‘ਚ ਐਨਆਈਏ ਦਾ ਦਫਤਰ ਪਹਿਲਾਂ ਤੋਂ ਮੂਜੌਦ ਹੈ।