Chandigarh MC Polls 2021 Results LIVE: ਚੰਡੀਗੜ੍ਹ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਕਮਾਲ, ਸਭ ਤੋਂ ਵੱਧ ਸੀਟਾਂ ਜਿੱਤੀਆਂ ਪਰ ਬਹੁਮਤ ਤੋਂ ਪੱਛੜੀ

Chandigarh MC Polls 2021 Results LIVE: ਕੁੱਲ 35 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਕੋਲ 14 ਸੀਟਾਂ ਹਨ। ਬੀਜੇਪੀ ਨੇ 12 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ 8 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲੀ ਹੈ।

ਏਬੀਪੀ ਸਾਂਝਾ Last Updated: 27 Dec 2021 02:23 PM

ਪਿਛੋਕੜ

Chandigarh MC Polls 2021 Results LIVE: ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਹੋਣੀ ਹੈ। ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ। ਵੋਟਾਂ ਦੀ ਗਿਣਤੀ ਸ਼ਹਿਰ ਦੇ...More

ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਹੱਥ ਮਿਲਾਉਣਾ ਪੈ ਸਕਦਾ

ਹੁਣ ਅਹਿਮ ਹੈ ਕਿ ਮੇਅਰ ਚੁਣਨ ਲਈ ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਹੱਥ ਮਿਲਾਉਣਾ ਪੈ ਸਕਦੇ ਹੈ। ਇਸ ਲਈ ਸਥਿਤੀ ਦਿਲਚਸਪ ਹੋ ਗਈ ਹੈ। ਸਵਾਲ ਉੱਠ ਰਹੇ ਹਨ ਕਿ ਕੀ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰੇਗੀ ਕਿਉਂਕਿ ਪੰਜਾਬ ਅੰਦਰ ਕਾਂਗਰਸ ਤੇ ਆਪ ਦਾ ਸਖਤ ਟੱਕਰ ਚੱਲ ਰਹੀ ਹੈ।