ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਸੋਮਵਾਰ ਨੂੰ ਚੀਨ ਨਾਲ ਹੋਏ ਮੁਕਾਬਲੇ ‘ਚ ਭਾਰਤ ਦੇ 20 ਜਵਾਨਾਂ ਦੀ ਮੌਤ ਹੋ ਗਈ। 45 ਸਾਲਾਂ ‘ਚ ਇਹ ਪਹਿਲਾ ਕੇਸ ਹੈ ਜਦੋਂ ਭਾਰਤ-ਚੀਨ ਸੰਘਰਸ਼ ‘ਚ ਇਕ ਸਿਪਾਹੀ ਦਾ ਖੂਨ ਵਹਾਇਆ ਗਿਆ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਚੀਨੀ ਸੈਨਾ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਇਸ ਨੇ ਗਾਲਵਾਨ ਘਾਟੀ ਖੇਤਰ ‘ਤੇ ਹਮੇਸ਼ਾਂ ਪ੍ਰਭੂਸੱਤਾ ਕਾਇਮ ਰੱਖੀ ਹੈ ਅਤੇ ਦੋਸ਼ ਲਾਇਆ ਕਿ ਭਾਰਤੀ ਸੈਨਿਕਾਂ ਨੇ ‘ਜਾਣ ਬੁੱਝ ਕੇ ਹਮਲੇ ਕੀਤੇ’, ਜਿਸ ਨਾਲ ਗੰਭੀਰ ਟਕਰਾਅ ਅਤੇ ਫੌਜੀ ਜਾਨੀ ਨੁਕਸਾਨ ਹੋਇਆ।'
ਚੀਨ ਨੇ ਕਿਹੜੇ ਦੋਸ਼ ਲਗਾਏ ਹਨ?
ਚੀਨ ਨੇ ਦੋਸ਼ ਲਾਇਆ ਕਿ 15 ਜੂਨ ਨੂੰ ਦੋ ਵਾਰ ਗੈਰ ਕਾਨੂੰਨੀ ਗਤੀਵਿਧੀਆਂ ਲਈ ਭਾਰਤੀ ਸੈਨਿਕਾਂ ਨੇ ਸਰਹੱਦ ਪਾਰ ਕੀਤੀ ਸੀ ਅਤੇ ਚੀਨੀ ਜਵਾਨਾਂ ਨੂੰ ਭੜਕਾਇਆ ਸੀ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਸੀ, ਨਤੀਜੇ ਵਜੋਂ ਦੋਵਾਂ ਧਿਰਾਂ ਵਿਚਾਲੇ ਭਾਰੀ ਲੜਾਈ ਹੋਈ ਸੀ। ਉਸੇ ਸਮੇਂ ਉਸ ਨੇ ਭਾਰਤੀ ਫੌਜ ਦੇ ਉਸ ਬਿਆਨ ਦਾ ਵਿਰੋਧ ਕੀਤਾ ਕਿ ਗਲਵਾਨ ਘਾਟੀ ਵਿੱਚ ਤਣਾਅ ਘਟਾਉਣ ਦੀ ਪ੍ਰਕਿਰਿਆ ਦੌਰਾਨ ਸਿਪਾਹੀਆਂ ਵਿੱਚ ਹਿੰਸਕ ਝੜਪਾਂ ਹੋਈਆਂ।
LAC ‘ਤੇ ਚੀਨ ਨਾਲ ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ, ਚੀਨ ਦੇ 43 ਫੌਜੀ ਮਾਰੇ ਗਏ
ਗੈਰ ਕਾਨੂੰਨੀ ਗਤੀਵਿਧੀਆਂ ਲਈ ਭਾਰਤੀ ਫੌਜਾਂ ਨੇ ਦੋ ਵਾਰ ਸਰਹੱਦ ਪਾਰ ਕੀਤੀ - ਚੀਨ
ਜਦੋਂ ਸਰਹੱਦ 'ਤੇ ਭਾਰਤੀ ਸੈਨਿਕਾਂ ਦੀ ਸ਼ਹਾਦਤ ਦੀ ਖ਼ਬਰ ਬਾਰੇ ਪੁੱਛਿਆ ਗਿਆ ਤਾਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿੰਜਿਅਨ ਨੇ ਬੀਜਿੰਗ ‘ਚ ਕਿਹਾ ਕਿ ਮੈਨੂੰ ਉਹ ਜਾਣਕਾਰੀ ਨਹੀਂ ਜੋ ਸੂਚਨਾ ਤੁਸੀਂ ਦੇ ਰਹੇ ਹੋ। ਝਾਓ ਨੇ ਕਿਹਾ ਕਿ ਸਾਡੀ ਸੈਨਿਕਾਂ ਦੀ ਇੱਕ ਉੱਚ ਪੱਧਰੀ ਬੈਠਕ ਹੋਈ ਸੀ ਅਤੇ ਸਰਹੱਦ ‘ਤੇ ਸਥਿਤੀ ਨੂੰ ਸਧਾਰਣ ਕਰਨ ‘ਤੇ ਇਕ ਮਹੱਤਵਪੂਰਣ ਸਹਿਮਤੀ ਬਣੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ 15 ਜੂਨ ਨੂੰ ਭਾਰਤੀ ਸੈਨਿਕਾਂ ਨੇ ਸਾਡੀ ਸਹਿਮਤੀ ਦੀ ਗੰਭੀਰਤਾ ਨਾਲ ਉਲੰਘਣਾ ਕੀਤੀ ਅਤੇ ਦੋ ਵਾਰ ਗੈਰ ਕਾਨੂੰਨੀ ਗਤੀਵਿਧੀਆਂ ਲਈ ਬਾਰਡਰ ਲਾਈਨ ਕ੍ਰੋਸ ਕੀਤੀ।
ਭਾਰਤ ਨੇ ਪਾਕਿਸਤਾਨ ਨੂੰ ਦੱਸਿਆ ‘ਗਲੋਬਲ ਅੱਤਵਾਦ ਦਾ ਕੇਂਦਰ’, ਕਿਹਾ ਘੱਟ ਗਿਣਤੀਆਂ ਨੂੰ ਪਰੇਸ਼ਾਨ ਕਰਨਾ ਬੰਦ ਕਰੋ
ਬੁਲਾਰੇ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਤੋਂ ਭਾਰਤੀ ਪੱਖ ਨੂੰ ਸਮਝੌਤੇ ਦੀ ਪਾਲਣਾ ਕਰਨ ਲਈ ਆਖਦੇ ਹਾਂ। ਆਪਣੀ ਫੌਜ ਨੂੰ ਨਿਯੰਤਰਣ ‘ਚ ਰੱਖੋ। ਪੇਸ਼ਗੀ ਮੋਰਚੇ ਦੀਆਂ ਆਪਣੀਆਂ ਫੌਜਾਂ ਨੂੰ ਸਖਤੀ ਨਾਲ ਨਿਯੰਤਰਣ ਕਰੋ ਅਤੇ ਰੇਖਾ ਨੂੰ ਪਾਰ ਨਾ ਕਰੋ, ਸਮੱਸਿਆਵਾਂ ਨਾ ਪੈਦਾ ਕਰੋ ਅਤੇ ਇਕਪਾਸੜ ਕਦਮ ਨਾ ਚੁੱਕੋ, ਜੋ ਮਾਮਲੇ ਨੂੰ ਗੁੰਝਲਦਾਰ ਬਣਾਉਂਦਾ ਹੈ। ਝਾਓ ਨੇ ਕਿਹਾ ਕਿ ਦੋਵੇਂ ਧਿਰ ਗੱਲਬਾਤ ਅਤੇ ਵਿਚਾਰ ਵਟਾਂਦਰੇ, ਸਥਿਤੀ ਨੂੰ ਸਧਾਰਣ ਕਰਨ ਦੀਆਂ ਕੋਸ਼ਿਸ਼ਾਂ ਅਤੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਸਹਿਮਤੀ ਨਾਲ ਮੁੱਦੇ ਨੂੰ ਸੁਲਝਾਉਣ ਲਈ ਸਹਿਮਤ ਹੋਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Election Results 2024
(Source: ECI/ABP News/ABP Majha)
ਚੀਨ ਨੇ ਝੜਪ ਨੂੰ ਲੈ ਕੇ ਭਾਰਤ ‘ਤੇ ਲਾਏ ਵੱਡੇ ਇਲਜ਼ਾਮ, ਕਿਹਾ- ਭਾਰਤੀ ਫੌਜ ਨੇ ਜਾਣਬੁੱਝ ਕੇ ਕੀਤਾ ਹਮਲਾ
ਏਬੀਪੀ ਸਾਂਝਾ
Updated at:
17 Jun 2020 08:35 AM (IST)
ਚੀਨ ਦੇ ਸਰਕਾਰੀ ਮੀਡੀਆ ਨੇ ਚੀਨੀ ਸੈਨਾ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਇਸ ਨੇ ਗਾਲਵਾਨ ਘਾਟੀ ਖੇਤਰ ‘ਤੇ ਹਮੇਸ਼ਾਂ ਪ੍ਰਭੂਸੱਤਾ ਕਾਇਮ ਰੱਖੀ ਹੈ ਅਤੇ ਦੋਸ਼ ਲਾਇਆ ਕਿ ਭਾਰਤੀ ਸੈਨਿਕਾਂ ਨੇ ‘ਜਾਣ ਬੁੱਝ ਕੇ ਹਮਲੇ ਕੀਤੇ’, ਜਿਸ ਨਾਲ ਗੰਭੀਰ ਟਕਰਾਅ ਅਤੇ ਫੌਜੀ ਜਾਨੀ ਨੁਕਸਾਨ ਹੋਇਆ।'
- - - - - - - - - Advertisement - - - - - - - - -