ਨਵੀਂ ਦਿੱਲੀ: ਪੂਰੀ ਦੁਨੀਆ ਦੇ ਸਾਹਮਣੇ, ਚੀਨ ਅੱਜ ਕਚਿਹਰੀ ‘ਚ ਖੜ੍ਹਾ ਹੈ। ਚੀਨ (China) ਨੇ ਕੋਰੋਨਾ ਦੀ ਹਕੀਕਤ ਨੂੰ ਪਹਿਲੇ ਦਿਨ ਤੋਂ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿੱਚ ਨਾਕਾਮਯਾਬ ਰਿਹਾ। ਕੌਣ ਜਾਣਦਾ ਸੀ ਕਿ ਚੀਨ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਦੁਨੀਆ ਨੂੰ ਆਪਣੇ ਚੁੰਗਲ ਵਿੱਚ ਲੈਣ ‘ਚ ਲੱਗਾ ਹੋਇਆ ਸੀ। ਦੋ ਦੇਸ਼ਾਂ ‘ਚ ਵੱਖ-ਵੱਖ ਘਟਨਾਵਾਂ ਨੇ ਹੁਣ ਚੀਨ ਦੀ ਚਾਲ ਨੂੰ ਬੇਨਕਾਬ ਕਰ ਦਿੱਤਾ। ਕੋਰੋਨਾ (Coronavirus) ਬੁਝਾਰਤ ਦਾ ਜਵਾਬ ਕੈਨੇਡਾ (canada) ਤੋਂ ਤਿੰਨ ਵਿਗਿਆਨੀਆਂ ਨੂੰ ਵਾਪਸ ਚੀਨ ਭੇਜਣ ਦੀ ਘਟਨਾ ‘ਚ ਛੁਪਿਆ ਹੋਇਆ ਹੈ।


ਕੋਰੋਨਾਵਾਇਰਸ ਇੱਕ ਚੀਨੀ ਜੀਵ-ਵਿਗਿਆਨਕ ਹਥਿਆਰ ਹੈ। ਕੈਨੇਡਾ ਅਤੇ ਅਮਰੀਕਾ ਨਾਲ ਸਬੰਧਤ ਦੋ ਘਟਨਾਵਾਂ ਨੇ ਇਸ ਸਿਧਾਂਤ ਵੱਲ ਇਸ਼ਾਰਾ ਕੀਤਾ ਹੈ। ਪਹਿਲੀ ਘਟਨਾ ਦਾ ਖੁਲਾਸਾ ਤਿੰਨ ਮਹੀਨੇ ਪਹਿਲਾਂ ਇੱਕ ਇਜ਼ਰਾਈਲੀ ਜੀਵ-ਵਿਗਿਆਨਕ ਵਾਰਫੇਅਰ ਮਾਹਰ ਨੇ ਭਾਰਤ ‘ਚ ਛਾਪੇ ਲੇਖ ‘ਚ ਪ੍ਰਗਟਾਈ ਸੀ।

ਇਜ਼ਰਾਈਲੀ ਮਾਹਰ ਡੈਨੀ ਸ਼ੋਹਮ ਨੇ ਆਪਣੇ ਲੇਖ ‘ਚ ਖੁਲਾਸਾ ਕੀਤਾ ਸੀ ਕਿ ਚੀਨ ਤੋਂ 3 ਵੱਡੇ ਵਿਗਿਆਨੀ ਜਬਰੀ ਚੀਨ ਤੋਂ ਕੈਨੇਡਾ ਭੇਜੇ ਗਏ ਸੀ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਤਿੰਨਾਂ ਨੇ ਇਬੋਲਾ ਅਤੇ ਨਿਪਾਹ ਵਾਇਰਸ ਨੂੰ ਗੁਪਤ ਰੂਪ ‘ਚ ਚੀਨ ਭੇਜਿਆ ਸੀ। ਦਰਅਸਲ, ਇਹ ਤਿੰਨੇ ਚੀਨੀ ਜੀਵ ਵਿਗਿਆਨੀ ਕੈਨੇਡਾ ‘ਚ ਇੱਕ ਵੱਡੀ ਮਾਈਕਰੋਬਾਇਓਲੋਜੀ ਲੈਬ ਵਿੱਚ ਕੰਮ ਕਰਦੇ ਸੀ ਅਤੇ ਉਥੋਂ ਤਿੰਨਾਂ ਹੀ ਨੇ ਇਨ੍ਹਾਂ ਇਬੋਲਾ ਅਤੇ ਨਿਪਾਹ ਵਾਇਰਸ ਨੂੰ ਚੀਨ ਭੇਜਿਆ ਸੀ।

ਕੋਰੋਨਾਵਾਇਰਸ ਨੂੰ ਜੈਵਿਕ ਹਥਿਆਰ ਮੰਨਿਆ ਜਾਣ ਦੀ ਦੂਜੀ ਘਟਨਾ ਅਮਰੀਕਾ ਵਿੱਚ ਵਾਪਰੀ। ਜਿੱਥੇ ਜਨਵਰੀ ਮਹੀਨੇ ‘ਚ ਹਾਰਵਰਡ ਯੂਨੀਵਰਸਿਟੀ ਦੇ ਇੱਕ ਸੀਨੀਅਰ ਪ੍ਰੋਫੈਸਰ ਸਣੇ ਚੀਨੀ ਮੂਲ ਦੇ ਤਿੰਨ ਦੋਸ਼ੀਆਂ ਜਿਨ੍ਹਾਂ ਨੂੰ ਜੈਵਿਕ ਖੋਜ ਦੀ ਜਾਸੂਸੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਚੋਂ ਇੱਕ ਚੀਨ ਦੀ ਪੀਐਲਏ-ਆਰਮੀ ਦੀ ਇੱਕ ਔਰਤ ਫੌਜੀ ਅਧਿਕਾਰੀ ਸੀ, ਜੋ ਅਮਰੀਕਾ ‘ਚ ਇੱਕ ਵਿਗਿਆਨਕ-ਖੋਜਕਰਤਾ ਵਜੋਂ ਅੰਡਰ-ਕਵਰ ਏਜੰਟ ਵਜੋਂ ਕੰਮ ਕਰ ਰਹੀ ਸੀ। ਮਾਹਰਾਂ ਦਾ ਮੰਨਣਾ ਹੈ ਕਿ ਚੀਨ ਨੇ ਇੱਕ ਵਿਸ਼ਵਵਿਆਪੀ ਸ਼ਕਤੀ ਬਣਨ ਲਈ ਇਹ ਸਭ ਕੀਤਾ ਹੈ।