Richest Actor In South India: ਭਾਰਤ ਅਮੀਰ ਫਿਲਮੀ ਸਿਤਾਰਿਆਂ ਨਾਲ ਭਰਿਆ ਹੋਇਆ ਹੈ। ਬਾਲੀਵੁੱਡ ਤੋਂ ਲੈ ਕੇ ਸਾਊਥ ਫਿਲਮ ਇੰਡਸਟਰੀ ਤੱਕ ਕਈ ਅਜਿਹੇ ਸੁਪਰਸਟਾਰ ਹਨ, ਜੋ ਨਾ ਸਿਰਫ ਆਪਣੀ ਦਮਦਾਰ ਐਕਟਿੰਗ ਲਈ ਮਸ਼ਹੂਰ ਹਨ ਸਗੋਂ ਆਪਣੀ ਦੌਲਤ ਲਈ ਵੀ ਮਸ਼ਹੂਰ ਹਨ। ਇਹ ਸਿਤਾਰੇ ਇੱਕ ਫਿਲਮ ਲਈ ਇੰਨੀ ਵੱਡੀ ਫੀਸ ਲੈਂਦੇ ਹਨ ਕਿ ਮੇਕਰਸ ਦੇ ਪਸੀਨੇ ਛੁੱਟ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸੁਪਰਸਟਾਰ ਬਾਰੇ ਦੱਸਾਂਗੇ ਜੋ ਦੌਲਤ ਦੇ ਮਾਮਲੇ 'ਚ ਦੱਖਣ ਭਾਰਤ 'ਤੇ ਰਾਜ ਕਰਦਾ ਹੈ। ਉਹ ਹੋਰ ਕੋਈ ਨਹੀਂ ਸਗੋਂ ਚਿਰੰਜੀਵੀ ਹੈ।

Continues below advertisement


ਇਹ ਵੀ ਪੜ੍ਹੋ: ਸਲਮਾਨ ਖਾਨ ਖਿਲਾਫ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਫਿਰ ਕੱਢੀ ਭੜਾਸ, ਬੋਲੀ- 'ਉਹ 6-7 ਸਾਲ 'ਚ ਗਰਲਫਰੈਂਡ ਤੋਂ ਬੋਰ ਹੋ ਜਾਂਦਾ'


ਦੱਖਣੀ ਭਾਰਤ ਦਾ ਸਭ ਤੋਂ ਅਮੀਰ ਸੁਪਰਸਟਾਰ
Siasat.com ਦੇ ਅਨੁਸਾਰ, ਭਾਰਤ ਦੇ ਸਭ ਤੋਂ ਅਮੀਰ ਸੁਪਰਸਟਾਰ ਸ਼ਾਹਰੁਖ ਖਾਨ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ $ 735 ਮਿਲੀਅਨ ਹੈ। ਜੇਕਰ ਇਸ ਨੂੰ ਭਾਰਤੀ ਕਰੰਸੀ 'ਚ ਬਦਲਿਆ ਜਾਵੇ ਤਾਂ ਇਹ 6000 ਕਰੋੜ ਤੋਂ ਵੱਧ ਹੈ ਪਰ ਦੱਖਣੀ ਭਾਰਤ ਦੇ ਸਭ ਤੋਂ ਅਮੀਰ ਸੁਪਰਸਟਾਰ ਚਿਰੰਜੀਵੀ ਹਨ। ਉਸ ਦੀ ਕੁੱਲ ਜਾਇਦਾਦ 200 ਮਿਲੀਅਨ ਡਾਲਰ ਹੈ। ਭਾਰਤੀ ਮੁਦਰਾ ਵਿੱਚ ਇਹ ਰਕਮ 1600 ਕਰੋੜ ਰੁਪਏ ਤੋਂ ਵੱਧ ਹੈ।









ਦੌਲਤ ਪੱਖੋਂ ਰਾਮ ਚਰਨ ਵੀ ਨਹੀਂ ਘੱਟ
ਤਾਮਿਲ, ਤੇਲਗੂ ਅਤੇ ਕੰਨੜ ਫਿਲਮ ਇੰਡਸਟਰੀ ਦੇ ਦੂਜੇ ਸਭ ਤੋਂ ਅਮੀਰ ਅਭਿਨੇਤਾ ਰਾਮ ਚਰਨ ਹਨ, ਜਿਨ੍ਹਾਂ ਨੇ ਫਿਲਮ 'ਆਰਆਰਆਰ' ਨਾਲ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਈ ਹੈ। ਚਿਰੰਜੀਵੀ ਦੇ ਪੁੱਤਰ ਰਾਮ ਚਰਨ ਦੀ ਕੁੱਲ ਜਾਇਦਾਦ 175 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਮੁਦਰਾ ਵਿੱਚ 1400 ਕਰੋੜ ਰੁਪਏ ਤੋਂ ਵੱਧ ਹੈ। ਫਿਲਮਾਂ ਤੋਂ ਇਲਾਵਾ, ਰਾਮ ਚਰਨ ਬ੍ਰਾਂਡ ਐਂਡੋਰਸਮੈਂਟਸ ਤੋਂ ਵੀ ਕਾਫੀ ਕਮਾਈ ਕਰਦੇ ਹਨ।


ਅਕੀਨੇਨੀ ਨਾਗਾਰਜੁਨ ਸੂਚੀ 'ਚ ਤੀਜੇ ਸਥਾਨ 'ਤੇ
ਇਸ ਸੂਚੀ 'ਚ ਸਾਊਥ ਸਿਨੇਮਾ ਦੇ ਸੁਪਰਸਟਾਰ ਅਕੀਨੇਨੀ ਨਾਗਾਰਜੁਨ ਰਾਓ, ਜੋ ਨਾਗਾਰਜੁਨ ਦੇ ਨਾਂ ਨਾਲ ਜਾਣੇ ਜਾਂਦੇ ਹਨ, ਤੀਜੇ ਸਥਾਨ 'ਤੇ ਹਨ। ਸਾਲ 2023 ਵਿੱਚ ਨਾਗਾਰਜੁਨ ਦੀ ਕੁੱਲ ਜਾਇਦਾਦ $123 ਮਿਲੀਅਨ ਦੱਸੀ ਜਾਂਦੀ ਹੈ। ਅੱਜ ਤੱਕ ਇਹ ਰਕਮ ਲਗਭਗ 1000 ਕਰੋੜ ਰੁਪਏ ਹੈ। ਉਨ੍ਹਾਂ ਦਾ ਬੇਟਾ ਨਾਗਾ ਚੈਤਨਿਆ ਵੀ ਸਭ ਤੋਂ ਮਸ਼ਹੂਰ ਸਟਾਰ ਹੈ, ਜੋ ਪਿਛਲੇ ਸਾਲ ਰਿਲੀਜ਼ ਹੋਈ ਹਿੰਦੀ ਫਿਲਮ 'ਲਾਲ ਸਿੰਘ ਚੱਢਾ' 'ਚ ਆਮਿਰ ਖਾਨ ਨਾਲ ਨਜ਼ਰ ਆਇਆ ਸੀ।
 
ਜੂਨੀਅਰ ਐਨਟੀਆਰ ਦਾ ਨਾਮ ਵੀ ਭਾਰਤ ਦੇ 20 ਸਭ ਤੋਂ ਅਮੀਰ ਸਿਤਾਰਿਆਂ ਵਿੱਚ ਸ਼ਾਮਲ ਹੈ। ਉਸ ਦੀ ਕੁੱਲ ਜਾਇਦਾਦ 60 ਮਿਲੀਅਨ ਹੈ। ਜੂਨੀਅਰ ਐਨਟੀਆਰ ਨੇ ਫਿਲਮ 'ਆਰਆਰਆਰ' ਵਿੱਚ ਰਾਮ ਚਰਨ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਥਲਪਤੀ ਵਿਜੇ ਅਤੇ ਸੁਪਰਸਟਾਰ ਰਜਨੀਕਾਂਤ ਦੀ ਕੁੱਲ ਜਾਇਦਾਦ 56 ਕਰੋੜ 55 ਲੱਖ ਡਾਲਰ ਹੈ। 


ਇਹ ਵੀ ਪੜ੍ਹੋ: ਜਦੋਂ ਇਸ ਵਜ੍ਹਾ ਕਰਕੇ ਸਾਈਕਲ ਚਲਾ ਕੇ ਦਿੱਲੀ ਤੋਂ ਚੰਡੀਗੜ੍ਹ ਗਏ ਸੀ ਅਮਿਤਾਭ ਬੱਚਨ, KBC 'ਚ ਬਿੱਗ ਬੀ ਨੇ ਸੁਣਾਇਆ ਕਿੱਸਾ