ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹੀਨੇ ਦੇ ਅੰਤ ਤਕ ਅੰਤਰਰਾਜੀ ਬੱਸ ਸੇਵਾ ਸ਼ੁਰੂ ਨਾ ਕਰਨ ਦਾ ਫੈਸਲਾ ਕੀਤਾ ਹੈ। ਉਂਝ 20 ਮਈ ਤੋਂ ਸੂਬੇ ਅੰਦਰ ਕੁਝ ਰੂਟਾਂ 'ਤੇ ਸਰਕਾਰੀ ਬੱਸਾਂ ਚੱਲਣਗੀਆਂ। ਮੁੱਖ ਮੰਤਰੀ ਨੇ ਅੰਤਰਰਾਜੀ ਬੱਸ ਸੇਵਾ ਚਲਾਉਣ ਦੀ ਚਰਚਾ ਨੂੰ ਰੱਦ ਕਰਦਿਆਂ 31 ਮਈ ਤਕ ਇਹ ਬੱਸ ਸੇਵਾ ਨਾ ਚਲਾਉਣ ਦੇ ਹੁਕਮ ਦਿੱਤੇ ਹਨ।


ਇਹ ਵੀ ਪੜ੍ਹੋ: ਹੁਣ ਬੁਲੇਟ 'ਤੇ ਆਈ ਡੋਲੀ, ਕੋਰੋਨਾ ਨੇ ਬਦਲਿਆ ਵਿਆਹਾਂ ਦਾ ਅੰਦਾਜ਼
ਕੈਪਟਨ ਨੇ ਕਿਹਾ ਕਿ 31 ਮਈ ਤੱਕ ਪ੍ਰਵਾਸੀ ਮਜ਼ਦੂਰਾਂ ਲਈ ਜਾਰੀ ਸ਼੍ਰਮਿਕ ਰੇਲ ਗੱਡੀਆਂ ਤੋਂ ਇਲਾਵਾ ਹੋਰ ਅੰਤਰਰਾਜੀ ਜਨਤਕ ਆਵਾਜਾਈ ਨੂੰ ਬਹਾਲ ਨਾ ਕੀਤਾ ਜਾਵੇ। ਉਨ੍ਹਾਂ ਸਾਫ ਕੀਤਾ ਕਿ ਬੱਸਾਂ ਨੂੰ ਵੀ ਵਾਰੀ ਸਿਰ ਚੱਲਣ ਦੀ ਆਗਿਆ ਦਿੱਤੀ ਜਾਵੇਗੀ। ਨੌਨ-ਕੰਟੇਨਮੈਂਟ ਜ਼ੋਨਾਂ ਵਿੱਚ ਬੱਸ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ਾਨਾ ਉਨ੍ਹਾਂ ਨੂੰ ਕਿਟਾਣੂਮੁਕਤ ਕੀਤਾ ਜਾਵੇਗਾ।

ਜ਼ਰੂਰ ਪੜ੍ਹੋ: ਪਹਿਲਾਂ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਹੱਥ ਫੜਾਈ AK-47, ਹੁਣ ਕੀਤਾ ਪਰਚਾ ਦਰਜ
ਮੁੱਖ ਮੰਤਰੀ ਨੇ ਆਪਣੇ ਅਧਿਕਾਰੀਆਂ ਨੂੰ ਕੰਟੇਨਮੈਂਟ ਜ਼ੋਨਾਂ ਵਿੱਚ ਜਨਤਕ ਆਵਾਜਾਈ ਬਹਾਲ ਕਰਨ ਬਾਰੇ ਰੂਪਰੇਖਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਿਆਇਤਾਂ ਦੇਣ ਨਾਲ ਲੋਕਾਂ ਦਾ ਮਿਲਣਾ-ਜੁਲਣਾ ਵਧੇਗਾ, ਜਿਸ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਵੀ ਵਧੇਗਾ। ਕੈਪਟਨ ਨੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਜੋ ਵੀ ਬਗ਼ੈਰ ਮਾਸਕ ਪਹਿਨੇ ਬਾਹਰ ਨਿੱਕਲੇ, ਉਸ ਦਾ ਚਲਾਣ ਕੀਤਾ ਜਾਵੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ