ਚੰਡੀਗੜ੍ਹ: ਨਵੇਂ ਸਾਲ ਤੋਂ ਦੋ ਦਿਨ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਆਰਟੀਓ ਦਫ਼ਤਰ 'ਚ ਸਵੇਰ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਾਮ ਤੱਕ ਰਿਪੋਰਟ ਮੰਗੀ ਹੈ। ਸੀਐਮ ਫਲਾਇੰਗ ਟੀਮ ਛਾਪੇਮਾਰੀ ਕਰ ਰਹੀ ਹੈ। ਇਸ ਦੀ ਅਗਵਾਈ ਸੀਆਈਡੀ ਮੁਖੀ ਅਨਿਲ ਰਾਓ ਕਰ ਰਹੇ ਹਨ।

ਬਹਾਦੁਰਗੜ੍ਹ ਵਿੱਚ ਛਾਪੇ ਮਾਰੇ ਗਏ ਤਾਂ ਕੋਈ ਵੀ ਕਰਮਚਾਰੀ ਦਫਤਰ ਵਿੱਚ ਮੌਜੂਦ ਨਹੀਂ ਸੀ। ਰੇਵਾੜੀ ਦੇ ਆਰਟੀਓ ਦਫ਼ਤਰ ਤੋਂ ਖਾਲੀ ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਫਲਾਇੰਗ ਟੀਮ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਪ੍ਰਸ਼ਾਸਨਕ ਕੰਮਾਂ 'ਚ ਸੁਧਾਰ ਲਈ ਇਹ ਰੇਡ ਕੀਤੀ ਗਈ ਹੈ।



ਇਸੇ ਤਰ੍ਹਾਂ ਦੀਆਂ ਰਿਪੋਰਟਾਂ ਸੂਬੇ ਦੇ ਹੋਰ ਜ਼ਿਲ੍ਹਿਆਂ ਤੋਂ ਮਿਲੀਆਂ ਹਨ। ਕਈ ਥਾਵਾਂ 'ਤੇ ਮੁਲਾਜ਼ਮ ਗੈਰ ਹਾਜ਼ਰ ਸੀ ਤੇ ਕਈ ਥਾਈਂ ਲੇਟ ਪਹੁੰਚ ਰਹੇ ਸੀ। ਮੁੱਖ ਮੰਤਰੀ ਖੱਟੜ ਨੇ ਦੂਜੀ ਵਾਰ ਸੂਬੇ ਦੀ ਕਮਾਨ ਸੰਭਲਦਿਆਂ ਹੀ ਮੁਲਾਜ਼ਮਾਂ ਨੂੰ ਸਖਤ ਸੰਕੇਤ ਦਿੱਤਾ ਹੈ ਕਿ ਦਫਤਰਾਂ ਵਿੱਚ ਅਨੁਸਾਸ਼ਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।