ਨਵੀਂ ਦਿੱਲੀ: ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ‘ਚ ਲਗਪਗ ਡੇਢ ਮਹੀਨਿਆਂ ਤੋਂ ਲੌਕਡਾਊਨ ਚੱਲ ਰਿਹਾ ਹੈ। ਇਸ ਸਭ ਦੇ ਵਿਚਕਾਰ ਪ੍ਰਵਾਸੀ ਮਜ਼ਦੂਰਾਂ 'ਤੇ ਬਹੁਤ ਸਾਰੀਆਂ ਮੁਸੀਬਤਾਂ ਦਾ ਪਹਾੜ ਟੁੱਟ ਗਿਆ। ਇਨ੍ਹਾਂ ਮਜ਼ਦੂਰਾਂ ਦੀਆਂ ਮਜਬੂਰੀਆਂ ਨੂੰ ਲੈ ਕੇ ਹੁਣ ਪੂਰਾ ਵਿਰੋਧੀ ਧਿਰ ਮੋਦੀ ਸਰਕਾਰ ‘ਤੇ ਹਮਲਾ ਬੋਲ ਰਿਹਾ ਹੈ।

ਭਾਵੁਕ ਕਰਦੀ ਵਾਇਰਲ ਫੋਟੋ:

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਮਜਬੂਰ ਮਜ਼ਦੂਰਾਂ ਦੀਆਂ ਅਜਿਹੀਆਂ ਤਸਵੀਰਾਂ ਹਨ, ਜਿਨ੍ਹਾਂ ਨੂੰ ਵੇਖ ਕੇ ਅੱਖਾਂ ਭਰ ਆਉਂਦੀਆਂ ਹਨ। ਤਸਵੀਰ ‘ਚ ਇੱਕ ਆਦਮੀ ਆਪਣੇ ਛੋਟੇ ਬੱਚੇ ਨੂੰ ਇੱਕ ਹੱਥ ਨਾਲ ਫੜ ਕੇ ਚੜ੍ਹ ਰਿਹਾ ਹੈ। ਮਰਦਾਂ ਤੋਂ ਇਲਾਵਾ ਔਰਤਾਂ ਵੀ ਨੰਗੇ ਪੈਰੀਂ ਟਰੱਕ ‘ਤੇ ਚੜਦੀਆਂ ਨਜ਼ਰ ਆ ਰਹੀਆਂ ਹਨ। ਇਸ ਤਸਵੀਰ ਨੂੰ ਲੈ ਕੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਮੋਦੀ ਸਰਕਾਰ 'ਤੇ ਤਨਜ਼ ਕੀਤਾ।
ਸੁਰਜੇਵਾਲਾ ਨੇ ਕੀ ਟਵੀਟ ਕੀਤਾ ਹੈ?



ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਹੈ, "ਮੋਦੀ ਜੀ, ਇਨ੍ਹਾਂ ਨੂੰ ਜਹਾਜ਼ ‘ਚ ਬੈਠਾਉਣ ਦਾ ਸੁਪਨਾ ਵੇਚਿਆ ਸੀ ਨਾ!"

ਇਸ ਤੋਂ ਇਲਾਵਾ ਇੱਕ ਹੋਰ ਟਵਿਟ ‘ਚ ਸੁਰਜੇਵਾਲਾ ਨੇ ਮੋਦੀ ‘ਤੇ ਤਨਜ਼ ਕੀਤਾ ਹੈ। ਵੇਖੋ ਟਵੀਟ:-



ਦਰਦਨਾਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਮਜ਼ਦੂਰ:

ਦੱਸ ਦੇਈਏ ਕਿ ਜਦੋਂ ਤੋਂ ਲੌਕਡਾਊਨ ਲਾਗੂ ਕੀਤਾ ਗਿਆ, ਵੱਖ-ਵੱਖ ਰਾਜਾਂ ਤੋਂ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਹਨ। ਕੋਈ ਸਾਈਕਲ ਰਾਹੀਂ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰ ਰਿਹਾ ਹੈ ਤੇ ਕੋਈ ਪੈਦਲ ਹੀ ਆਪਣੇ ਪਰਿਵਾਰ ਨਾਲ ਘਰ ਲਈ ਰਵਾਨਾ ਹੋਇਆ। ਬਹੁਤ ਸਾਰੇ ਕਾਮੇ ਭੁੱਖੇ ਪਿਆਸੇ ਤੇ ਸੈਂਕੜੇ ਕਿਲੋਮੀਟਰ ਦੀ ਯਾਤਰਾ ਕਰ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904