ਕਾਂਗਰਸੀ ਵਿਧਾਇਕ ਘੁਬਾਇਆ ਨੇ ਲਾਇਆ ਧਰਨਾ, ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ
ਏਬੀਪੀ ਸਾਂਝਾ | 12 Oct 2020 05:03 PM (IST)
ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਮੰਡੀਆਂ 'ਚ ਲਿਫਟਿੰਗ ਦੇ ਮਾਮਲੇ ਨੂੰ ਲੈ ਕੇ ਆਪਣੇ ਸਮਰਥਕਾਂ ਨਾਲ ਫਾਜ਼ਿਲਕਾ ਦੇ ਡੀਸੀ ਖਿਲਾਫ ਧਰਨੇ 'ਤੇ ਬੈਠੇ ਹਨ।
ਫਾਜ਼ਿਲਕਾ: ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਮੰਡੀਆਂ 'ਚ ਲਿਫਟਿੰਗ ਦੇ ਮਾਮਲੇ ਨੂੰ ਲੈ ਕੇ ਆਪਣੇ ਸਮਰਥਕਾਂ ਨਾਲ ਫਾਜ਼ਿਲਕਾ ਦੇ ਡੀਸੀ ਖਿਲਾਫ ਧਰਨੇ 'ਤੇ ਬੈਠੇ ਹਨ। ਘੁਬਾਇਆ ਦਾ ਕਹਿਣਾ ਹੈ ਕਿ ਸਥਾਨਕ ਟਰੱਕ ਆਪ੍ਰੇਟਰਾਂ ਨੂੰ ਲਿਫਟਿੰਗ ਦਿੱਤੀ ਜਾਵੇ। ਉਨ੍ਹਾਂ ਡੀਸੀ ਕੋਲ ਠੇਕੇਦਾਰ ਦਾ ਟੈਂਡਰ ਰੱਦ ਕਰ ਸਥਾਨਕ ਟਰੱਕ ਆਪ੍ਰੇਟਰਾਂ ਨੂੰ ਵੱਧ ਕੀਮਤਾਂ ‘ਤੇ ਲਿਫਟਿੰਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਤੋਂ ਠੇਕੇਦਾਰ ਵੱਲੋਂ ਰਾਜਸਥਾਨ ਦੀਆਂ ਗੱਡੀਆਂ ਨੂੰ ਲਿਫਟਿੰਗ ਲਈ ਲਾਇਆ ਹੈ ਜਦਕਿ ਫਾਜ਼ਿਲਕਾ ਦੇ ਟਰੱਕ ਚਾਲਕ ਖਾਲੀ ਬੈਠੇ ਹਨ। ਪੰਜਾਬ ਦੇ ਕਿਸਾਨਾਂ ਨੂੰ ਜੰਤਰ-ਮੰਤਰ ਲੈ ਕੇ ਪਹੁੰਚੇ ਭਗਵੰਤ ਮਾਨ, ਕੇਜਰੀਵਾਲ ਵੀ ਸੰਘਰਸ਼ 'ਚ ਡਟੇ ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਉਦੋਂ ਤਕ ਜਾਰੀ ਰਹੇਗਾ ਜਦੋਂ ਤੱਕ ਸਥਾਨਕ ਟਰੱਕ ਆਪ੍ਰੇਟਰਾਂ ਨੂੰ ਏਡੀਸੀ ਵੱਲੋਂ ਠੇਕੇਦਾਰ ਦਾ ਟੈਂਡਰ ਰੱਦ ਕਰਕੇ ਕੰਮ ਨਹੀਂ ਦਿੱਤਾ ਜਾਂਦਾ। ਫਾਜ਼ਿਲਕਾ ਦੇ ਏਡੀਸੀ ਅਭਿਜੀਤ ਕਪਲੇਸ਼ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ