ਵਿਵਾਦਤ ਬਾਬਾ ਭਾਨਿਆਰਾ ਵਾਲਾ ਦੀ ਮੌਤ
ਏਬੀਪੀ ਸਾਂਝਾ | 30 Dec 2019 11:58 AM (IST)
ਵਿਵਾਦਪੂਰਨ ਡੇਰੇ ਦੇ ਮੁਖੀ ਬਾਬਾ ਪਿਆਰਾ ਸਿੰਘ ਭਾਨਿਆਰਾ ਵਾਲਾ ਦੀ ਸੋਮਵਾਰ ਨੂੰ ਇੱਥੋਂ ਦੇ ਨੇੜਲੇ ਪਿੰਡ ਧਮਾਣਾ ਵਿੱਚ ਉਨ੍ਹਾਂ ਦੇ ਡੇਰੇ 'ਚ ਮੌਤ ਹੋ ਗਈ। ਉਹ 61 ਸਾਲ ਦਾ ਸੀ। ਭਨਿਆਰਾ ਵਾਲਾ ਨੂੰ ਛਾਤੀ 'ਚ ਦਰਦ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਸ ਨੂੰ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ।
ਰੋਪੜ: ਵਿਵਾਦਪੂਰਨ ਡੇਰੇ ਦੇ ਮੁਖੀ ਬਾਬਾ ਪਿਆਰਾ ਸਿੰਘ ਭਾਨਿਆਰਾ ਵਾਲਾ ਦੀ ਸੋਮਵਾਰ ਨੂੰ ਇੱਥੋਂ ਦੇ ਨੇੜਲੇ ਪਿੰਡ ਧਮਾਣਾ ਵਿੱਚ ਉਨ੍ਹਾਂ ਦੇ ਡੇਰੇ 'ਚ ਮੌਤ ਹੋ ਗਈ। ਉਹ 61 ਸਾਲ ਦਾ ਸੀ। ਭਨਿਆਰਾ ਵਾਲਾ ਨੂੰ ਛਾਤੀ 'ਚ ਦਰਦ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਸ ਨੂੰ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਵਾਦਾਂ ਨਾਲ ਭਰਿਆ ਰਿਹਾ ਜੀਵਨ: ਭਨਿਆਰਾ ਵਾਲਾ ਇੱਕ ਨਿਮਨ ਪਿਛੋਕੜ ਤੋਂ ਆਇਆ ਕਿਉਂਕਿ ਉਸ ਦੇ ਪਿਤਾ ਦੋ 'ਮਜ਼ਾਰਾਂ' ਦੀ ਦੇਖਭਾਲ ਕਰਦੇ ਸੀ। ਉਸ ਦੀ ਮੌਤ ਤੋਂ ਬਾਅਦ ਭਾਨਿਆਰਾ ਵਾਲਾ ਨੇ ਬਾਗਬਾਨੀ ਵਿਭਾਗ 'ਚ ਨੌਕਰੀ ਛੱਡ ਦਿੱਤੀ, ਜਿੱਥੇ ਉਹ ਚਪੜਾਸੀ ਸੀ। ਬਾਅਦ 'ਚ ਉਸ ਨੇ ਆਪਣੇ ਪਿਤਾ ਵੱਲੋਂ ਦਿੱਤੀਆਂ ਸੇਵਾਵਾਂ ਸੰਭਾਲੀਆਂ। ਬਾਅਦ 'ਚ ਉਸ ਨੇ ਆਪਣੇ ਆਪ ਨੂੰ ‘ਬਾਬਾ’ ਐਲਾਨਿਆ। ਭਨਿਆਰਾ ਵਾਲਾ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਟੁਕੜੇ 'ਤੇ ਕਬਜ਼ਾ ਕਰ ਲਿਆ ਤੇ ਉੱਥੇ ਡੇਰਾ ਸਥਾਪਤ ਕੀਤਾ। ਰਾਜਨੀਤਕ ਨੇਤਾਵਾਂ ਨੂੰ ਆਪਣੇ ਪੈਰੋਕਾਰਾਂ ਵਜੋਂ ਸ਼ਾਮਲ ਕਰਨ ਤੋਂ ਬਾਅਦ ਉਸ ਦੀ ਪ੍ਰਸਿੱਧੀ ਵਧਦੀ ਗਈ। ਇਨ੍ਹਾਂ 'ਚ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਸਭ ਤੋਂ ਮਸ਼ਹੂਰ ਰਹੇ। ਉਸ ਨੇ ਆਪਣੇ ਆਪ ਨੂੰ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੋਣ ਦਾ ਐਲਾਨ ਵੀ ਕੀਤਾ। ਉਸ ਦੇ ਕੰਮਾਂ ਨੇ ਸ਼੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਨੂੰ 1998 'ਚ ਉਸ ਨੂੰ ਸਿੱਖ ਪੰਥ ਵਿੱਚੋਂ ਛੇਕਣ ਲਈ ਮਜਬੂਰ ਕਰ ਦਿੱਤਾ। ਪਰ ਇਸ ਨਾਲ ਉਸ ਦੇ ਪੈਰੋਕਾਰਾਂ ਦਾ ਹੌਂਸਲਾ ਪਸਤ ਨਹੀਂ ਹੋਇਆ। ਉਸ ਦੇ ਪੈਰੋਕਾਰਾਂ ਦੀ ਵੱਧਦੀ ਤਾਕਤ ਨੇ ਬਾਬੇ ਨੂੰ ਉਤਸ਼ਾਹਤ ਕੀਤਾ ਤੇ ਉਸ ਨੇ 2001 'ਚ ਭਵ ਸਾਗਰ ਸਮੁੰਦਰ ਗ੍ਰੰਥ ਦਾ ਲਿਖਿਆ। ਇਹ ਉਸ ਦੇ ਪੈਰੋਕਾਰਾਂ ਵਿਰੁੱਧ ਕਈ ਵਿਵਾਦਾਂ ਤੇ ਹਿੰਸਾ ਦਾ ਕਾਰਨ ਬਣਿਆ। ਉਨ੍ਹਾਂ 'ਤੇ ਰੋਪੜ ਤੇ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸਾੜਨ ਦਾ ਦੋਸ਼ ਲਾਇਆ ਗਿਆ ਸੀ। ਭਵਸਾਗਰ ਗ੍ਰੰਥ 'ਤੇ ਪਾਬੰਦੀ ਲਾਈ ਗਈ ਸੀ ਤੇ ਕਈਆਂ ਨੂੰ ਪ੍ਰਚਾਰ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਭਨਿਆਰਾ ਵਾਲਾ 'ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਸਤੰਬਰ 2001 'ਚ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ 9 ਮਹੀਨਿਆਂ ਲਈ ਜੇਲ੍ਹ ਭੇਜਿਆ ਗਿਆ। ਜਦੋਂ ਉਸ ਖਿਲਾਫ ਕਈ ਅਪਰਾਧਾਂ ਲਈ ਅੰਬਾਲਾ ਦੀ ਇੱਕ ਅਦਾਲਤ 'ਚ ਮੁਕੱਦਮਾ ਚੱਲ ਰਿਹਾ ਸੀ ਤਾਂ 24 ਸਤੰਬਰ 2003 ਨੂੰ ਉਸ ਨੂੰ ਅਦਾਲਤ ਦੇ ਬਾਹਰ ਇੱਕ ਨੌਜਵਾਨ ਨੇ ਚਾਕੂ ਮਾਰ ਦਿੱਤਾ। ਉਸ ਦੇ ਡੇਰੇ 'ਤੇ ਉਸ ਨੂੰ ਕਤਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਸ ਨੂੰ ਸਖ਼ਤ ਸੁਰੱਖਿਆ ਦਿੱਤੀ ਗਈ। ਭਨਿਆਰਾ ਵੱਲੋਂ ਉਸ ਦੀ ਪੁਸਤਕ 'ਤੇ ਪਾਬੰਦੀ ਵਿਰੁੱਧ ਪਟੀਸ਼ਨਾਂ ਵਾਰ-ਵਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਅੱਗੇ ਫੇਲ੍ਹ ਹੁੰਦੀਆਂ ਰਹੀਆਂ।