ਯੋਗੀ ਦੇ ਮੰਤਰੀ ਦਾ ਵਿਵਾਦਿਤ ਬਿਆਨ, ਕਿਹਾ- ਮਜ਼ਦੂਰ ਖੇਤਾਂ ‘ਚੋਂ ਚੋਰ-ਡਾਕੂਆਂ ਵਾਂਗ ਭੱਜ ਰਹੇ ਹਨ

ਏਬੀਪੀ ਸਾਂਝਾ Updated at: 01 Jan 1970 05:30 AM (IST)

ਯੂ ਪੀ ਸਰਕਾਰ ਦੇ ਮੰਤਰੀ ਨੇ ਪਰਵਾਸੀ ਮਜ਼ਦੂਰਾਂ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਹੈ। ਉੱਦਮ ਰਾਜ ਮੰਤਰੀ ਉਦੈਭਾਨ ਸਿੰਘ ਨੇ ਕਿਹਾ, ਮਜ਼ਦੂਰ ਚੋਰਾਂ ਅਤੇ ਡਾਕੂਆਂ ਵਾਂਗ ਖੇਤਾਂ ਤੋਂ ਭੱਜ ਰਹੇ ਹਨ।

NEXT PREV
ਨਵੀਂ ਦਿੱਲੀ: ਯੂ ਪੀ ਸਰਕਾਰ ਦੇ ਮੰਤਰੀ ਨੇ ਪਰਵਾਸੀ ਮਜ਼ਦੂਰਾਂ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਹੈ। ਔਰੈਯਾ ਸੜਕ ਹਾਦਸੇ 'ਤੇ ਯੂਪੀ ਦੇ ਮਾਈਕਰੋ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਉਦੈਭਾਨ ਸਿੰਘ ਨੇ ਕਿਹਾ ਕਿ

ਸਾਡੀ ਸੰਵੇਧਨਾ ਉਨ੍ਹਾਂ ਨਾਲ ਹਾਂ। ਕਿਸੇ ਨੇ ਇਸ ‘ਚ ਹਾਦਸੇ ਦਾ ਸੱਦਾ ਨਹੀਂ ਦਿੱਤਾ। ਸੱਚਾਈ ਇਹ ਹੈ ਕਿ ਇਹ ਨਾ ਹੁੰਦਾ ਜੇਕਰ ਉਨ੍ਹਾਂ ਨੇ ਸਬਰ ਨਹੀਂ ਛੱਡਿਆ ਹੁੰਦਾ। ਸਰਕਾਰ ਖਾਣਾ ਅਤੇ ਪਾਣੀ ਮੁਹੱਈਆ ਕਰਵਾ ਰਹੀ ਹੈ। ਹਰ ਜਗ੍ਹਾ ਸਟਾਲ ਬਣਾਏ ਗਏ ਹਨ, ਖਿਚੜੀ ਬਣਾ ਰਹੇ ਹਨ, ਖਾਣਾ ਖੁਆ ਰਹੇ ਹਨ। ਕੁਝ ਲੋਕ ਰੁਕ ਰਹੇ ਹਨ, ਕੁਝ ਨਹੀਂ ਰੁਕ ਰਹੇ। ਵਿਵਾਦਪੂਰਨ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਮਜ਼ਦੂਰ ਚੋਰਾਂ ਅਤੇ ਡਾਕੂਆਂ ਵਾਂਗ ਖੇਤਾਂ ਤੋਂ ਭੱਜ ਰਹੇ ਹਨ। ਅਸੀਂ ਉਨ੍ਹਾਂ ਨੂੰ ਬੁਲਾ ਰਹੇ ਹਾਂ, ਪਾਣੀ ਪਿਲਾ ਰਹੇ ਹਾਂ।-


ਉਦੈਭਾਨ ਸਿੰਘ ਇਸ ਦੌਰਾਨ ਪ੍ਰਸ਼ਾਸਨ ਅਤੇ ਪੁਲਿਸ ਦਾ ਬਚਾਅ ਕਰਦੇ ਵੀ ਦਿਖਾਈ ਦਿੱਤੇ। ਉਦੈਭਾਨ ਦੇ ਬਿਆਨ 'ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਲੱਲੂ ਨੇ ਕਿਹਾ ਕਿ

ਮੰਤਰੀ ਦਾ ਬਿਆਨ ਸ਼ਰਮਨਾਕ ਅਤੇ ਨਿੰਦਣਯੋਗ ਹੈ। ਇਹ ਮਜ਼ਦੂਰਾਂ ਦੀ ਗਰੀਬੀ ਦਾ ਮਜ਼ਾਕ ਉਡਾਉਣ ਵਾਂਗ ਹੈ। ਜੇ ਤੁਸੀਂ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਸਕਦੇ ਤਾਂ ਫਿਰ ਉਨ੍ਹਾਂ ਨੂੰ ਮਜ਼ਦੂਰਾਂ ਦੀ ਬੇਵਸੀ ਦਾ ਮਜ਼ਾਕ ਉਡਾਉਣ ਦਾ ਅਧਿਕਾਰ ਕਿਸਨੇ ਦਿੱਤਾ? -




ਚੌਧਰੀ ਉਦੈਭਾਨ ਦੇ ਬਿਆਨ 'ਤੇ ਸਪਾ ਦੇ ਬੁਲਾਰੇ ਜੂਹੀ ਸਿੰਘ ਨੇ ਕਿਹਾ,

ਇਹ ਬਹੁਤ ਸੰਵੇਦਨਸ਼ੀਲ ਅਤੇ ਨਿੰਦਣਯੋਗ ਬਿਆਨ ਹੈ। ਜੇ ਲੋਕਾਂ ਦੇ ਨੁਮਾਇੰਦੇ ਇਨ੍ਹਾਂ ਕਾਮਿਆਂ ਨੂੰ ਖਾਣਾ ਖੁਆ ਰਹੇ ਹਨ, ਤਾਂ ਕੋਈ ਅਹਿਸਾਨ ਨਹੀਂ ਕਰ ਰਹੇ। ਉਨ੍ਹਾਂ ਨੂੰ ਚੋਰ ਅਤੇ ਡਾਕੂ ਕਹਿਣਾ ਸ਼ਰਮਨਾਕ ਹੈ।-


MP ‘ਚ ਰੋਟੀ ਮੰਗ ਰਹੇ ਪਰਵਾਸੀ ਮਜ਼ਦੂਰਾਂ ‘ਤੇ ਪੁਲਿਸ ਦਾ ਲਾਠੀਚਾਰਜ, ਹਰਿਆਣਾ ‘ਚ ਵੀ ਦੌੜਾ-ਦੌੜਾ ਕੇ ਕੁੱਟਿਆ

ਸੱਚ ਨਿਕਲਿਆ ਅਮਰੀਕਾ ਦਾ ਦਾਅਵਾ, ਚੀਨ ਨੇ ਨਸ਼ਟ ਕੀਤੇ ਕੋਰੋਨਾਵਾਇਰਸ ਦੇ ਸ਼ੁਰੂਆਤੀ ਸੈਂਪਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.