ਬਿਨ੍ਹਾਂ ਲੱਛਣਾਂ ਵਾਲੇ ਬੱਚੇ ਹਫਤਿਆਂ ਤਕ ਚੁੱਪ-ਚੁਪੀਤੇ ਫੈਲਾ ਸਕਦੇ ਕੋਰੋਨਾ, ਖੋਜ 'ਚ ਖੁਲਾਸਾ
ਏਬੀਪੀ ਸਾਂਝਾ | 30 Aug 2020 02:23 PM (IST)
ਕੋਰੋਨਾ ਮਹਾਂਮਾਰੀ ਨਾਲ ਪੀੜਤ ਬੱਚੇ ਵਾਇਰਸ ਦੇ ਲੱਛਣਾਂ ਦੇ ਨਜ਼ਰ ਨਾ ਆਉਣ ਜਾਂ ਠੀਕ ਹੋ ਜਾਣ ਦੇ ਹਫ਼ਤਿਆਂ ਬਾਅਦ ਵੀ ਇਸ ਨੂੰ ਫੈਲਾ ਸਕਦੇ ਹਨ। ਇਹ ਇੱਕ ਨਵੀਂ ਖੋਜ 'ਚ ਸਾਹਮਣੇ ਆਇਆ ਹੈ ਜੋ ਕੋਰੋਨਾ ਮਹਾਂਮਾਰੀ ਦੇ ਫੈਲਣ ਵਿੱਚ ਬੱਚਿਆਂ ਦੀ ਆਬਾਦੀ ਦੀ ਮਹੱਤਤਾ 'ਤੇ ਚਾਨਣਾ ਪਾਉਂਦੀ ਹੈ।
ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਨਾਲ ਪੀੜਤ ਬੱਚੇ ਵਾਇਰਸ ਦੇ ਲੱਛਣਾਂ ਦੇ ਨਜ਼ਰ ਨਾ ਆਉਣ ਜਾਂ ਠੀਕ ਹੋ ਜਾਣ ਦੇ ਹਫ਼ਤਿਆਂ ਬਾਅਦ ਵੀ ਇਸ ਨੂੰ ਫੈਲਾ ਸਕਦੇ ਹਨ। ਇਹ ਇੱਕ ਨਵੀਂ ਖੋਜ 'ਚ ਸਾਹਮਣੇ ਆਇਆ ਹੈ ਜੋ ਕੋਰੋਨਾ ਮਹਾਂਮਾਰੀ ਦੇ ਫੈਲਣ ਵਿੱਚ ਬੱਚਿਆਂ ਦੀ ਆਬਾਦੀ ਦੀ ਮਹੱਤਤਾ 'ਤੇ ਚਾਨਣਾ ਪਾਉਂਦੀ ਹੈ। ਜੇਏਐਮਏ ਪੀਡੀਆਟ੍ਰਿਕਸ ਨਾਂ ਦੇ ਜਰਨਲ 'ਚ ਪ੍ਰਕਾਸ਼ਤ ਇਸ ਅਧਿਐਨ 'ਚ ਦੱਖਣੀ ਕੋਰੀਆ ਦੇ 22 ਹਸਪਤਾਲਾਂ 'ਚ ਨਵੇਂ ਕੋਰੋਨ ਵਾਇਰਸ ਸਾਰਸ-ਸੀਓਵੀ-2 ਨਾਲ ਸੰਕਰਮਿਤ 91 ਬੱਚਿਆਂ ਦੀ ਨਿਗਰਾਨੀ ਕੀਤੀ ਗਈ ਤੇ ਪਾਇਆ ਗਿਆ ਕਿ ਉਨ੍ਹਾਂ 'ਚ ਵਾਇਰਲ ਜੈਨੇਟਿਕ ਪਦਾਰਥ ਆਰਐਨਏ ਨੂੰ ਉਮੀਦ ਨਾਲੋਂ ਕਿਤੇ ਜ਼ਿਆਦਾ ਹੋ ਜਾਂਦਾ ਹੈ। ਖੋਜਕਰਤਾਵਾਂ ਨੇ ਦੱਖਣੀ ਕੋਰੀਆ ਦੇ ਸੋਲ ਨੈਸ਼ਨਲ ਯੂਨੀਵਰਸਿਟੀ ਕਾਲਜ ਆਫ਼ ਮੈਡੀਸਨ ਦੇ ਮੈਂਬਰ ਵੀ ਸ਼ਾਮਲ ਕੀਤੇ। ਉਨ੍ਹਾਂ ਅਧਿਐਨ ਵਿੱਚ ਕਿਹਾ, "ਬੱਚਿਆਂ ਦੇ ਲੱਛਣ ਵੇਖਣ ਦੇ ਬਹੁਤੇ ਮਾਮਲਿਆਂ ਵਿੱਚ ਕੋਵਿਡ -19 ਦੀ ਪਛਾਣ ਕਰਨ ਵਿੱਚ ਅਸਫਲ ਰਹਿੰਦੇ ਹਨ ਤੇ ਸਾਰਸ-ਸੀਓਵੀ -2 ਆਰਐਨਏ ਬੱਚਿਆਂ ਵਿੱਚ ਅਚਾਨਕ ਲੰਬੇ ਸਮੇਂ ਲਈ ਪਾਈ ਗਈ ਹੈ।" IPL 2020: ਕੋਰੋਨਾ ਨੂੰ ਲੈ ਕੇ BCCI ਨੇ ਕੀਤਾ ਵੱਡਾ ਖੁਲਾਸਾ, ਦੋ ਖਿਡਾਰੀਆਂ ਸਣੇ 13 ਲੋਕ ਪੌਜ਼ੇਟਿਵ ਅਧਿਐਨ ਵਿੱਚ ਵਿਗਿਆਨੀਆਂ ਨੇ ਕਿਹਾ ਕਿ ਬੱਚੇ ਕੋਵਿਡ -19 ਦੇ ਫੈਲਣ ਵਿੱਚ ਵਧੇਰੇ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਖੋਜਕਰਤਾਵਾਂ ਵਿੱਚ ਯੂਐਸ ਦੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਐਂਡ ਹੈਲਥ ਸਾਇੰਸਜ਼ ਤੋਂ ਰੌਬਰਟਾ ਐਲ. ਡਿਬੀਆਸੀ ਵੀ ਸ਼ਾਮਲ ਹਨ। ਅਧਿਐਨ ਅਨੁਸਾਰ ਲਗਭਗ 22 ਪ੍ਰਤੀਸ਼ਤ ਬੱਚਿਆਂ ਨੇ ਕਦੇ ਲੱਛਣ ਨਹੀਂ ਵਿਕਸਿਤ ਹੁੰਦੇ, 20 ਪ੍ਰਤੀਸ਼ਤ ਬੱਚਿਆਂ ਦੇ ਸ਼ੁਰੂ ਵਿੱਚ ਲੱਛਣ ਨਹੀਂ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਲੱਛਣ ਦਿਖਾਏ ਅਤੇ 58 ਪ੍ਰਤੀਸ਼ਤ ਨੇ ਮੁਢਲੀ ਜਾਂਚ ਵਿੱਚ ਲੱਛਣ ਦਿਖਾਏ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ