ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਵਿਚਕਾਰ ਸੋਮਵਾਰ ਨੂੰ ਰਾਹਤ ਦੀ ਖ਼ਬਰ ਆਈ। 5 ਦਿਨਾਂ 'ਚ ਪਹਿਲੀ ਵਾਰ ਨਵੇਂ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਹੇਠਾਂ ਆ ਗਈ। ਪਿਛਲੇ 24 ਘੰਟਿਆਂ ਵਿੱਚ ਇੱਥੇ 3 ਲੱਖ 66 ਹਜ਼ਾਰ 317 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ। 3 ਲੱਖ 53 ਹਜ਼ਾਰ 580 ਲੋਕ ਠੀਕ ਹੋਏ, ਜਦੋਂਕਿ 3,747 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਸ ਤਰ੍ਹਾਂ ਐਕਟਿਵ ਕੇਸਾਂ ਦੀ ਗਿਣਤੀ 'ਚ ਸਿਰਫ 8,907 ਦਾ ਵਾਧਾ ਹੋਇਆ ਹੈ। ਇਹ ਪਿਛਲੇ 55 ਦਿਨਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ, 15 ਮਾਰਚ ਨੂੰ 4,103 ਐਕਟਿਵ ਕੇਸ ਵਧੇ ਸੀ।


 


ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਮਹਾਮਾਰੀ ਦੇ ਅੰਕੜੇ:


- ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 3.66 ਲੱਖ


- ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 3,747


- ਪਿਛਲੇ 24 ਘੰਟਿਆਂ ਵਿੱਚ ਕੁੱਲਠੀਕ ਹੋਏ: 3.53 ਲੱਖ


- ਹੁਣ ਤੱਕ ਸੰਕਰਮਿਤ ਹੋ ਚੁਕੇ: 2.26 ਕਰੋੜ


- ਹੁਣ ਤੱਕ ਠੀਕ ਹੋ ਚੁਕੇ: 1.86 ਕਰੋੜ


- ਕੁੱਲ ਮੌਤਾਂ: 2.46 ਲੱਖ


- ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ: 37.41 ਲੱਖ


 


ਦੇਸ਼ ਦੇ 18 ਰਾਜਾਂ 'ਚ ਪੂਰੀ ਤਰ੍ਹਾਂ ਤਾਲਾਬੰਦੀ ਵਰਗੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜੋਰਮ, ਗੋਆ ਤੇ ਪੁਡੂਚੇਰੀ ਸ਼ਾਮਲ ਹਨ।


 


ਦੇਸ਼ ਦੇ 14 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅੰਸ਼ਕ ਤਾਲਾਬੰਦੀ ਹੈ। ਯਾਨੀ ਇਥੇ ਕੁਝ ਪਾਬੰਦੀਆਂ ਹਨ, ਪਰ ਛੋਟ ਵੀ ਹੈ। ਇਨ੍ਹਾਂ 'ਚ ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਾਮ, ਮਣੀਪੁਰ, ਤ੍ਰਿਪੁਰਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਗੁਜਰਾਤ ਸ਼ਾਮਲ ਹਨ।


 


ਕੋਰੋਨਾ ਦੇ ਕਹਿਰ 'ਚ ਨਵੀਂ ਮੁਸੀਬਤ! ICMR ਵੱਲੋਂ ਐਡਵਾਈਜ਼ਰੀ ਜਾਰੀ


Black Fungus Infection: ਕੋਰੋਨਾ ਮਰੀਜ਼ਾਂ ਤੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ’ਚ Black Fungus Infection, ਜਿਸ ਨੂੰ Mucormycosis ਕਹਿੰਦੇ ਹਨ, ਘਾਤਕ ਹੋ ਸਕਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੇਕਾਬੂ ਡਾਇਬਟੀਜ਼ ਤੇ ਆਈਸੀਯੂ ’ਚ ਜ਼ਿਆਦਾ ਦਿਨ ਬਿਤਾਉਣ ਵਾਲੇ ਕੋਵਿਡ ਦੇ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਤੋਂ ਹੋਣ ਵਾਲੀ ਬੀਮਾਰੀ Mucormycosis ਦਾ ਜੇ ਸਹੀ ਸਮੇਂ ਹਿਲਾਜ ਨਾ ਕੀਤਾ ਜਾਵੇ, ਤਾਂ ਇਹ ਘਾਤਕ ਸਿੱਧ ਹੋ ਸਕਦੀ ਹੈ।



 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904