Coronavirus: ਕੋਰੋਨਾਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ, ਦੁਨੀਆ ਦੇ 213 ਦੇਸ਼ਾਂ ਵਿੱਚ 96,505 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 2,826 ਦਾ ਵਾਧਾ ਹੋਇਆ ਹੈ। ਜਦੋਂ ਕਿ ਇਕ ਦਿਨ ਪਹਿਲਾਂ ਹੀ 4,183 ਲੋਕਾਂ ਦੀ ਮੌਤ ਹੋ ਗਈ ਸੀ।
ਵਰਲਡਮੀਟਰ ਅਨੁਸਾਰ ਹੁਣ ਤੱਕ ਲਗਭਗ 5.5 ਮਿਲੀਅਨ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 3 ਲੱਖ 46 ਹਜ਼ਾਰ 434 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 22 ਲੱਖ 99 ਹਜ਼ਾਰ 345 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ ਲਗਭਗ 74 ਪ੍ਰਤੀਸ਼ਤ ਕੇਸ ਸਿਰਫ 12 ਦੇਸ਼ਾਂ ਵਿਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 41 ਲੱਖ ਹੈ।
ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?
ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਕੋਰੋਨਾ ਨਾਲ ਯੂ ਕੇ ‘ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਇੱਥੇ ਕੁਲ 36,793 ਲੋਕਾਂ ਦੀ ਮੌਤ ਨਾਲ ਕੁਲ 259,559 ਵਿਅਕਤੀ ਵਾਇਰਸ ਨਾਲ ਸੰਕਰਮਿਤ ਹੋਏ ਹਨ। ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
ਲੌਕਡਾਊਨ ‘ਚ ਅੱਜ ਦੇਸ਼ ਮਨਾ ਰਿਹਾ ਈਦ ਦਾ ਤਿਉਹਾਰ, ਧਰਮਗੁਰੂਆਂ ਨੇ ਲੋਕਾਂ ਨੂੰ ਕੀਤੀ ਇਹ ਅਪੀਲ
• ਅਮਰੀਕਾ: ਕੇਸ - 1,686,436, ਮੌਤਾਂ - 99,300
• ਬ੍ਰਾਜ਼ੀਲ: ਕੇਸ - 363,618, ਮੌਤਾਂ - 22,716
• ਰੂਸ: ਕੇਸ - 344,481, ਮੌਤਾਂ - 3,541
• ਸਪੇਨ: ਕੇਸ - 282,852, ਮੌਤਾਂ - 28,752
• ਯੂਕੇ: ਕੇਸ - 259,559, ਮੌਤਾਂ - 36,793
• ਇਟਲੀ: ਕੇਸ - 229,858, ਮੌਤਾਂ - 32,785
• ਫਰਾਂਸ: ਕੇਸ - 182,584, ਮੌਤਾਂ - 28,367
• ਜਰਮਨੀ: ਕੇਸ - 180,328, ਮੌਤਾਂ - 8,371
• ਤੁਰਕੀ: ਕੇਸ - 156,827, ਮੌਤਾਂ - 4,340
• ਈਰਾਨ: ਕੇਸ - 135,701, ਮੌਤਾਂ - 7,417
ਅੰਮ੍ਰਿਤਸਰ ਹਵਾਈ ਅੱਡੇ ‘ਤੇ ਅੱਜ ਤੋਂ ਸੱਤ ਉਡਾਣਾਂ, ਯਾਤਰੀਆਂ ਲਈ ਟੱਚ ਲੈਸ ਵਿਵਸਥਾ ਸ਼ੁਰੂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Election Results 2024
(Source: ECI/ABP News/ABP Majha)
ਦੁਨੀਆ ਭਰ ‘ਚ ਕੋਰੋਨਾ ਸੰਕਰਮਿਤਾਂ ਦਾ ਅੰਕੜਾ ਵਧਣਾ ਜਾਰੀ, ਮੌਤਾਂ ਦੀ ਗਿਣਤੀ ‘ਚ ਗਿਰਾਵਟ
ਏਬੀਪੀ ਸਾਂਝਾ
Updated at:
25 May 2020 08:10 AM (IST)
ਕੋਰੋਨਾਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ, ਦੁਨੀਆ ਦੇ 213 ਦੇਸ਼ਾਂ ਵਿੱਚ 96,505 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 2,826 ਦਾ ਵਾਧਾ ਹੋਇਆ ਹੈ। ਜਦੋਂ ਕਿ ਇਕ ਦਿਨ ਪਹਿਲਾਂ ਹੀ 4,183 ਲੋਕਾਂ ਦੀ ਮੌਤ ਹੋ ਗਈ ਸੀ।
- - - - - - - - - Advertisement - - - - - - - - -