ਵਰਲਡਮੀਟਰ ਅਨੁਸਾਰ ਹੁਣ ਤੱਕ 55 ਲੱਖ ਤੋਂ ਵੱਧ ਲੋਕ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 3 ਲੱਖ 47 ਹਜ਼ਾਰ 613 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?
ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਕੋਰੋਨਾ ਨਾਲ ਯੂ ਕੇ ‘ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਕੁੱਲ 36,914 ਮੌਤਾਂ ਦੇ ਨਾਲ 261,184 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ। ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
WHO ਨੇ ਕੋਰੋਨਾ ਨੂੰ ਖ਼ਤਮ ਕਰਨ ਦਾ ਦਾਅਵਾ ਕੀਤੇ ਜਾਣ ਵਾਲੀ ਦਵਾਈ Hydroxy chloroquine ‘ਤੇ ਲਾਈ ਰੋਕ, ਆਖ਼ਿਰ ਕੀ ਹੈ ਵਜ੍ਹਾ?
• ਅਮਰੀਕਾ: ਕੇਸ - 1,706,226, ਮੌਤਾਂ - 99,805
• ਬ੍ਰਾਜ਼ੀਲ: ਕੇਸ - 376,669, ਮੌਤਾਂ - 23,522
• ਰੂਸ: ਕੇਸ - 353,427, ਮੌਤਾਂ - 3,633
• ਸਪੇਨ: ਕੇਸ - 282,480, ਮੌਤਾਂ - 26,837
• ਯੂਕੇ: ਕੇਸ - 261,184, ਮੌਤਾਂ - 36,914
• ਇਟਲੀ: ਕੇਸ - 230,158, ਮੌਤਾਂ - 32,877
• ਫਰਾਂਸ: ਕੇਸ - 182,942, ਮੌਤਾਂ - 28,432
• ਜਰਮਨੀ: ਕੇਸ - 180,789, ਮੌਤਾਂ - 8,428
• ਤੁਰਕੀ: ਕੇਸ - 157,814, ਮੌਤਾਂ - 4,369
• ਈਰਾਨ: ਕੇਸ - 137,724, ਮੌਤ - 7,451
ਲੌਕਡਾਊਨ ਦੇ ਬਾਵਜੂਦ ਕਣਕ ਦੀ ਖ਼ਰੀਦਾਰੀ ਪਿਛਲੇ ਸਾਲ ਨਾਲੋਂ ਵੱਧ, ਪੰਜਾਬ ਸਭ ਤੋਂ ਅੱਗੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ