ਵਰਲਡਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ ਲਗਭਗ 73 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 4 ਲੱਖ 12 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੁਨੀਆਂ ‘ਚ ਕਿਥੇ ਕਿੰਨੇ ਕੇਸ, ਕਿੰਨੀਆਂ ਮੌਤਾਂ?
ਕੋਰੋਨਾ ਨੇ ਅਮਰੀਕਾ ‘ਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਅਮਰੀਕਾ ਵਿੱਚ ਹੁਣ ਤੱਕ 20 ਲੱਖ ਲੋਕ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਇਥੇ ਇਕ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪਰ ਹੁਣ ਹਰ ਦਿਨ ਅਮਰੀਕਾ ਨਾਲੋਂ ਬ੍ਰਾਜ਼ੀਲ ‘ਚ ਵਧੇਰੇ ਕੋਰੋਨਾ ਮੌਤਾਂ ਅਤੇ ਕੇਸ ਦਰਜ ਹੋ ਰਹੇ ਹਨ।
ਕੋਰੋਨਾਵਾਇਰਸ ਨੂੰ ਲੈ ਕੇ ਆਪਣੀ ਹੀ ਗੱਲ ਤੋਂ ਪਲਟਿਆ WHO, ਹੁਣ ਦਿੱਤੀ ਸਫਾਈ
ਪਿਛਲੇ 24 ਘੰਟਿਆਂ ਵਿੱਚ ਬ੍ਰਾਜ਼ੀਲ ਵਿੱਚ 31,197 ਨਵੇਂ ਕੇਸ ਅਤੇ 1,185 ਮੌਤਾਂ ਹੋਈਆਂ। ਜਦਕਿ ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ 19,056 ਨਵੇਂ ਕੇਸ ਹੋਏ ਅਤੇ 1,093 ਮੌਤਾਂ ਹੋਈਆਂ। ਬ੍ਰਾਜ਼ੀਲ ਵਿੱਚ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਬ੍ਰਾਜ਼ੀਲ ਤੋਂ ਬਾਅਦ, ਰੂਸ ਅਤੇ ਭਾਰਤ ਵਿੱਚ ਸੰਕਰਮਿਤ ਦੀ ਸੰਖਿਆ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।
• ਅਮਰੀਕਾ: ਕੇਸ - 2,045,549, ਮੌਤਾਂ - 114,148
• ਬ੍ਰਾਜ਼ੀਲ: ਕੇਸ - 742,084, ਮੌਤਾਂ - 38,497
• ਰੂਸ: ਕੇਸ - 485,253, ਮੌਤਾਂ - 6,142
• ਯੂਕੇ: ਕੇਸ - 289,140, ਮੌਤਾਂ - 40,883
• ਸਪੇਨ: ਕੇਸ - 289,046, ਮੌਤਾਂ - 27,136
• ਭਾਰਤ: ਕੇਸ - 276,146, ਮੌਤਾਂ - 7,750
• ਇਟਲੀ: ਕੇਸ - 235,561, ਮੌਤਾਂ - 34,043
• ਪੇਰੂ: ਕੇਸ - 203,736, ਮੌਤਾਂ - 5,738
• ਜਰਮਨੀ: ਕੇਸ - 186,516, ਮੌਤਾਂ - 8,831
• ਈਰਾਨ: ਕੇਸ - 175,927, ਮੌਤਾਂ - 8,425
ਅੱਜ ਤੋਂ ਸਸਤੀ ਹੋਈ ਸ਼ਰਾਬ, ਨਹੀਂ ਲੱਗੇਗਾ 70 ਫੀਸਦ ਕੋਰੋਨਾ ਟੈਕਸ