Coronavirus: ਕੋਰੋਨਾ ਮਹਾਂਮਾਰੀ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। 213 ਦੇਸ਼ਾਂ ‘ਚ ਪਿਛਲੇ 24 ਘੰਟਿਆਂ ‘ਚ 99,116 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ 5,050 ਵਧੀ ਹੈ। ਵਰਲਡ ਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ 46 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ ਤਿੰਨ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 17 ਲੱਖ 55 ਹਜ਼ਾਰ ਠੀਕ ਵੀ ਹੋ ਚੁਕੇ ਹਨ। ਦੁਨੀਆ ਦੇ ਲਗਭਗ 72 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ ਦਸ ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 3.3 ਮਿਲੀਅਨ ਹੈ।
ਦਰਦਨਾਕ! ਦੋ ਟਰੱਕਾਂ ਦੀ ਟੱਕਰ ‘ਚ 23 ਮਜ਼ਦੂਰਾਂ ਦੀ ਮੌਤ, 15 ਜ਼ਖਮੀ
ਦੁਨੀਆਂ ‘ਚ ਕਿੱਥੇ, ਕਿੰਨੇ ਕੇਸ, ਕਿੰਨੀਆਂ ਮੌਤਾਂ?
ਦੁਨੀਆਂ ਵਿੱਚ ਕੁੱਲ ਕੇਸਾਂ ਦਾ ਇੱਕ ਤਿਹਾਈ ਹਿੱਸਾ ਅਮਰੀਕਾ ‘ਚ ਸਾਹਮਣੇ ਆਇਆ ਹੈ ਅਤੇ ਮੌਤਾਂ ਦਾ ਇੱਕ ਤਿਹਾਈ ਹਿੱਸਾ ਵੀ ਅਮਰੀਕਾ ਵਿੱਚ ਹੈ। ਅਮਰੀਕਾ ਤੋਂ ਬਾਅਦ, ਕੋਰੋਨਾ ਨੇ ਯੂਕੇ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿੱਥੇ ਕੁੱਲ 33,998 ਮੌਤਾਂ ਦੇ ਨਾਲ 236,711 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਜਦੋਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਸਪੇਨ ਅਤੇ ਰੂਸ ਦੇ ਮੁਕਾਬਲੇ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਇਰਾਨ, ਚੀਨ, ਬ੍ਰਾਜ਼ੀਲ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
Coronavirus: ਭਾਰਤ ਨੂੰ ਵੈਂਟੀਲੇਟਰ ਦਾਨ ਕਰੇਗਾ ਅਮਰੀਕਾ, ਡੋਨਲਡ ਟਰੰਪ ਨੇ ਕਿਹਾ- ਅਸੀਂ ਇੰਡੀਆ ਦੇ ਨਾਲ ਖੜ੍ਹੇ ਹਾਂ
• ਅਮਰੀਕਾ: ਕੇਸ - 1,484,004, ਮੌਤਾਂ - 88,485
• ਸਪੇਨ: ਕੇਸ - 274,367, ਮੌਤਾਂ - 27,459
• ਰੂਸ: ਕੇਸ - 262,843, ਮੌਤਾਂ - 2,418
• ਯੂਕੇ: ਕੇਸ - 236,711, ਮੌਤਾਂ - 33,998
• ਇਟਲੀ: ਕੇਸ - 223,885, ਮੌਤਾਂ - 31,610
• ਬ੍ਰਾਜ਼ੀਲ: ਕੇਸ - 218,223, ਮੌਤਾਂ - 14,817
• ਫਰਾਂਸ: ਕੇਸ - 179,506, ਮੌਤਾਂ - 27,529
• ਜਰਮਨੀ: ਕੇਸ - 175,699, ਮੌਤਾਂ - 8,001
• ਤੁਰਕੀ: ਕੇਸ - 146,457, ਮੌਤਾਂ - 4,055
• ਈਰਾਨ: ਕੇਸ - 116,635, ਮੌਤਾਂ - 6,902
• ਪੇਰੂ: ਕੇਸ - 84,495, ਮੌਤਾਂ - 2,392
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Coronavirus: ਦੁਨੀਆ ਭਰ ‘ਚ 24 ਘੰਟਿਆਂ ‘ਚ 99 ਹਜ਼ਾਰ ਨਵੇਂ ਕੇਸ, 5 ਹਜ਼ਾਰ ਮੌਤਾਂ, 46 ਲੱਖ ਪਹੁੰਚੀ ਮਰੀਜ਼ਾਂ ਦੀ ਗਿਣਤੀ
ਏਬੀਪੀ ਸਾਂਝਾ
Updated at:
16 May 2020 08:15 AM (IST)
213 ਦੇਸ਼ਾਂ ‘ਚ ਪਿਛਲੇ 24 ਘੰਟਿਆਂ ‘ਚ 99,116 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ 5,050 ਵਧੀ ਹੈ। ਵਰਲਡ ਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ 46 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ।
- - - - - - - - - Advertisement - - - - - - - - -