ਮੁੰਬਈ: ਡੀਆਰਡੀਓ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਇੱਕ ਬਹੁਤ ਪ੍ਰਭਾਵਸ਼ਾਲੀ ਮਾਸਕ ਤਿਆਰ ਕੀਤਾ ਹੈ। ਇਹ N-99 ਦੇ ਤੌਰ ‘ਤੇ ਜਾਣਿਆ ਜਾਵੇਗਾ। ਡੀਆਰਡੀਓ ਡੀਜੀ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਇਹ ਮਾਸਕ ਐਨ-95 ਨਾਲੋਂ ਵਧੇਰੇ ਸੁਰੱਖਿਅਤ ਹੈ।
ਡੀਆਰਡੀਓ ਦੇ ਲਾਈਫ ਸਾਇੰਸਜ਼ ਡਵੀਜ਼ਨ ਦੇ ਡਾਇਰੈਕਟਰ ਜਨਰਲ ਏਕੇ ਸਿੰਘ ਨੇ ਦੱਸਿਆ ਕਿ ਇਸ ਐਨ-99 ਮਾਸਕ ਨੂੰ ਗਵਾਲੀਅਰ ‘ਚ ਸਥਿਤ ਡੀਆਰਡੀਓ ਲੈਬ, ਡੀਆਰਡੀਓ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਮਾਸਕ ‘ਚ ਸੁਰੱਖਿਆ ਦੀਆਂ ਪੰਜ ਪਰਤਾਂ ਹਨ। ਟੈਕਸਟਾਈਲ ਮੰਤਰਾਲੇ ਦੇ ਨਾਲ ਮਿਲ ਕੇ ਦੋ ਨਿੱਜੀ ਕੰਪਨੀਆਂ ਇਸ ਮਾਸਕ ਨੂੰ ਤਿਆਰ ਕਰ ਰਹੀਆਂ ਹਨ। ਇਹ ਕੰਪਨੀਆਂ ਮੁੰਬਈ ਅਤੇ ਕੋਲਕਾਤਾ ਵਿੱਚ ਹਨ।
ਏਕੇ ਸਿੰਘ ਨੇ ਦੱਸਿਆ ਕਿ ਅਗਲੇ 4-5 ਦਿਨਾਂ ‘ਚ ਇਹ ਐਨ-99 ਮਾਸਕ ਸਰਕਾਰੀ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਏਕੇ ਸਿੰਘ ਨੇ ਦਾਅਵਾ ਕੀਤਾ ਕਿ ਇਹ ਮਾਸਕ ਕੋਰੋਨਾਵਾਇਰਸ ਦੇ 99 ਪ੍ਰਤੀਸ਼ਤ ਤੱਕ ਲੜਨ ਦੀ ਸਮਰੱਥਾ ਰੱਖਦਾ ਹੈ।
ਦੱਸ ਦੇਈਏ ਕਿ ਗਵਾਲੀਅਰ ਵਿੱਚ ਸਥਿਤ ਰੱਖਿਆ ਖੋਜ ਅਤੇ ਵਿਕਾਸ ਸਥਾਪਨਾ (ਡੀਆਰਡੀਈ) ਲੈਬ ਭਾਰਤ ਦੀ ਇੱਕ ਚੁਣੀ ਗਈ ਬਾਇਓਸੈਫਟੀ ਲੈਬ ਹੈ ਜੋ ਰਸਾਇਣਕ ਅਤੇ ਜੀਵ-ਵਿਗਿਆਨਕ ਹਥਿਆਰਾਂ ਵਿਰੁੱਧ ਲੜਨ ਲਈ ਟੈਕਨੋਲੋਜੀ ਤਿਆਰ ਕਰਦੀ ਹੈ। ਹਾਲ ਹੀ ਵਿੱਚ ਡੀਆਰਡੀਈ ਲੈਬ ਦੇ ਵਿਸ਼ੇਸ਼ ਫਾਰਮੂਲੇਸ਼ਨ ਦੀ ਸੈਨੇਟਾਇਜ਼ਰ ਅਤੇ ਫਲੋਰ ਸਫਾਈ ਲਈ ਕੀਟਾਣੂਨਾਸ਼ਕ ਵੀ ਤਿਆਰ ਕੀਤਾ ਗਿਆ ਸੀ।