ਦੁਬਈ: ਦੁਬਈ ਸਰਕਾਰ ਨੇ ਸਨਿੱਚਰਵਾਰ ਨੂੰ ਭਾਰਤ, ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਆਉਣ ਵਾਲੇ ਆਪਣੇ ਨਿਵਾਸੀਆਂ ਲਈ ਯਾਤਰਾ ਪਾਬੰਦੀਆਂ ਨੂੰ ਕੁਝ ਨਰਮ ਕੀਤਾ ਹੈ। ਸੰਯੁਕਤ ਅਰਬ ਅਮੀਰਾਤ ਨੇ ਦੂਜੀ ਲਹਿਰ ਦੇ ਆਉਣ ਤੋਂ ਬਾਅਦ ਅਪ੍ਰੈਲ ਦੇ ਅਖੀਰ ਤੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀਆਂ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ।
ਦੁਬਈ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਜਾਇਜ਼ ਰਿਹਾਇਸ਼ੀ ਵੀਜ਼ਾ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਮਨਜ਼ੂਰਸ਼ੁਦਾ COVID-19 ਟੀਕਾ ਦੋਵਾਂ ਦੀ ਜ਼ਰੂਰਤ ਪਵੇਗੀ। ਨਵੇਂ ਪ੍ਰੋਟੋਕੋਲ ਅਨੁਸਾਰ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਯਾਤਰੀਆਂ ਨੂੰ ਦੁਬਈ ਦੀ ਯਾਤਰਾ ਦੀ ਆਗਿਆ ਦਿੱਤੀ ਜਾਏਗੀ। ਇਸ ਵੇਲੇ, ਸਿਨੋਫਾਰਮ, ਫਾਈਜ਼ਰ-ਬਾਇਓਐਨਟੈਕ, ਸਪੁਤਨਿਕ ਵੀ ਅਤੇ ਆਕਸਫੋਰਡ-ਐਸਟ੍ਰਾਜ਼ੇਨੇਕਾ ਟੀਕੇ ਯੂਏਈ ਸਰਕਾਰ ਦੁਆਰਾ ਪ੍ਰਵਾਨਿਤ ਹਨ।
ਦੁਬਈ ਪੁੱਜਣ ’ਤੇ ਕਰਵਾਉਣਾ ਹੋਵੇਗਾ ਆਰਟੀ-ਪੀਸੀਆਰ ਟੈਸਟ
ਇਸ ਤੋਂ ਇਲਾਵਾ, ਭਾਰਤ ਤੋਂ ਦੁਬਈ ਜਾ ਰਹੇ ਮੁਸਾਫਰਾਂ ਨੂੰ ਰਵਾਨਗੀ ਤੋਂ ਚਾਰ ਘੰਟੇ ਪਹਿਲਾਂ ਰੈਪਿਡ ਪੀਸੀਆਰ ਟੈਸਟ ਕਰਵਾਉਣਾ ਹੋਵੇਗਾ। ਦੁਬਈ ਪਹੁੰਚਣ 'ਤੇ ਉਨ੍ਹਾਂ ਨੂੰ ਇਕ ਹੋਰ ਆਰਟੀ-ਪੀਸੀਆਰ ਟੈਸਟ ਕਰਵਾਉਣਾ ਹੋਵੇਗਾ। ਇਸ ਦੇ ਨਾਲ ਹੀ, ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਪੀਸੀਆਰ ਟੈਸਟ ਦੇ ਨਤੀਜੇ ਪ੍ਰਾਪਤ ਹੋਣ ਤੱਕ ਸੰਸਥਾਗਤ ਕੁਆਰੰਟੀਨ ਵਿੱਚੋਂ ਵੀ ਲੰਘਣਾ ਪਏਗਾ। ਦੁਬਈ ਵਿੱਚ ਪੀਸੀਆਰ ਟੈਸਟ ਦਾ ਨਤੀਜਾ 24 ਘੰਟਿਆਂ ਅੰਦਰ ਮਿਲ ਜਾਂਦਾ ਹੈ। ਦੁਬਈ ’ਚ ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਰਾਸ਼ਿਦ ਮਖਤੂਮ ਦੀ ਅਗਵਾਈ ਵਾਲੀ ‘ਸੰਕਟ ਤੇ ਆਫ਼ਤ ਪ੍ਰਬੰਧ ਬਾਰੇ ਸੁਪਰੀਮ ਕਮੇਟੀ’ ਨੇ ਐਲਾਨ ਕੀਤਾ ਹੈ ਕਿ ਨਵੇਂ ਨਿਯਮ 23 ਜੂਨ ਤੋਂ ਲਾਗੂ ਹੋਣਗੇ।
30 ਜੂਨ ਤੱਕ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ
ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ। ਕਾਰਗੋ (ਮਾਲਵਾਹਕ) ਉਡਾਣਾਂ, ਚੋਣਵੇਂ ਦੇਸ਼ਾਂ ਨਾਲ ਦੁਵੱਲੇ ਏਅਰ ਬਬਲ ਸਮਝੌਤੇ ਅਧੀਨ ਕੰਮ ਕਰਨਾ ਜਾਰੀ ਰੱਖਣਗੀਆਂ। ਕੋਵਿਡ-19 ਮਹਾਂਮਾਰੀ ਕਾਰਣ, ਭਾਰਤ ਵਿੱਚ ਅਨੁਸੂਚਿਤ ਅੰਤਰਰਾਸ਼ਟਰੀ ਯਾਤਰੀ ਸੇਵਾ 23 ਮਾਰਚ 2020 ਤੋਂ ਮੁਲਤਵੀ ਕਰ ਦਿੱਤੀ ਗਈ ਸੀ।
Corona Virus: ਦੁਬਈ ਨੇ ਖੋਲ੍ਹੇ ਭਾਰਤੀਆਂ ਲਈ ਦਰ, ਪਾਬੰਦੀਆਂ ’ਚ ਢਿੱਲ ਦਿੱਤੀ, ਜਾਣੋ ਨਵੀਂਆਂ ਹਦਾਇਤਾਂ
ਏਬੀਪੀ ਸਾਂਝਾ
Updated at:
20 Jun 2021 01:29 PM (IST)
ਦੁਬਈ ਸਰਕਾਰ ਨੇ ਸਨਿੱਚਰਵਾਰ ਨੂੰ ਭਾਰਤ, ਦੱਖਣੀ ਅਫਰੀਕਾ ਅਤੇ ਨਾਈਜੀਰੀਆ ਤੋਂ ਆਉਣ ਵਾਲੇ ਆਪਣੇ ਨਿਵਾਸੀਆਂ ਲਈ ਯਾਤਰਾ ਪਾਬੰਦੀਆਂ ਨੂੰ ਕੁਝ ਨਰਮ ਕੀਤਾ ਹੈ। ਸੰਯੁਕਤ ਅਰਬ ਅਮੀਰਾਤ ਨੇ ਦੂਜੀ ਲਹਿਰ ਦੇ ਆਉਣ ਤੋਂ ਬਾਅਦ ਅਪ੍ਰੈਲ ਦੇ ਅਖੀਰ ਤੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀਆਂ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ।
7_am_flight_pkg
NEXT
PREV
Published at:
20 Jun 2021 01:29 PM (IST)
- - - - - - - - - Advertisement - - - - - - - - -