ਓਟਾਵਾ: ਕੈਨੇਡਾ ਦੇ ਨੌਜਵਾਨ ਵਰਗ 'ਤੇ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। ਕੋਰੋਨਾ ਦੇ ਬਹੁਤੇ ਕੇਸ ਕੈਨੇਡੀਅਨ ਨੌਜਵਾਨਾਂ ਵਿੱਚ ਸਾਹਮਣੇ ਆ ਰਹੇ ਹਨ। ਇਹ ਜਾਣਕਾਰੀ ਸਿਹਤ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਕੈਨੇਡਾ ਦੇ ਮੁੱਖ ਜਨ ਸਿਹਤ ਅਧਿਕਾਰੀ ਥੇਰੇਸਾ ਟਾਮ ਦਾ ਹਵਾਲਾ ਦਿੰਦੇ ਹੋਏ, ‘20–39 ਉਮਰ ਵਰਗ ਦੇ ਨੌਜਵਾਨਾਂ ਵਿੱਚ ਸਭ ਤੋਂ ਵੱਧ ਸੰਕਰਮਣ ਦੇ ਕੇਸ ਹਨ।


ਪਿਛਲੇ ਹਫਤੇ ਪੁਸ਼ਟੀ ਕੀਤੇ ਗਏ ਕੇਸਾਂ 'ਚੋਂ 63 ਪ੍ਰਤੀਸ਼ਤ 39 ਸਾਲ ਦੀ ਉਮਰ ਸਮੂਹ 'ਚ ਸੀ। ਇੰਨਾ ਹੀ ਨਹੀਂ ਮਰਦਾਂ ਵਿੱਚ ਔਰਤਾਂ ਨਾਲੋਂ ਸੰਕਰਮਣ ਦੇ ਮਾਮਲੇ ਵਧੇਰੇ ਪਾਏ ਗਏ ਹਨ। ਪ੍ਰਤੀ 1 ਲੱਖ ਆਬਾਦੀ 'ਚ 14.4 ਪ੍ਰਤੀਸ਼ਤ ਮਰਦ ਸੰਕਰਮਿਤ ਹਨ ਜਦਕਿ 13.8 ਪ੍ਰਤੀਸ਼ਤ ਔਰਤਾਂ। ਟਾਮ ਨੇ ਦੱਸਿਆ ਕਿ ਹਰ ਰੋਜ਼ ਔਸਤਨ 485 ਸੰਕਰਮਣ ਦੇ ਮਾਮਲੇ ਆ ਰਹੇ ਹਨ ਤੇ ਐਤਵਾਰ ਤੱਕ ਦੇਸ਼ ਭਰ ਵਿੱਚ ਸੰਕਰਮਣ ਦੇ ਕੁੱਲ ਕੇਸ 1 ਲੱਖ 13 ਹਜ਼ਾਰ 5 ਸੌ 56 ਹਨ ਜਦੋਂਕਿ ਦੇਸ਼ ਵਿੱਚ ਮੌਤਾਂ ਦੇ 8 ਹਜ਼ਾਰ 8 ਸੌ 85 ਕੇਸ ਦਰਜ ਹਨ।

ਕੋਰੋਨਾ ਦੇ ਨਾਲ ਹੀ ਹੁਣ ਅਮਰੀਕਾ 'ਚ 'ਹੰਨਾ' ਦੀ ਤਬਾਹੀ

ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਮਹਾਂਮਾਰੀ ਨੂੰ ਰੋਕਣ ਲਈ ਸਾਰੇ ਲੋੜੀਂਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਚਿਹਰੇ 'ਤੇ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਸਮੇਤ ਸਖ਼ਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਮਾਰੂ ਵਾਇਰਸ ਨਾ ਸਿਰਫ ਨੌਜਵਾਨਾਂ, ਬਲਕਿ ਕਿਸੇ ਵੀ ਉਮਰ ਵਿੱਚ ਹਮਲਾ ਕਰ ਸਕਦਾ ਹੈ। ਨੌਜਵਾਨਾਂ ਨੂੰ ਵਧੇਰੇ ਗੰਭੀਰ ਸਥਿਤੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ।