ਨਵੀਂ ਦਿੱਲੀ: 3 ਮਈ ਨੂੰ ਲੌਕਡਾਊਨ ਦੀ ਆਖਰੀ ਤਾਰੀਖ ਸੀ ਜਿਸ ਨੂੰ ਹੁਣ 17 ਮਈ ਤਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਨੇ ਸ਼ੁੱਕਰਵਾਰ ਨੂੰ ਭਵਿੱਖ ਦੀ ਕਾਰਵਾਈ ਲਈ 130 ਰੈੱਡ, 284 ਓਰੇਂਜ ਅਤੇ 319 ਜਿਲ੍ਹਿਆਂ ਨੂੰ ਗ੍ਰੀਨ ਜ਼ੋਨ ‘ਚ ਪਾਉਣ ਦੀ ਇੱਕ ਮੁਕੰਮਲ ਸੂਚੀ ਜਾਰੀ ਕੀਤੀ ਹੈ।
ਜਾਣੋ ਸੂਬੇ ਦੇ ਕਿੰਨੇ ਜ਼ਿਲ੍ਹੇ ਹਨ ਕਿਹੜੀ ਜ਼ੋਨ ‘ਚ:
ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 3 ਜ਼ਿਲ੍ਹੇ ਰੈੱਜ ਜ਼ੋਨ ਵਿੱਚ, 15 ਓਰੇਂਜ, 4 ਗ੍ਰੀਨ ਜ਼ੋਨ ‘ਚ ਰੱਖੇ ਗਏ ਹਨ।
* ਚੰਡੀਗੜ੍ਹ ਨੂੰ ਰੈੱਡ ਜ਼ੋਨ ‘ਚ ਬਰਕਰਾਰ ਰੱਖਿਆ ਗਿਆ ਹੈ।
* ਪੰਜਾਬ ਦੇ ਰੈੱਡ ਜ਼ੋਨ ਜ਼ਿਲ੍ਹੇ ਜਲੰਧਰ, ਪਟਿਆਲਾ ਅਤੇ ਲੁਧਿਆਣਾ ਹਨ।
ਗੱਲ ਗੁਆਂਢੀ ਸੂਬੇ ਹਰਿਆਣਾ ਦੀ ਕਰੀਏ ਤਾਂ ਹਰਿਆਣਾ ਦੇ ਰੈੱਡ ਜ਼ੋਨ ਜ਼ਿਲ੍ਹੇ ਸੋਨੀਪਤ ਅਤੇ ਫਰੀਦਾਬਾਦ ਹਨ। ਹਰਿਆਣਾ ਦੇ ਦੋ ਜ਼ਿਲ੍ਹੇ ਰੈੱਡ ਜ਼ੋਨ, 18 ਓਰੇਂਜ ਅਤੇ ਦੋ ਗ੍ਰੀਨ ਜ਼ੋਨ ‘ਚ ਹਨ।
ਹਿਮਾਚਲ ਦੇ ਕਿਸੇ ਵੀ ਜ਼ਿਲ੍ਹੇ ਨੂੰ ਰੈੱਡ ਜ਼ੋਨ ਵਿਚ ਨਹੀਂ ਰੱਖਿਆ ਗਿਆ। ਹਿਮਾਚਲ ‘ਚ ਛੇ ਜ਼ਿਲ੍ਹੇ ਓਰੇਂਜ ਜ਼ੋਨ ਤੇ ਛੇ ਗ੍ਰੀਨ ਜ਼ੋਨ ‘ਚ ਹਨ। ਇਸ ਦੇ ਨਾਲ ਹੀ ਰਾਜਧਾਨੀ ਸ਼ਿਮਲਾ ਗ੍ਰੀਨ ਜ਼ੋਨ ਵਿਚ ਸ਼ਾਮਲ ਹੈ।
ਜੰਮੂ-ਕਸ਼ਮੀਰ ਦੇ ਚਾਰ ਜ਼ਿਲ੍ਹੇ ਰੈੱਡ ਜ਼ੋਨ ਹਨ (ਬਾਂਦੀਪੋਰਾ, ਸ਼ੋਪੀਆਂ, ਅਨੰਤਨਾਗ, ਸ੍ਰੀਨਗਰ), 12 ਓਰੇਂਜ ਤੇ ਚਾਰ ਜ਼ਿਲ੍ਹੇ ਗ੍ਰੀਨ ਜ਼ੋਨ ‘ਚ ਹਨ। ਲੱਦਾਖ ਜ਼ਿਲ੍ਹੇ ਦੋਵੇਂ ਜ਼ਿਲ੍ਹੇ ਓਰੇਂਜ ਜ਼ੋਨ ਵਿਚ ਹਨ।
ਕੋਰੋਨਾ ਫ੍ਰੀ ਸਟੇਟ:
ਦੇਸ਼ ‘ਚ ਅੱਠ ਰਾਜ ਹਨ, ਜਿਥੇ ਸਾਰੇ ਜ਼ਿਲ੍ਹੇ ਗ੍ਰੀਨ ਜ਼ੋਨ ਵਿਚ ਹਨ। ਯਾਨੀ ਇਹ ਸੂਬੇ ਕੋਰੋਨਾ ਮੁਕਤ ਹਨ। ਇਨ੍ਹਾਂ ਸੂਬਿਆਂ ਦੇ ਨਾਂ ਅਰੁਣਾਚਲ ਪ੍ਰਦੇਸ਼, ਗੋਆ, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਡੀਯੂ ਹਨ।
ਕੋਰੋਨਾਵਾਇਰਸ: ਜਾਣੋ ਸੂਬੇ ਦੇ ਕਿੰਨੇ ਜ਼ਿਲ੍ਹੇ ਰੈੱਡ, ਓਰੇਂਜ ਅਤੇ ਗ੍ਰੀਨ ਜ਼ੋਨ ‘ਚ, ਨਾਲ ਹੀ 17 ਮਈ ਤਕ ਵਧਾ ਗਿਆ ਹੈ ਲੌਕਡਾਊਨ
ਏਬੀਪੀ ਸਾਂਝਾ
Updated at:
01 May 2020 08:54 PM (IST)
ਦੇਸ਼ ‘ਚ ਤਿੰਨ ਮਈ ਨੂੰ ਖ਼ਤਮ ਹੋਣ ਰਹੇ ਲੌਕਡਾਊਨ-2 ਤੋਂ ਬਾਅਦ 319 ਜ਼ਿਲ੍ਹਿਆਂ ‘ਚ ਛੋਟ ਦਿੱਤੀ ਜਾ ਸਕਦੀ ਹੈ। ਇਹ ਸਾਰੇ ਜ਼ਿਲ੍ਹੇ ਗ੍ਰੀਨ ਜ਼ੋਨ ‘ਚ ਹਨ।
ਪੰਜਾਬ ਦਾ ਨਕਸ਼ਾ
- - - - - - - - - Advertisement - - - - - - - - -