ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਚੀਨ ਤੋਂ ਸ਼ੁਰੂ ਹੋਈ ਮਹਾਮਾਰੀ ਕੋਰੋਨਾਵਾਇਰਸ ਨੇ ਹੁਣ ਤਕ ਦੁਨੀਆ ਦੇ ਕਈ ਦੇਸ਼ਾਂ 'ਚ ਦਹਿਸ਼ਤ ਕਾਇਮ ਕੀਤੀ ਹੋਈ ਹੈ। ਕੁਝ ਦਿਨ ਪਹਿਲਾਂ ਹੀ ਇਸ ਦੀ ਦਸਤਕ ਭਾਰਤ 'ਚ ਵੀ ਹੋ ਗਈ ਹੈ। ਦੇਸ਼ 'ਚ ਹੁਣ ਤਕ ਕਰੀਬ 56 ਕੇਸਾਂ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਮੱਦੇਨਜ਼ਰ ਜਿੱਥੇ ਭਾਰਤੀ ਕੇਂਦਰ ਸਰਕਾਰ ਅਲਰਟ 'ਤੇ ਹੈ ਤੇ ਸਿਹਤ ਵਿਭਾਗ ਇਸ 'ਤੇ ਨਜ਼ਰ ਰੱਖ ਰਿਹਾ ਹੈ, ਉੱਥੇ ਹੀ ਸੂਬਾ ਸਰਕਾਰਾਂ ਵੀ ਪੂਰੀ ਮੁਸ਼ਤੈਦ ਹਨ।

ਹੁਣ ਤੱਕ ਪੰਜਾਬ 'ਚ ਇੱਕ ਮਰੀਜ਼ ਦੇ ਕੇਸ਼ ਦੀ ਪੁਸ਼ਟੀ ਹੈ ਪਰ ਹੁਣ ਇਸ ਸਬੰਧੀ ਮੋਬਾਇਲ ਫੋਨਸ 'ਤੇ ਕਾਲ ਕਨੈਟ ਤੋਂ ਪਹਿਲਾਂ ਅਲਰਟ ਵੱਜਦਾ ਹੈ। ਇਸ 'ਚ ਪਹਿਲਾਂ ਕੋਈ ਖੰਘਦਾ ਹੈ ਤੇ ਅੱਗੇ ਕੋਰੋਨਾਵਾਇਰਸ ਦਾ ਅਲਰਟ ਸੁਣਦਾ ਹੈ। ਇਸ ਨਾਲ ਕਾਲ ਉਦੋਂ ਤਕ ਕਨੈਕਟ ਨਹੀਂ ਹੁੰਦੀ ਜਦੋਂ ਤਕ ਜਾਣਕਾਰੀ ਪੂਰੀ ਨਾ ਹੋ ਜਾਵੇ। ਅਜਿਹੇ 'ਚ ਕਈ ਵਾਰ ਜ਼ਰੂਰੀ ਕਾਲ ਦੇ ਕਨੈਕਟ ਹੋਣ 'ਚ ਵੀ ਕਾਫੀ ਸਮਾਂ ਵਿਅਰਥ ਹੋ ਜਾਂਦਾ ਹੈ ਤੇ ਲੋਕਾਂ ਨੂੰ ਪ੍ਰੇਸਾਨੀ ਆ ਰਹੀ ਹੈ।



ਇੰਨਾ ਹੀ ਨਹੀਂ ਇਸ ਸਬੰਧੀ ਹੁਣ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਮਜ਼ਾਕ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

ਜ਼ਰੂਰੀ ਨੋਟ: ਜੇਕਰ ਤੁਸੀ ਵੀ ਕੋਰੋਨਾਵਾਇਰਸ ਦੇ ਇਸ ਅਲਰਟ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਸ ਅਲਰਟ ਦੇ ਬੋਲਦੇ ਸਮੇਂ ਆਪਣੇ ਫੋਨ 'ਚ ਹੈਸ਼ ਪ੍ਰੈਸ ਕਰ ਕਾਲ ਨੂੰ ਤੁਰੰਤ ਕਨੈਨਕ ਕਰ ਸਕਦੇ ਹੋ। ਜਿਸ ਨਾਲ ਤੁਹਾਡੀ ਕਾਲ ਇਸ ਅਲਰਟ ਦੇ ਨਾਲ-ਨਾਲ ਹੀ ਕਨੈਕਟ ਹੋ ਜਾਵੇਗੀ।