ਅਸੀਂ ਆਪਣੇ ਬਾਰੇ ਕਿਉਂ ਨਹੀਂ ਸੋਚ ਰਹੇ? ਜੇ ਅਸੀਂ ਤੰਦਰੁਸਤ ਰਹੋਗੇ ਤਾਂ ਪਰਿਵਾਰ ਵੀ ਤੰਦਰੁਸਤ ਰਹੇਗਾ, ਉਹ ਵੀ ਇਸ ਬਿਮਾਰੀ ਤੋਂ ਬਚ ਜਾਣਗੇ, ਖ਼ਾਸਕਰ ਬੱਚੇ ਤੇ ਬਜ਼ੁਰਗ। ਕੋਵਿਡ-19 ਬਜ਼ੁਰਗਾਂ ਲਈ ਬਹੁਤ ਘਾਤਕ ਹੈ।- ਸੰਨੀ ਦਿਓਲ, ਐਕਟਰ
ਕੋਰੋਨਾ ਨਾਲ ਜੰਗ ਲਈ ਸੰਨੀ ਦਿਓਲ ਨੇ ਸ਼ੇਅਰ ਕੀਤਾ ਵੀਡੀਓ- ਦਿੱਤੀ ਖਾਸ ਸਲਾਹ
ਏਬੀਪੀ ਸਾਂਝਾ | 25 Mar 2020 10:42 AM (IST)
ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾਵਾਇਰਸ ਦੀ ਰੋਕਥਾਮ ਲਈ ਦੂਰ ਰਹਿਣ ਅਤੇ ਭੀੜ ਤੋਂ ਬਚਣ। ਉਨ੍ਹਾਂ ਕਿਹਾ ਕਿ ਕੋਵਿਡ-19 ਵਿਸ਼ਵ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹੁਣ ਭਾਰਤ ਵਿੱਚ ਤਬਾਹੀ ਮਚਾ ਰਿਹਾ ਹੈ।
ਚੰਡੀਗੜ੍ਹ: ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਐਕਟਰ ਸੰਨੀ ਦਿਓਲ ਨੇ ਲੋਕਾਂ ਨੂੰ ਕੋਰੋਨਾਵਾਇਰਸ ਦੀ ਰੋਕਥਾਮ ਲਈ ਵੱਖਰੇ ਰਹਿਣ ਅਤੇ ਭੀੜ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹੁਣ ਭਾਰਤ ਵਿੱਚ ਤਬਾਹੀ ਮਚਾ ਰਿਹਾ ਹੈ। ਦਿਓਲ ਨੇ ਟਵਿੱਟਰ 'ਤੇ ਦੋ ਮਿੰਟ ਦੀ ਵੀਡੀਓ ਪੋਸਟ ਕਰਦਿਆਂ ਕਿਹਾ, "ਕੋਰੋਨਾਵਾਇਰਸ ਨਾਲ ਲੜਨ ਦਾ ਇਕੋ ਇੱਕ ਤਰੀਕਾ ਹੈ ਕਿ ਪਰਿਵਾਰ ਦੇ ਨਾਲ-ਨਾਲ ਸਾਰਿਆਂ ਨੂੰ ਆਪਣੇ ਆਪ ਨੂੰ ਇਕੱਲਿਆਂ ਕਰਨਾ।" ਦਿਓਲ ਨੇ ਲੋਕਾਂ ਨੂੰ ਉਸੇ ਤਰ੍ਹਾਂ ਆਪਣੇ ਆਪ ਨੂੰ ਅਲੱਗ-ਥਲੱਗ ਕਰਨ ਲਈ ਕਿਹਾ ਹੈ ਜਿਵੇਂ ਕਿ ਉਨ੍ਹਾਂ ਨੇ 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਜਨਤਾ ਕਰਫਿਊ ਦੌਰਾਨ ਕੀਤਾ ਸੀ। ਸੰਸਦ ਮੈਂਬਰ ਸੰਨੀ ਦਿਓਲ ਨੇ ਕਿਹਾ, “ਸਾਨੂੰ ਇਕੱਠੇ ਨਹੀਂ ਹੋਣਾ ਚਾਹੀਦਾ ਅਤੇ ਭੀੜ ਤੋਂ ਦੂਰ ਨਹੀਂ ਰਹਿਣਾ ਚਾਹੀਦਾ”। ਦੱਸ ਦਈਏ ਕਿ ਪੰਜਾਬ ‘ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਕਰਫਿਊ ਦਾ ਐਲਾਨ ਕੀਤਾ ਹੈ।